17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਬਰਾੜ ਅੱਖਾਂ ਦੇ ਹਸਪਤਾਲ ਵਲੋਂ 'ਮੋਤੀਆ ਮੁਕਤ ਪੰਜਾਬ' ਮਹਿੰਮ ਦੀ ਸ਼ੁਰੂਆਤ- ਡਾ. ਬਰਾੜ

Ad Position 21
No active advertisement
ਅਜੀਤ ਡੈਸਕ 24-02-2026
ਕੋਟਕਪੂਰਾ, 23 ਫ਼ਰਵਰੀ (ਮੋਹਰ ਸਿੰਘ ਗਿੱਲ)-ਬਰਾੜ ਅੱਖਾਂ ਦਾ ਹਸਪਤਾਲ ਕੋਟਕਪੂਰਾ-ਬਠਿੰਡਾ ਦੇ ਸੰਚਾਲਕ ਡਾ. ਪੀ.ਐਸ. ਬਰਾੜ ਨੇ ਸਮਾਜ ਭਲਾਈ ਅਤੇ ਸਮਾਜਿਕ ਜ਼ਿੰਮੇਵਾਰੀ ਵੱਲ ਇਕ ਸ਼ਾਨਦਾਰ ਕਦਮ ਚੁੱਕਦਿਆਂ ਆਰਥਿਕ ਤੌਰ 'ਤੇ ਕਮਜੋਰ ਮਰੀਜ਼ਾਂ ਲਈ ਸਿਰਫ਼ ਪੰਜ ਹਜ਼ਾਰ ਰੁਪਏ ਦੀ ਰਿਆਇਤੀ ਕੀਮਤ 'ਤੇ ਚਿੱਟੇ ਮੋਤੀਏ ਦਾ ਆਪ੍ਰੇਸ਼ਨ (ਲੈਂਜ ਸਮੇਤ ਦਵਾਈਆਂ) ਕਰਨ ਦਾ ਐਲਾਨ ਕੀਤਾ ਹੈ | ਇਸ ਪਹਿਲ ਦਾ ਉਦੇਸ਼ ਘੱਟ ਆਮਦਨ ਅਤੇ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਕਰਨਾ ਹੈ, ਜੋ ਚਿੱਟੇ ਮੋਤੀਏ ਨਾਲ ਸੰਬੰਧਿਤ ਨਜ਼ਰ ਦੀਆਂ ਸਮੱਸਿਆਵਾਂ ਤੋਂ ਪੀੜਤ ਹਨ, ਪਰ ਮਹਿੰਗੇ ਇਲਾਜ ਦਾ ਖ਼ਰਚਾ ਚੁੱਕਣ ਵਿਚ ਅਸਮਰਥ ਹਨ | ਉਨ੍ਹਾਂ ਦੱਸਿਆ ਕਿ ਬਰਾੜ ਅੱਖਾਂ ਦਾ ਹਸਪਤਾਲ ਐਨ.ਏ.ਬੀ.ਐਚ ਤੋਂ ਮਾਨਤਾ ਪ੍ਰਾਪਤ ਹਸਪਤਾਲ ਹੋਣ ਕਰਕੇ ਮਰੀਜ਼ਾਂ ਦੀ ਸੁਰੱਖਿਆ, ਅੱਖਾਂ ਦੀ ਉੱਚ ਗੁਣਵੱਤਾ, ਦੇਖ-ਭਾਲ ਅਤੇ ਕਲੀਨਿਕਲ ਉਤਮਤਾ ਦੇ ਸਖ਼ਤ ਮਾਰਦੰਡਾਂ ਦੀ ਪਾਲਣਾ ਕਰਦਾ ਹੈ | ਹਸਪਤਾਲ ਆਧੁਨਿਕ ਮਰੀਜ਼ਾਂ ਅਤੇ ਤਜਰਬੇਕਾਰ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਨਾਲ ਲੈਸ ਹੈ, ਜੋ ਮਰੀਜ਼ਾਂ ਦੀਆਂ ਅੱਖਾਂ ਦੇ ਇਲਾਜ ਦੇ ਉੱਚ ਮਿਆਰਾਂ ਨੂੰ ਯਕੀਨੀ ਬਣਾਉਂਦੇ ਹਨ | ਹਸਪਤਾਲ ਵਲੋਂ ਇਕ ਮਿਸ਼ਨ 'ਮੋਤੀਆ ਮੁਕਤ ਪੰਜਾਬ' ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਚਿੱਟੇ ਮੋਤੀਏ ਦੀ ਵਜ੍ਹਾ ਨਾਲ ਆ ਰਹੇ ਅੰਨੇਪਣ ਨੂੰ ਖ਼ਤਮ ਕਰਨਾ ਅਤੇ ਉਚ ਗੁਣਵੱਤਾ ਵਾਲੇ ਅੱਖਾਂ ਦੇ ਇਲਾਜ ਨੂੰ ਕਿਫ਼ਾਇਤੀ ਬਣਾਉਣਾ ਹੈ |
Ad Position 22
No active advertisement
ਪਿਛਲੀ ਖ਼ਬਰ ਮਾਤ ਭਾਸ਼ਾ ਦਿਵਸ ਮੌਕੇ ਵਿਦਿਆਰਥੀਆਂ ਦੇ ਭਾਸ਼ਨ ਮੁਕਾਬਲੇ ਕਰਵਾਏ ਅਗਲੀ ਖ਼ਬਰ ਦੁਆਰੇਆਣਾ ਸਕੂਲ ਦੀ ਜਸ਼ਨ ਕੌਰ ਅਤੇ ਅਭਿਜੀਤ ਸਿੰਘ ਖੇਡ ਮੁਕਾਬਲਿਆਂ 'ਚ ਅੱਵਲ
Ad Position 24