ਜੈਤੋ, 21 ਫ਼ਰਵਰੀ (ਗੁਰਚਰਨ ਸਿੰਘ ਗਾਬੜੀਆ)-ਉੱਦਮ ਕਲੱਬ ਜੈਤੋ ਦੇ ਜਨਰਲ ਸਕੱਤਰ ਮਾਸਟਰ ਸਵਰਨਜੀਤ ਸਿੰਘ ਨੇ ਆਪਣੇ ਪਿਤਾ ਸਵ: ਹਰਭਗਵਾਨ ਸਿੰਘ ਪੁੰਨੀ ਦੀ ਯਾਦ ਵਿਚ ਫ਼ਲਦਾਰ ਬੂਟੇ ਲਗਾਏ | ਜ਼ਿਕਰਯੋਗ ਹੈ ਕਿ ਸਵ: ਹਰਭਗਵਾਨ ਸਿੰਘ ਪੁੰਨੀ ਬੀਤੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ | ਫ਼ਲਦਾਰ ਬੂਟੇ ਲਗਾਉਣ ਮੌਕੇ ਸਵ: ਹਰਭਗਵਾਨ ਸਿੰਘ ਪੁੰਨੀ ਦੇ ਭਰਾ ਚਮਕੌਰ ਸਿੰਘ, ਬਲਵਿੰਦਰ ਸਿੰਘ, ਚਰਨਜੀਤ ਸਿੰਘ, ਹਰਬੰਸ ਸਿੰਘ ਅਤੇ ਸਮੂਹ ਪੁੰਨੀ ਪਰਿਵਾਰਕ ਮੈਂਬਰ ਮੌਜੂਦ ਸੀ | ਉਨ੍ਹਾਂ ਦੀ ਮੌਤ 'ਤੇ ਉੱਦਮ ਕਲੱਬ ਜੈਤੋ ਦੇ ਪ੍ਰਧਾਨ ਗੁਰਜੰਗ ਸਿੰਘ, ਬਲਵਿੰਦਰ ਸਿੰਘ, ਮੀਤ ਪ੍ਰਧਾਨ ਭਿੰਦਰ ਸਿੰਘ, ਚੇਅਰਮੈਨ ਰੇਸ਼ਮ ਸਿੰਘ, ਮਹਿੰਦਰ ਸਿੰਘ ਭਰੀ, ਜਗਦੇਵ ਸਿੰਘ ਢੱਲਾ, ਪ੍ਰਮੋਦ ਧੀਰ, ਡਾ. ਜਸਕਰਨ ਸਿੰਘ, ਡਾ. ਬਲਜੀਤ ਸਿੰਘ, ਕੁਲਬੀਰ ਸੰਧੂ, ਜਗਜੀਤ ਸਿੰਘ, ਭੁਪਿੰਦਰ ਸਿੰਘ, ਸੁਰਿੰਦਰਪਾਲ ਸਿੰਘ, ਜਸਮਨ ਢੱਲਾ, ਕੁਲਦੀਪ ਸਿੰਘ ਕੈਨੇਡਾ, ਮਨਿੰਦਰ ਸਿੱਧੂ, ਇੰਦਰਜੀਤ ਸਿੱਧੂ, ਬਲਜੀਤ ਗਰੋਵਰ, ਬਲਿਹਾਰ ਫਾਊਡੇਸ਼ਨ ਤੋਂ ਰਾਜਬਿੰਦਰ ਸਿੰਘ ਰਾਜਾ, ਨਗਰ ਸੁਧਾਰ ਕਮੇਟੀ ਜੈਤੋ ਦੇ ਪ੍ਰਧਾਨ ਜਸਵਿੰਦਰ ਸਿੰਘ ਜੋਨੀ, ਪ੍ਰੋ: ਤਰਸੇਮ ਨਰੂਲਾ, ਹਰਸੰਗੀਤ ਸਿੰਘ ਹੈਪੀ, ਕਾਲਾ ਸ਼ਰਮਾ, ਗੁਰਲਾਲ ਸਿੰਘ ਬਰਾੜ, ਗੁਰਮੀਤ ਸਿੰਘ, ਇੰਦਰਜੀਤ ਸ਼ਰਮਾ, ਗੁਰਪਿਆਰ ਸਿੰਘ, ਰਜਿੰਦਰ ਚਾਵਲਾ ਆਦਿ ਸਮੂਹ ਮੈਂਬਰਾਂ ਨੇ ਪੁੰਨੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |