18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 24-02-2026
ਮਲੋਟ, 23 ਫ਼ਰਵਰੀ (ਪਾਟਿਲ)-ਮਲੋਟ ਵਿਖੇ ਭਲਾਈ ਕੇਂਦਰ ਬਾਬਾ ਕੁੰਦਨ ਸਿੰਘ ਜੀ ਨਾਨਕਸਰ ਸੰਪਰਦਾਇ ਵਲੋਂ ਕਰਵਾਏ ਗਏ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦੀ ਆਰੰਭਤਾ ਮੌਕੇ ਸਮਾਜ ਸੇਵਾ ਦੀ ਮਿਸਾਲ ਕਾਇਮ ਕੀਤੀ ਗਈ | ਇਸ ਮੌਕੇ ਸਮੂਹ ਸਮਾਜ ਸੇਵੀ ਸੰਸਥਾਵਾਂ ਤੇ ਧਾਰਮਿਕ ਜਥੇਬੰਦੀਆਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਅਤੇ ਉਘੇ ਸਮਾਜ ਸੇਵਕ ਮਾਸਟਰ ਹਰਜਿੰਦਰ ਸਿੰਘ ਮੋੜ ਵਲੋਂ ਕੈਂਪ ਦੌਰਾਨ ਖ਼ੂਨਦਾਨ ਕੀਤਾ ਗਿਆ | ਡਾ. ਗਿੱਲ ਨੇ ਸੰਗਤਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅੰਮਿ੍ਤ ਛਕ ਕੇ ਸਿੰਘ ਸਜੋ, ਗੁਰੂ ਵਾਲੇ ਬਣੋ ਅਤੇ ਹਰ ਕਿਸਮ ਦਾ ਨਸ਼ਾ ਛੱਡੋ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਧਾਰਮਿਕ ਸਮਾਗਮਾਂ ਦੌਰਾਨ ਲੋੜਵੰਦਾਂ ਲਈ ਖ਼ੂਨਦਾਨ ਜ਼ਰੂਰ ਕੀਤਾ ਜਾਵੇ | ਇਸ ਮੌਕੇ ਬਾਬਾ ਅੰਮਿ੍ਤਪਾਲ ਸਿੰਘ ਵਲੋਂ ਡਾ. ਗਿੱਲ, ਮਾਸਟਰ ਹਰਜਿੰਦਰ ਸਿੰਘ ਮੋੜ, ਸਰੂਪ ਸਿੰਘ ਅਤੇ ਹੋਰ ਖ਼ੂਨਦਾਨੀਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕਹਿਕਸ਼ਾਂ ਦਾ 7ਵਾਂ ਮੁਸ਼ਾਇਰਾ 'ਸ਼ਬਦ ਮੰਗਲ' ਕਰਵਾਇਆ ਅਗਲੀ ਖ਼ਬਰ ਪੀ.ਐੱਮ. ਸ੍ਰੀ ਸਰਕਾਰੀ ਸਕੂਲ ਵਿਖੇ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ
Ad Position 24