18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪਿੰਡ ਹਰੀਕੇ ਕਲਾਂ ਵਿਖੇ 11ਵਾਂ ਸਾਹਿਤਕ ਮੇਲਾ 4 ਮਾਰਚ ਨੂੰ

Ad Position 21
No active advertisement
ਅਜੀਤ ਡੈਸਕ 24-02-2026
ਸ੍ਰੀ ਮੁਕਤਸਰ ਸਾਹਿਬ, 23 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਬਾਬਾ ਲੰਗਰ ਸਿੰਘ ਜੀ ਸਪੋਰਟਸ ਕਲੱਬ (ਰਜਿ.) ਹਰੀਕੇ ਕਲਾਂ ਵਲੋਂ 11ਵਾਂ ਸਾਹਿਤਕ ਮੇਲਾ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 4 ਮਾਰਚ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਨੂੰ ਦਾਣਾ ਮੰਡੀ ਪਿੰਡ ਹਰੀਕੇ ਕਲਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਪ੍ਰਧਾਨ ਜਸਪਾਲ ਸਿੰਘ, ਗੁਰਲਾਲ ਸਿੰਘ, ਦਿਲਬਾਗ ਸਿੰਘ, ਜਗਸੀਰ ਸਿੰਘ, ਅੰਗਰੇਜ਼ ਸਿੰਘ ਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਗਿਆਨ, ਸੰਗੀਤ ਅਤੇ ਕਲਾ ਦੇ ਗੁਲਦਸਤੇ ਇਸ ਮੇਲੇ 'ਚ ਸਾਹਿਬ ਸਿੰਘ ਮਨਾਵਾਂ ਸ਼ਮ੍ਹਾ ਰੌਸ਼ਨ ਕਰਨ ਉਪਰੰਤ ਬਾਣੀ ਸੰਦੇਸ਼ ਦੇਣਗੇ | ਮੁੱਖ ਬੁਲਾਰੇ ਬਲਬੀਰ ਸਿੰਘ ਰਾਜੇਵਾਲ ਅਜੋਕੀ ਕਿਸਾਨੀ ਲਈ ਦਿਸ਼ਾ, ਬੱਬੂ ਤੀਰ ਪਰਿਵਾਰਕ ਮਸਲੇ ਤੇ ਹੱਲ, ਡਾ. ਬਲਜੀਤ ਸਿੰਘ ਵਿਰਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੇ ਸਮਕਾਲੀ ਸਾਰਥਿਕਤਾ, ਰਮਨਜੀਤ ਸਿੰਘ ਸਿੱਧੂ ਵਿਅਕਤੀਗਤ ਪਹਿਚਾਣ ਦਾ ਮਸਲਾ, ਡਾ. ਕੁਲਦੀਪ ਸਿੰਘ ਮਰਖਾਈ ਖੇਤਾਂ ਵਿਚਲੇ ਜ਼ਹਿਰ ਤੋਂ ਮੁਕਤੀ, ਡਾ. ਦਵਿੰਦਰ ਸੈਫ਼ੀ ਸੋਸ਼ਲ ਮੀਡੀਆ ਤੋਂ ਕਿਤਾਬਾਂ ਵੱਲ ਵਿਸ਼ੇ 'ਤੇ ਵਿਚਾਰ ਚਰਚਾ ਕਰਨਗੇ, ਲੇਖਕ ਤੇ ਗਾਇਕ ਬੀਰ ਸਿੰਘ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ | ਜੀਵਨ ਕੁਮਾਰ ਗੁਪਤਾ ਵੈਟਰਨਰੀ ਅਫ਼ਸਰ ਪਟਿਆਲਾ ਭਾਸ਼ਣ ਦੇਣਗੇ | ਹਾਕਮ ਦੰਦੀਵਾਲ ਸੱਭਿਆਚਾਰਕ ਗਾਇਕੀ ਦੀ ਮਹਿਕ ਖਿਲਾਰਨਗੇ | ਇਸ ਮੌਕੇ ਮੰਚ ਸੰਚਾਲਨ ਪ੍ਰੋਫ਼ੈਸਰ ਨਰਿੰਦਰਜੀਤ ਸਿੰਘ ਬਰਾੜ ਬਰਜਿੰਦਰਾ ਕਾਲਜ ਫ਼ਰੀਦਕੋਟ ਵਲੋਂ ਕੀਤਾ ਜਾਵੇਗਾ | ਇਸ ਮੌਕੇ ਮੇਘਰਾਜ ਰੱਲਾ ਦੀ ਟੀਮ ਲੋਕ ਕਲਾ ਮੰਚ ਜੀਰਾ ਵਲੋਂ ਨਾਟਕ ਟੋਆ/ਇਹ ਲਹੂ ਕਿਸ ਦਾ ਹੈ ਅਤੇ ਕੋਰਿਓਗ੍ਰਾਫ਼ੀ ਪੇਸ਼ ਕੀਤੀ ਜਾਵੇਗੀ | ਇਸ ਮੌਕੇ ਇਮਾਨਦਾਰ ਅਫ਼ਸਰ ਸਨਮਾਨ ਅਤੇ ਬੇਦਾਗ ਪੱਤਰਕਾਰ ਸਨਮਾਨ ਵੀ ਸੰਬੰਧਿਤ ਸ਼ਖ਼ਸੀਅਤਾਂ ਨੂੰ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਵਿਦਿਆ ਦੇ ਖੇਤਰ ਵਿਚ ਵਿਸ਼ੇਸ਼ ਪ੍ਰਾਪਤੀਆਂ ਵਾਲੇ ਅਧਿਆਪਕਾਂ ਦਾ ਸਨਮਾਨ ਹੋਵੇਗਾ ਅਤੇ ਵਿਦਿਆਰਥੀਆਂ ਨੂੰ ਡਾ. ਨੰਦ ਸਿੰਘ ਸੰਘਾ ਵਲੋਂ ਸਕਾਲਰਸ਼ਿਪ ਸਨਮਾਨ ਦਿੱਤਾ ਜਾਵੇਗਾ | ਪ੍ਰਬੰਧਕਾਂ ਨੇ ਇਲਾਕਾ ਵਾਸੀਆਂ ਨੂੰ ਇਸ ਸਾਹਿਤਕ ਮੇਲੇ ਵਿਚ ਪਹੁੰਚਣ ਦਾ ਸੱਦਾ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਸੁਖਜੀਤ ਕੌਰ ਸਿੱਧੂ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਅਗਲੀ ਖ਼ਬਰ ਕਹਿਕਸ਼ਾਂ ਦਾ 7ਵਾਂ ਮੁਸ਼ਾਇਰਾ 'ਸ਼ਬਦ ਮੰਗਲ' ਕਰਵਾਇਆ
Ad Position 24