18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਕਹਿਕਸ਼ਾਂ ਦਾ 7ਵਾਂ ਮੁਸ਼ਾਇਰਾ 'ਸ਼ਬਦ ਮੰਗਲ' ਕਰਵਾਇਆ

Ad Position 21
No active advertisement
ਅਜੀਤ ਡੈਸਕ 24-02-2026
ਮਲੋਟ, 23 ਫ਼ਰਵਰੀ (ਅਜਮੇਰ ਸਿੰਘ ਬਰਾੜ, ਪਾਟਿਲ)- ਮਲੋਟ ਸ਼ਹਿਰ ਵਿਚ ਸਾਹਿਤਕ ਗਤੀਵਿਧੀਆਂ ਨੂੰ ਜੀਵੰਤ ਰੱਖਣ ਲਈ ਕਾਰਜਸ਼ੀਲ ਸਾਹਿਤਕ ਸੰਸਥਾ ਕਹਿਕਸ਼ਾਂ ਵਲੋਂ ਮਰਹੂਮ ਸ਼ਾਇਰ ਮੰਗਲ ਮਦਾਨ ਦੀ ਯਾਦ 'ਚ 7ਵਾਂ ਮੁਸ਼ਾਇਰਾ 'ਸ਼ਬਦ ਮੰਗਲ' ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ਕਰਵਾਇਆ ਗਿਆ | ਮੰਚ ਸੰਚਾਲਨ ਕਰ ਰਹੇ ਮਨਜੀਤ ਸੂਖ਼ਮ ਨੇ ਕਹਿਕਸ਼ਾਂ ਤੇ ਇਸ ਦੇ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ | ਸਾਹਿਤਕ ਗਾਇਕ ਸੁਰ ਇੰਦਰ, ਨਿਰਮਲਜੀਤ ਨਿੰਮਾ, ਪਵਨਦੀਪ ਚੌਹਾਨ ਨੇ ਆਪਣੀ ਆਵਾਜ਼ ਦੇ ਜਾਦੂ ਨਾਲ ਪ੍ਰੋਗਰਾਮ ਦਾ ਆਰੰਭ ਕੀਤਾ | ਪ੍ਰੋ. ਯਸ਼ਪਾਲ ਮੱਕੜ ਨੇ ਆਏ ਮਹਿਮਾਨਾਂ, ਸ਼ਾਇਰਾਂ ਦਾ ਸਵਾਗਤ ਕਰਦਿਆਂ ਕਹਿਕਸ਼ਾਂ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਜਸ਼ਨਦੀਪ ਸਿੱਧੂ ਦੀ ਪੁਸਤਕ 'ਖਾਮੋਸ਼ ਮੁਹੱਬਤ' ਅਤੇ ਪੰਜਾਬੀ ਮੈਗਜ਼ੀਨ 'ਲੋਅ' ਰਿਲੀਜ਼ ਕੀਤਾ ਗਿਆ | ਮੁਸ਼ਾਇਰੇ ਦੇ ਸੂਤਰਧਾਰ ਹਰਮੀਤ ਵਿਦਿਆਰਥੀ ਨੇ ਮੰਗਲ ਮਦਾਨ ਨੂੰ ਸਲਾਮ ਕਰਦਿਆਂ ਕਹਿਕਸ਼ਾਂ ਨੂੰ ਮੁਬਾਰਕਬਾਦ ਦਿੱਤੀ | ਇਸ ਵਾਰ ਮੁਸ਼ਾਇਰੇ ਵਿਚ ਹਰਮੀਤ ਵਿਦਿਆਰਥੀ, ਤ੍ਰੈਲੋਚਨ ਲੋਚੀ, ਅਮਨ ਜੋਸ਼ੀ ਅਜ਼ੀਜ਼, ਪ੍ਰੀਤ ਮਨਪ੍ਰੀਤ, ਜਸਪਾਲ ਅਨਹਦ, ਜੋਗਿੰਦਰ ਨੂਰਮੀਤ, ਮਨਦੀਪ ਲੁਧਿਆਣਾ, ਮਨਦੀਪ ਔਲਖ, ਸੁਖਜਿੰਦਰ, ਤਲਵਿੰਦਰ ਸ਼ੇਰਗਿੱਲ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ ਅਤੇ ਸ਼ਾਇਰ ਮੰਗਲ ਮਦਾਨ ਨੂੰ ਚੇਤੇ ਕੀਤਾ | ਧੰਨਵਾਦੀ ਸ਼ਬਦ ਆਖਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕਿਹਾ ਕਿ ਕਵੀ ਦਾ ਕਾਰਜ ਸਮਾਜ ਨੂੰ ਨੰਗੀ ਅੱਖ ਨਾਲ ਵੇਖ ਕੇ ਲੋਕਾਈ ਨੂੰ ਵਿਖਾਉਣਾ ਹੁੰਦਾ ਹੈ ਅਤੇ ਅੱਜ ਇਸ ਮੰਚ ਤੋਂ ਸਾਰੇ ਕਵੀਆਂ ਨੇ ਇਸ ਤਰ੍ਹਾਂ ਹੀ ਕੀਤਾ, ਇਸ ਲਈ ਇਹ ਸਾਰੇ ਕਵੀ ਤੇ ਟੀਮ ਕਹਿਕਸ਼ਾਂ ਵਧਾਈ ਦੀ ਹੱਕਦਾਰ ਹੈ | ਇਸ ਮੌਕੇ ਰਾਜ ਰੱਸੇਵੱਟ, ਸੁਖਵੀਰ ਸਿੰਘ ਸੁੱਖੀ ਕੁੰਡਲ, ਪਰਮਿੰਦਰ ਸਿੰਘ ਪੰਮਾ ਬਰਾੜ, ਸਤਪਾਲ ਭੂੰਦੜ, ਅਜਮੇਰ ਬਰਾੜ, ਦਰਸ਼ਨ ਜਟਾਣਾ, ਹਰਿੰਦਰ ਜੱਸਲ, ਅਮਰਜੀਤ ਸਿੰਘ ਜੰਡਵਾਲਾ, ਰਾਜਪਾਲ ਬਰਾੜ, ਜੁਗਨੂੰ ਜੰਡਵਾਲਾ, ਗੁਰਦੀਪ ਸਿੰਘ, ਸੁਦਰਸ਼ਨ ਜੱਗਾ, ਰਾਜਪਾਲ ਸਿੰਘ, ਭੁਪਿੰਦਰ ਉਤਰੇਜਾ, ਧਰਮਵੀਰ, ਨਵਦੀਪ ਬਾਠ, ਰੋਹਿਤ ਕਾਲੜਾ, ਹਰਪ੍ਰੀਤ ਚੌਹਾਨ, ਜੋਨੀ ਸੋਨੀ, ਵਿੱਕੀ ਜੱਸਲ ਆਦਿ ਹਾਜ਼ਰ ਸਨ | ਆਜ਼ਾਦ ਪਬਲੀਕੇਸ਼ਨਜ਼ ਵਲੋਂ ਇਸ ਮੌਕੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਹਰੀਕੇ ਕਲਾਂ ਵਿਖੇ 11ਵਾਂ ਸਾਹਿਤਕ ਮੇਲਾ 4 ਮਾਰਚ ਨੂੰ ਅਗਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ
Ad Position 24