ਸ੍ਰੀ ਮੁਕਤਸਰ ਸਾਹਿਬ, 21 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)- ਮੰਡੀ ਬਰੀਵਾਲਾ ਵਾਸੀ ਸ਼ਹਿਦੇਵ ਸ਼ਰਮਾ ਦੇ ਨੌਜਵਾਨ ਸਪੁੱਤਰ ਵਿਕਾਸ ਭਾਰਦਵਾਜ (ਪੱਤਰਕਾਰ) ਪਿਛਲੇ ਦਿਨੀਂ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਬੇਵਕਤ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ਸ੍ਰੀ ਗਰੁੜ ਪੁਰਾਣ ਪਾਠ ਦਾ ਭੋਗ ਮਿਤੀ 22 ਫਰਵਰੀ ਦਿਨ ਐਤਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਬਾਬਾ ਮੋਡਾ ਜੀ ਸਮਾਧ ਬਰੀਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਪਵੇਗਾ |