ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਮੌਕੇ ਅੰਤਰ-ਹਾਊਸ ਸਿਰਜਣਾਤਮਕ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 22-02-2026
ਫ਼ਰੀਦਕੋਟ, 21 ਫ਼ਰਵਰੀ (ਹਰਮਿੰਦਰ ਸਿੰਘ ਮਿੰਦਾ)-ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਅੰਤਰ-ਹਾਊਸ ਸਿਰਜਣਾਤਮਕ ਮੁਕਾਬਲੇ ਕਰਵਾਏ ਗਏ | ਇਸ ਮੌਕੇ ਕਵਿਤਾ, ਭਾਸ਼ਣ, ਗੀਤ/ਲੋਕ ਗੀਤ ਅਤੇ ਪ੍ਰਸ਼ਨੋਤਰੀ ਮੁਕਾਬਲਿਆਂ ਵਿਚ ਸ਼ਹੀਦ ਭਗਤ ਸਿੰਘ ਹਾਊਸ, ਲਾਲਾ ਲਾਜਪਤ ਰਾਏ ਹਾਊਸ, ਸਰਦਾਰ ਪਟੇਲ ਹਾਊਸ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਨਿਰਮਲ ਕੌਸ਼ਿਕ ਸਨ | ਪ੍ਰੋਗਰਾਮ ਦੀ ਸ਼ੁਰੂਆਤ ਬੀ.ਐੱਡ. ਭਾਗ ਦੂਜਾ ਦੀਆਂ ਵਿਦਿਆਰਥਣਾਂ ਨੇ ਸਮੂਹ ਗਾਇਨ ਪੇਸ਼ ਕਰਕੇ ਕੀਤੀ | ਕਵਿਤਾ ਉਚਾਰਣ ਮੁਕਾਬਲੇ 'ਚ ਨਵਰੀਤ ਕੌਰ ਲਾਲਾ ਲਾਜਪਤ ਰਾਏ ਹਾਊਸ ਨੇ ਪਹਿਲਾ, ਸੁਖਮਨਪ੍ਰੀਤ ਕੌਰ ਸ਼ਹੀਦ ਭਗਤ ਸਿੰਘ ਹਾਊਸ ਨੇ ਦੂਜਾ ਅਤੇ ਜਸ਼ਨਪ੍ਰੀਤ ਕੌਰ ਸਰਦਾਰ ਪਟੇਲ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਭਾਸ਼ਣ ਮੁਕਾਬਲੇ 'ਚ ਸੁਖਪ੍ਰੀਤ ਕੌਰ ਸ਼ਹੀਦ ਊਧਮ ਸਿੰਘ ਹਾਊਸ ਪਹਿਲੇ, ਅਰਪਣਦੀਪ ਕੌਰ ਲਾਲਾ ਲਾਜਪਤ ਰਾਏ ਹਾਊਸ ਦੂਜੇ ਤੇ ਡਾਲੀ ਸਰਦਾਰ ਪਟੇਲ ਹਾਊਸ ਨੇ ਤੀਜੇ ਸਥਾਨ 'ਤੇ ਰਹੀ | ਗੀਤ/ਲੋਕ ਗੀਤ ਮੁਕਾਬਲੇ 'ਚ ਜਸਪਿੰਦਰ ਕੌਰ ਸ਼ਹੀਦ ਊਧਮ ਸਿੰਘ ਹਾਊਸ ਨੇ ਪਹਿਲਾ, ਹਰਮਨਪ੍ਰੀਤ ਸਿੰਘ ਸਰਦਾਰ ਪਟੇਲ ਹਾਊਸ ਨੇ ਦੂਜਾ ਅਤੇ ਨਵਜੋਤ ਕੌਰ ਲਾਲਾ ਲਾਜਪਤ ਰਾਏ ਹਾਊਸ ਨੇ ਤੀਸਰਾ ਸਥਾਨ ਹਾਸਿਲ ਕੀਤਾ | ਪ੍ਰਸ਼ਨੋਤਰੀ ਮੁਕਾਬਲੇ ਵਿਚ ਸ਼ਹੀਦ ਭਗਤ ਸਿੰਘ ਹਾਊਸ ਦੀ ਟੀਮ ਨੇ ਪਹਿਲਾ, ਸਰਦਾਰ ਪਟੇਲ ਹਾਊਸ ਦੀ ਟੀਮ ਨੇ ਦੂਜਾ ਅਤੇ ਸ਼ਹੀਦ ਊਧਮ ਸਿੰਘ ਹਾਊਸ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਨ੍ਹਾਂ ਮੁਕਾਬਲਿਆਂ ਦੇ ਪ੍ਰਬੰਧਕ ਪ੍ਰੋ. ਬੀਰਇੰਦਰਜੀਤ ਸਿੰਘ ਸਨ | ਪ੍ਰੋ. ਮਨਵਿੰਦਰ ਕੌਰ ਨੇ ਮੰਚ ਸੰਚਾਲਨ ਕੀਤਾ | ਅੰਤ 'ਚ ਮੁੱਖ ਮਹਿਮਾਨਾਂ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫ਼ਿਕੇਟਾਂ ਅਤੇ ਕਿਤਾਬਾਂ ਨਾਲ ਸਨਮਾਨਿਤ ਕੀਤਾ | ਇਸ ਮੌਕੇ ਪਿ੍ੰਸੀਪਲ ਹਰਜੀਤ ਸਿੰਘ ਆਦਰਸ਼ ਸੀ.ਸੈ. ਸਕੂਲ, ਰਾਣੀਵਾਲਾ, ਗੁਰਤੇਜ ਸਿੰਘ ਸਹਾਇਕ ਪ੍ਰੋਫ਼ੈਸਰ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ, ਪਿ੍ੰਸੀਪਲ ਰਾਜੇਸ਼ ਮੋਹਨ, ਪ੍ਰੋ. ਸੰਦੀਪ ਸਿੰਘ, ਪ੍ਰੋ. ਰਣਜੀਤ ਸਿੰਘ ਬਾਜਵਾ, ਡਾ. ਰੁਪਿੰਦਰਜੀਤ ਕੌਰ, ਪ੍ਰੋ. ਰਾਜੇਸ਼ਵਰੀ ਦੇਵੀ, ਪ੍ਰੋ. ਸੁਖਪਾਲ ਕੌਰ, ਡਾ. ਰਤਨ ਲਾਲ, ਪ੍ਰੋ. ਸੁਖਵਿੰਦਰ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਕਾਊਾਟੈਂਟ ਨੂੰ ਅਗਵਾ ਕਰਨ ਵਾਲਿਆਂ ਵਿਰੁੱਧ ਮਾਮਲਾ ਦਰਜ ਅਗਲੀ ਖ਼ਬਰ ਕਾਂਗਰਸ ਦੀ ਬਰਨਾਲਾ ਰੈਲੀ ਦੀਆਂ ਤਿਆਰੀਆਂ ਸੰਬੰਧੀ ਜ਼ਿਲ੍ਹਾ ਪੱਧਰੀ ਮੀਟਿੰਗ
Ad Position 24
No active advertisement