31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਗਣਿਤ ਮੁਕਾਬਲਿਆਂ 'ਚ ਦੂਜਾ ਸਥਾਨ ਹਾਸਿਲ ਕਰਨ ਵਾਲੀ ਵਿਦਿਆਰਥਣ ਸਨਮਾਨਿਤ

Ad Position 21
No active advertisement
ਅਜੀਤ ਡੈਸਕ 21-02-2026
ਬਰਗਾੜੀ, 20 ਫ਼ਰਵਰੀ (ਸੁਖਰਾਜ ਸਿੰਘ ਗੋਂਦਾਰਾ)-ਸਰਕਾਰੀ ਹਾਈ ਸਕੂਲ ਸਿਬੀਆਂ ਦੀ ਵਿਦਿਆਰਥਣ ਵੀਰਪਾਲ ਕੌਰ ਨੇ ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਗਣਿਤ ਦੀ ਪ੍ਰਦਰਸ਼ਨੀ ਦੇ ਸੂਬਾ ਪੱਧਰੀ ਮੁਕਾਬਲਿਆਂ 'ਚ ਭਾਗ ਲੈਂਦਿਆਂ ਪੂਰੇ ਪੰਜਾਬ 'ਚੋਂ ਦੂਜਾ ਸਥਾਨ ਹਾਸਿਲ ਕਰਕੇ ਆਪਣੇ ਸਕੂਲ, ਮਾਪਿਆਂ ਤੇ ਪਿੰਡ ਸਿਬੀਆਂ ਦਾ ਨਾਂਅ ਰੌਸ਼ਨ ਕੀਤਾ | ਵੀਰਪਾਲ ਕੌਰ ਦੀ ਇਸ ਸ਼ਾਨਦਾਰ ਪ੍ਰਾਪਤੀ ਨੂੰ ਮੁੱਖ ਰੱਖਦਿਆਂ ਚੜ੍ਹਦੀ ਕਲਾ ਸੇਵਾ ਜਥਾ ਸਿਬੀਆਂ ਦੇ ਮੁੱਖ ਸੇਵਾਦਾਰ ਭਾਈ ਗੁਰਵਿੰਦਰ ਸਿੰਘ ਖਾਲਸਾ ਅਤੇ ਡਾ. ਜਸਵੀਰ ਸਿੰਘ ਦੀ ਅਗਵਾਈ ਵੀਰਪਾਲ ਕੌਰ ਨੂੰ 1100 ਰੁਪਏ ਦੀ ਨਕਦ ਰਾਸ਼ੀ ਤੇ ਇਸ ਪ੍ਰਦਰਸ਼ਨੀ ਦੇ ਮੁਕਾਬਲਿਆਂ ਦੀ ਤਿਆਰੀ ਕਰਵਾਉਣ ਵਾਲੀ ਗਣਿਤ ਅਧਿਆਪਕਾ ਸੁਨੀਤਾ ਰਾਣੀ ਨੂੰ ਸਨਮਾਨ ਚਿੰਨ੍ਹ ਦੇ ਕਿ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਕਿ ਭਵਿੱਖ 'ਚ ਵੀ ਇਸ ਲੜਕੀ ਤੋਂ ਬਹੁਤ ਉਮੀਦਾਂ ਹਨ | ਇਸ ਮੌਕੇ ਬਲਵੀਰ ਸਿੰਘ ਜੱਸਲ, ਸਤਨਾਮ ਸਿੰਘ ਖ਼ਾਲਸਾ, ਰਵਿੰਦਰ ਸਿੰਘ ਖ਼ਾਲਸਾ, ਜਸ਼ਨ ਸੱਚਦੇਵਾ ਆਦਿ ਇਲਾਵਾ ਸਮੂਹ ਸਕੂਲ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਸਿੱਖਾਂ ਵਾਲਾ ਸੜਕ ਦੇ ਵਸਨੀਕ ਪਿਛਲੇ ਕਈ ਸਾਲਾਂ ਤੋਂ ਉਡਦੀ ਧੂੜ ਫੱਕਣ ਲਈ ਮਜਬੂਰ ਅਗਲੀ ਖ਼ਬਰ ਐਸ. ਬੀ. ਆਰ. ਐਸ. ਕਾਲਜ ਫ਼ਾਰ ਵੂਮੈਨ ਘੁੱਦੂਵਾਲਾ ਵਾਲਾ ਵਿਖੇ ਖ਼ੂਨ ਜਾਂਚ ਕੈਂਪ ਲਗਾਇਆ
Ad Position 24