18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸੁਖਜੀਤ ਕੌਰ ਸਿੱਧੂ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ

Ad Position 21
No active advertisement
ਅਜੀਤ ਡੈਸਕ 24-02-2026
ਕੋਟਕਪੂਰਾ, 23 ਫ਼ਰਵਰੀ (ਮੋਹਰ ਸਿੰਘ ਗਿੱਲ)-ਪਿੰਡ ਕਾਸਮਭੱਟੀ ਦੇ ਸਾਬਕਾ ਸਰਪੰਚ ਯਾਦਵਿੰਦਰ ਸਿੰਘ ਸਿੱਧੂ ਦੇ ਸਤਿਕਾਰਤ ਮਾਤਾ ਸੁਖਜੀਤ ਕੌਰ ਸਿੱਧੂ (85) ਸੁਪਤਨੀ ਜਸਵੀਰ ਸਿੰਘ ਸਿੱਧੂ ਰਿਆਸਤੀ ਸੰਖੇਪ ਬਿਮਾਰੀ ਉਪਰੰਤ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਅਕਾਲਗੜ੍ਹ ਸਾਹਿਬ, ਹੀਰਾ ਸਿੰਘ ਨਗਰ ਕੋਟਕਪੂਰਾ ਵਿਖੇ ਹੋਇਆ | ਸ਼ਰਧਾਂਜਲੀ ਸਮਾਰੋਹ 'ਚ ਐਡਵੋਕਟ ਅਕਾਲਜੋਤ ਸਿੰਘ ਨੇ ਸੁਖਜੀਤ ਕੌਰ ਸਿੱਧੂ ਦੇ ਸਮੁੱਚੇ ਜੀਵਨ, ਸੰਘਰਸ਼ ਅਤੇ ਪਰਿਵਾਰ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਪੂਰੇ ਪਰਿਵਾਰ ਨੂੰ ਬੁਲੰਦੀਆਂ 'ਤੇ ਲਿਜਾਣ 'ਚ ਆਪਣਾ ਜ਼ਿਕਰਯੋਗ ਯੋਗਦਾਨ ਪਾਇਆ | ਉਨ੍ਹਾਂ ਕੁਝ ਸੰਸਥਾਵਾਂ ਵਲੋਂ ਆਏ ਸ਼ੋਕ ਮਤੇ ਪੜ੍ਹੇ ਅਤੇ ਸਿੱਧੂ ਰਿਆਸਤੀ ਪਰਿਵਾਰ ਵਲੋਂ ਸਭਨਾਂ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਕਾਂਗਰਸ ਦੇ ਹਲਕਾ ਇੰਚਾਰਜ ਅਜੇਪਾਲ ਸਿੰਘ ਸੰਧੂ, ਭਾਜਪਾ ਦੇ ਸੀਨੀਅਰ ਆਗੂ ਭਾਈ ਰਾਹੁਲ ਸਿੰਘ ਸਿੱਧੂ, ਸਾਬਕਾ ਚੇਅਰਮੈਨ ਸੁਰੁਜੀਤ ਸਿੰਘ ਢਿੱਲੋਂ, ਸੇਵਾ ਮੁਕਤ ਡੀ.ਜੀ.ਐਮ ਕੁਲਬੀਰ ਸਿੰਘ ਮੱਤਾ, ਕੁਲਦੀਪ ਸਿੰਘ ਬਾਹਮਣ ਵਾਲਾ, ਪ੍ਰੋ. ਜੀਤ ਸਿੰਘ ਸਿਵੀਆਂ, ਕੁਲਵਿੰਦਰ ਸਿੰਘ ਬਰਾੜ, ਹਰਪ੍ਰੀਤ ਸਿੰਘ ਮੜ੍ਹਾਕ, ਗੁਰਵਿੰਦਰ ਸਿੰਘ ਸਿਵੀਆਂ, ਬਾਬਾ ਅਮਰਜੀਤ ਸਿੰਘ ਪ੍ਰਧਾਨ ਸਥਾਨਕ ਗੁਰਦੁਆਰਾ ਪ੍ਰਬੰਧ ਕਮੇਟੀ, ਨਾਹਰ ਸਿੰਘ ਗਿੱਲ, ਮਿਹਰ ਸਿੰਘ ਚਾਨੀ, ਰਾਮੇਸ਼ਵਰ ਸੁਪਰਡੈਂਟ, ਕੁਲਦੀਪ ਸਿੰਘ ਸੂਰਘੂਰੀ, ਪਰਮਪ੍ਰੀਤ ਝੱਖੜਵਾਲਾ, ਗੱਗੂ ਢਿੱਲੋਂ, ਹਰਮੇਲ ਸਿੰਘ ਢੈਪਈ, ਹਰਪ੍ਰੀਤ ਸਿੰਘ ਝੱਖੜਵਾਲਾ, ਪਿ੍ਤਪਾਲ ਸਿੰਘ ਢਿੱਲੋਂ, ਨਾਹਰ ਸਿੰਘ ਬਰਾੜ, ਗੁਰਲਾਲ ਸਿੰਘ ਢਿੱਲੋਂ, ਕੁਲਰਾਜ ਸਿੰਘ ਭਾਊ, ਬਲਜਿੰਦਰ ਸਿੰਘ ਢਿੱਲੋਂ, ਮੋਹਨਜੀਤ ਸਿੰਘ ਐਡਵੋਕੇਟ, ਸਤਕਰਤਾਰ ਸਿੰਘ ਰਿਆਸਤੀ, ਰੇਸ਼ਮ ਸਿੰਘ ਸੂਰਘੂਰੀ, ਬਲਤੇਜ ਸਰਪੰਚ ਸੂਰਘੂਰੀ, ਸੁਖਬੀਰ ਸਿੰਘ ਸੰਧੂ, ਪਵਨਜੀਤ ਸਿੰਘ ਸਿੱਧੂ ਰਿਆਸਤੀ ਸਮੇਤ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਪਤਵੰਤੇ ਅਤੇ ਸਨੇਹੀ ਵੱਡੀ ਗਿਣਤੀ 'ਚ ਹਾਜ਼ਰ ਸਨ | ਸਭਨਾਂ ਨੇ ਸੁਖਜੀਤ ਕੌਰ ਸਿੱਧੂ ਦੇ ਸਪੁੱਤਰ ਯਾਦਵਿੰਦਰ ਸਿੰਘ ਸਿੱਧੂ, ਪੋਤਰੇ ਗੁਰਨੂਰ ਸਿੰਘ ਸਿੱਧੂ ਸਮੁੱਚੇ ਸਿੱਧੂ ਪਰਿਵਾਰ ਦੁੱਖ ਸਾਂਝਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਸਾਹਿਤ ਸਭਾ ਰਜਿ: ਫ਼ਰੀਦਕੋਟ ਵਲੋਂ ਮਾਤ ਭਾਸ਼ਾ ਦਿਵਸ ਮਨਾਇਆ ਅਗਲੀ ਖ਼ਬਰ ਪਿੰਡ ਹਰੀਕੇ ਕਲਾਂ ਵਿਖੇ 11ਵਾਂ ਸਾਹਿਤਕ ਮੇਲਾ 4 ਮਾਰਚ ਨੂੰ
Ad Position 24