ਕੋਟਕਪੂਰਾ, 21 ਫ਼ਰਵਰੀ (ਮੋਹਰ ਸਿੰਘ ਗਿੱਲ)-ਹੌਲਦਾਰ ਗੁਰਸੇਵਕ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੇ ਸਬੰਧ 'ਚ ਪਿੰਡ ਦੇਵੀਵਾਲਾ, ਸਿਰਸੜੀ ਹੁੰਦੇ ਹੋਇਆਂ ਪਿੰਡ ਕੋਟਸੁਖੀਆ ਨੂੰ ਜਾ ਰਹੇ ਸਨ ਤਾਂ ਜਦੋਂ ਪੁਲਿਸ ਪਾਰਟੀ ਪਿੰਡ ਕੋਟਸੁਖੀਆ ਤੋਂ ਥੋੜਾ ਪਿੱਛੇ ਡਰੇਨ ਨੇੜੇ ਪੁੱਜੀ ਤਾਂ ਇਕ ਮੋਨਾ ਨੌਜਵਾਨ ਜਿਸ ਦੀ ਉਮਰ ਕਰੀਬ 24/25 ਸਾਲ ਜਾਪਦੀ ਹੈ, ਸੜਕ ਦੀ ਸੱਜੀ ਸਾਈਡ ਤੋਂ ਪੈਦਲ ਆਉਂਦਾ ਦਿਖਾਈ ਦਿੱਤਾ, ਜਿਸ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਪੁਲਿਸ ਨੇ ਨਾਂਅ ਪਤਾ ਪੁੱਛਿਆ ਤਾਂ ਉਸ ਨੇ ਆਪਣੀ ਪਚਿਚਾਣ ਜਗਜੀਤ ਸਿੰਘ ਵਾਸੀ ਪਿੰਡ ਕੋਟਸੁਖੀਆ ਵਜੋੋਂ ਕਰਵਾਈ | ਪੁਲਿਸ ਪਾਰਟੀ ਨੇ ਵਿਅਕਤੀ ਨੂੰ ਲਿਜਾ ਕੇ ਡੋਪ ਟੈਸਟ ਕਰਵਾਇਆ, ਜੋ ਪਾਜ਼ੀਟਿਵ ਆਇਆ | ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰਕੇ ਉਸ ਵਿਰੁੱਧ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |