ਜੈਤੋ, 23 ਫਰਵਰੀ (ਗੁਰਮੀਤਪਾਲ ਰੋੜੀਕਪੂਰਾ, ਗੁਰਚਰਨ ਸਿੰਘ ਗਾਬੜੀਆ)-ਨਿਊ ਗੰਗਸਰ ਸਪੋਰਟਸ ਕਲੱਬ ਜੈਤੋ ਵਲੋਂ ਖੇਡ ਸਟੇਡੀਅਮ ਜੈਤੋ ਵਿਖੇ ਕਰਵਾਈ ਗਈ ਚੌਥੀ ਪੰਜਾਬ ਵੈਟਰਨ ਅਥਲੈਟਿਕਸ ਚੈਂਪੀਅਨਸ਼ਿਪ ਖੇਡ ਭਾਵਨਾ ਅਤੇ ਅਨੁਸ਼ਾਸਨ ਦਾ ਸ਼ਾਨਦਾਰ ਪ੍ਰਤੀਕ ਬਣੀ | ਪੰਜਾਬ ਭਰ ਤੋਂ ਕਰੀਬ 260 ਵੈਟਰਨ ਅਥਲੀਟਾਂ ਨੇ ਮੁਕਾਬਲੇ 'ਚ ਹਿੱਸਾ ਲਿਆ | ਚੈਂਪੀਅਨਸ਼ਿਪ ਦਾ ਉਦਘਾਟਨ ਵਿਧਾਇਕ ਅਮੋਲਕ ਸਿੰਘ ਨੇ ਸੰਤ ਰਿਸ਼ੀ ਰਾਮ ਪ੍ਰਧਾਨ ਵਿਵੇਕ ਚੈਰੀਟੇਬਲ ਸੁਸਾਇਟੀ, ਪ੍ਰਧਾਨ ਗੁਰਬੀਰ ਸਿੰਘ ਬਰਾੜ, ਜਸਵਿੰਦਰ ਸਿੰਘ ਬਰਾੜ (ਯੂ.ਐਸ.ਏ.), ਡਾ. ਵਰਿੰਦਰ ਕੁਮਾਰ ਸਿਵਲ ਸਰਜਨ ਜੈਤੋ ਅਤੇ ਨਗਰ ਕੌਂਸਲ ਜੈਤੋ ਦੇ ਪ੍ਰਧਾਨ ਹਰੀਸ਼ ਚੰਦਰ ਗੋਇਲ ਦੀ ਹਾਜ਼ਰੀ 'ਚ ਕੀਤਾ | ਵਿਧਾਇਕ ਅਮੋਲਕ ਸਿੰਘ ਨੇ ਕਲੱਬ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਚੈਂਪੀਅਨਸ਼ਿਪਾਂ ਨਾਲ ਨਾ ਸਿਰਫ਼ ਨੌਜਵਾਨਾਂ ਸਗੋਂ ਸੀਨੀਅਰ ਸਿਟੀਜ਼ਨਾਂ ਨੂੰ ਵੀ ਆਪਣਾ ਹੁਨਰ ਦਿਖਾਉਣ ਦਾ ਮੰਚ ਮਿਲਦਾ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਖੇਡ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ | ਇਨਾਮ ਵੰਡ ਸਮਾਰੋਹ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਨੇ ਜੇਤੂ ਖਿਡਾਰੀਆਂ ਅਤੇ ਸਹਿਯੋਗੀ ਸੱਜਣਾਂ ਨੂੰ ਸਨਮਾਨਿਤ ਕੀਤਾ | ਚੈਂਪੀਅਨਸ਼ਿਪ 'ਚ ਮਾਤਾ ਬਲਵਿੰਦਰ ਕੌਰ ਸੇਵੇਵਾਲਾ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ | ਇਸ ਮੌਕੇ ਗੁਰਬੀਰ ਸਿੰਘ ਬਰਾੜ ਪ੍ਰਧਾਨ, ਸੀਨੀਅਰ ਵਾਈਸ ਪ੍ਰਧਾਨ ਗੁਰਵਿੰਦਰ ਸਿੰਘ ਬਰਾੜ ਰੋੜੀਕਪੂਰਾ, ਪਰਮਜੀਤ ਸਿੰਘ ਜੈਤੋ, ਸੁਰਜੀਤ ਸਿੰਘ ਚੰਦਭਾਨ, ਸਤਪਾਲ ਸਿੰਘ ਸਿਦਓੜਾ, ਖ਼ਜ਼ਾਨਚੀ ਅਮਰੀਕ ਸਿੰਘ ਬਰਾੜ, ਮੰਗਤ ਰਾਮ ਸੈਕਟਰੀ, ਸ਼ਿਵਮ ਪਿੰਨਾ ਮੀਤ ਪ੍ਰਧਾਨ, ਗੁਰਲਾਲ ਸਿੰਘ ਬਰਾੜ ਜੈਤੋ, ਕੁਲਦੀਪ ਸਿੰਘ ਕੁੱਕਾ ਬਰਾੜ ਸੇਵੇਵਾਲਾ, ਨਿਰੰਜਣ ਸਿੰਘ, ਸੁਰਿੰਦਰਪਾਲ ਸਿੰਘ ਝੱਖੜਵਾਲਾ, ਰਾਜਵਿੰਦਰ ਸਿੰਘ ਦਬੜੀਖਾਨਾ, ਸਿਕੰਦਰ ਸਿੰਘ ਬਰਾੜ ਆਕਲੀਆਂ, ਰਾਕੇਸ਼ ਕੁਮਾਰ ਸ਼ਰਮਾ, ਸਾਬਕਾ ਸਰਪੰਚ ਕੁਲਵੰਤ ਸਿੰਘ ਬਰਾੜ, ਸਤਨਾਮ ਸਿੰਘ ਬਰਾੜ, ਕਮਰਜੀਤ ਕਾਲਾ ਸ਼ਰਮਾ, ਪੰਕਜ ਸ਼ਰਮਾ, ਲਲਿਤ ਕੁਮਾਰ, ਅਥਲੀਟ ਮੱਖਣ ਸਿੰਘ, ਹਰਪ੍ਰੀਤ ਗਿੱਲ ਭਗਤੂਆਣਾ, ਸੁੰਦਰ ਸਿੰਘ ਬਾਜਾਖਾਨਾ, ਸੁਰਜੀਤ ਸਿੰਘ ਇੰਸਪੈਕਟਰ, ਜਗਦੀਸ਼ ਬਿਸ਼ਨੋਈ ਐਸ.ਪੀ. ਹੈੱਡ ਕੁਆਰਟਰ, ਗਮਦੂਰ ਸਿੰਘ ਸਾਬਕਾ ਡੀ.ਐਸ.ਪੀ., ਸਾਹਿਬ ਸਿੰਗਲਾ, ਹੈਪੀ ਮੈਡੀਕਲ ਹਾਲ, ਮੱਖਣ ਰੋਮਾਣਾ, ਆਤਮਾ ਸਿੰਘ ਲੈਕ., ਜਸਵੰਤ ਸਿੰਘ ਝੱਖੜਵਾਲਾ, ਪਰਮਿੰਦਰ ਸਿੰਘ ਕੋਟਕਪੂਰਾ, ਸਿਮਰਨ ਸਿੰਘ ਕੋਟਕਪੂਰਾ, ਸੰਜੀਵ ਕੁਮਾਰ, ਨਿਰਪਿੰਦਰ ਸਿੰਘ ਨਿੱਕ, ਦੀਪੂ ਟੇਲਰ, ਕੁਲਬੀਰ ਸਿੰਘ ਡੀ.ਪੀ., ਗੋਰਾ ਔਲਖ, ਦਿਲਬਾਗ ਬਾਗੀ ਸ਼ਰਮਾ, ਬੰਟੂ ਕੋਚ, ਜਸਵੀਰ ਸਿੰਘ (ਡੀ.ਪੀ.ਏ.), ਰਜਨੀ ਜਿੰਦਲ, ਸਿਮਰਜੀਤ ਕੌਰ, ਗੁਰਭੇਜ ਸਿੰਘ ਬਰਾੜ ਰੋੜੀਕਪੂਰਾ ਆਦਿ ਹਾਜ਼ਰ ਸਨ |