ਫ਼ਰੀਦਕੋਟ, 23 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਫ਼ਰੀਦਕੋਟ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਜਲਾਲੇਆਣਾ ਦੀ ਅਗਵਾਈ ਵਿਚ ਗੁਰਦੁਆਰਾ ਮਾਈ ਗੋਦੜੀ ਸਾਹਿਬ ਫ਼ਰੀਦਕੋਟ ਵਿਖੇ ਹੋਈ | ਮੀਟਿੰਗ 'ਚ ਫ਼ਰੀਦਕੋਟ ਜ਼ਿਲ੍ਹੇ ਵਿਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ 9 ਮਾਰਚ 2026 ਨੂੰ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ, ਦੇ ਸਬੰਧ ਅਤੇ ਬੀਜ ਸੋਧ ਬਿੱਲ 2025, ਬਿਜਲੀ ਸੋਧ ਬਿੱਲ 2025, ਨਕਲੀ ਦੁੱਧ ਜੋ ਪੰਜਾਬ ਵਿਚ ਵਿੱਕ ਰਿਹਾ ਹੈ, ਨਰੇਗਾ ਦੇ ਨਵੇਂ ਬਣੇ ਕਾਨੂੰਨ ਦੇ ਵਿਰੋਧ ਵਿਚ ਚਰਚਾ ਕੀਤੀ ਗਈ | ਇਸ ਮੌਕੇ ਵਜ਼ੀਰ ਸਿੰਘ ਡੋਡ ਸੀਨੀਅਰ ਮੀਤ ਪ੍ਰਧਾਨ ਜ਼ਿਲਾ ਫ਼ਰੀਦਕੋਟ, ਜਗਦੀਪ ਸਿੰਘ ਜਨੇਰੀਆਂ ਜ਼ਿਲਾ ਸਕੱਤਰ ਜਨਰਲ ਫ਼ਰੀਦਕੋਟ, ਗੁਰਮੀਤ ਸਿੰਘ ਕੁਹਾਰਵਾਲਾ ਜ਼ਿਲ੍ਹਾ ਪ੍ਰਧਾਨ ਸਕੱਤਰ ਫ਼ਰੀਦਕੋਟ, ਅਮਨਦੀਪ ਸਿੰਘ ਖ਼ਾਲਸਾ ਬਲਾਕ ਪ੍ਰਧਾਨ ਸਾਦਿਕ, ਅੰਗਰੇਜ਼ ਸਿੰਘ ਘੁੱਦੂਵਾਲਾ, ਸੁਰਿੰਦਰ ਸਿੰਘ ਬਲਾਕ ਜਨਰਲ ਸਕੱਤਰ ਫ਼ਰੀਦਕੋਟ, ਅਜੈਬ ਸਿੰਘ ਹਰੀਏਵਾਲਾ, ਧਰਮ ਸਿੰਘ ਵਾਂਦਰ ਜਟਾਣਾ, ਗੁਰਚਰਨ ਸਿੰਘ ਵਾਂਦਰ ਜਟਾਣਾ, ਚਰਨਜੀਤ ਸਿੰਘ ਵਾਂਦਰ ਜਟਾਣਾ, ਕੌਰ ਸਿੰਘ ਮਚਾਕੀ ਮੱਲ ਸਿੰਘ, ਗੁਰਦਿੱਤ ਸਿੰਘ ਜਲਾਲੇਆਣਾ, ਸੁਖਰਾਜ ਸਿੰਘ, ਗੁਰਸੇਵਕ ਸਿੰਘ ਕੋਠੇ ਧਾਲੀਵਾਲ ਆਦਿ ਹਾਜ਼ਰ ਸਨ |