ਜੈਤੋ, 23 ਫ਼ਰਵਰੀ (ਗੁਰਚਰਨ ਸਿੰਘ ਗਾਬੜੀਆ)-ਯੂਨੀਵਰਸਿਟੀ ਕਾਲਜ ਜੈਤੋ ਵਿਖੇ ਰਾਸ਼ਟਰੀ ਸਾਇੰਸ ਦਿਵਸ ਦੇ ਸਾਲ 2026 ਦੇ ਥੀਮ 'ਇਕ ਚੰਗੇ ਭਵਿੱਖ ਲਈ ਸਥਿਰ ਵਿਗਿਆਨ' ਨੂੰ ਸਮਰਪਿਤ ਵਿਗਿਆਨਕ ਜਗਿਆਸਾ ਨੂੰ ਉਤਸ਼ਾਹਤ ਕਰਨ ਅਤੇ ਕਲਾਸਰੂਮ ਨੂੰ ਨਵਚੇਤਨਾ ਦੀ ਪ੍ਰਯੋਗਸ਼ਾਲਾ ਬਣਾਉਣ ਦੇ ਉਦੇਸ਼ ਨਾਲ 'ਮਿਸ਼ਨ ਆਕਾਸ਼' ਰਾਕੇਟਰੀ ਵਰਕਸ਼ਾਪ ਕਰਵਾਈ ਗਈ | ਇਹ ਪ੍ਰੋਗਰਾਮ ਸਾਇੰਸ ਵਿੰਗ ਵਲੋਂ ਫ਼ਾਊਾਡੇਸ਼ਨ (ਆਈ.ਡੀ.ਵਾਈ.ਐਮ) ਦੇ ਸਹਿਯੋਗ ਨਾਲ ਕਰਵਾਇਆ ਗਿਆ | ਕਾਲਜ ਦੇ ਪਿ੍ੰਸੀਪਲ ਡਾ. ਸਮਰਾਟ ਖੰਨਾ ਨੇ ਸਵਾਗਤੀ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਲਈ ਕੇਵਲ ਪੁਸਤਕੀ ਗਿਆਨ ਹੀ ਨਹੀਂ, ਸਗੋਂ ਪ੍ਰਯੋਗਾਤਮਕ ਸਿੱਖਿਆ ਵੀ ਅਤਿ ਅਹਿਮ ਹੈ | ਉਨ੍ਹਾਂ ਨੇ ਨੌਜਵਾਨਾਂ ਨੂੰ ਨਵਚਿੰਤਨ ਅਤੇ ਵਿਗਿਆਨਕ ਸੋਚ ਅਪਣਾਉਣ ਲਈ ਪ੍ਰੇਰਿਤ ਕੀਤਾ | ਸਾਇੰਸ ਕੋਆਰਡੀਨੇਟਰ ਅਤੇ ਸੀਨੀਅਰ ਅਧਿਆਪਕ ਡਾ. ਪਰਮਿੰਦਰ ਸਿੰਘ ਤੱਗੜ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਉਤਸੁਕਤਾ ਅਤੇ ਆਤਮ-ਵਿਸ਼ਵਾਸ ਨਾਲ ਵਿਗਿਆਨ ਦੇ ਖੇਤਰ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ ਅਕਾਦਮਿਕ ਗਤੀਵਿਧੀਆਂ ਵਿਚ ਵਿਦਿਆਰਥੀਆਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ | ਵਿਦਿਆਰਥੀਆਂ ਨੂੰ ਸੈਟੇਲਾਈਟ, ਰਾਕੇਟ, ਸੰਚਾਰ ਪ੍ਰਣਾਲੀਆਂ, ਰੋਬੋਟਿਕ ਹਿੱਸੇ ਅਤੇ ਆਧੁਨਿਕ ਤਕਨਾਲੋਜੀ ਦੇ ਉਪਯੋਗਾਂ ਬਾਰੇ ਜਾਣਕਾਰੀ ਦਿੱਤੀ ਗਈ | ਇਸਰੋ ਨਾਲ ਸੰਬੰਧਿਤ ਸਪੇਸ ਟਿਊਟਰ ਪ੍ਰੇਮ ਅਤੇ ਦੇਵੇਸ਼ (ਆਈ.ਡੀ.ਵਾਈ.ਐਮ) ਨੂੰ ਕਾਲਜ ਵਲੋਂ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਕਾਰਜਸ਼ਾਲਾ ਦਾ ਸੰਚਾਲਨ ਡਾ. ਦਿਵਿਆ ਜੋਤੀ ਨੇ ਸੁਚੱਜੇ ਢੰਗ ਨਾਲ ਕੀਤਾ | ਅੰਤ ਵਿਚ ਪ੍ਰੋ. ਜਸ਼ਨਪ੍ਰੀਤ ਕੌਰ ਵਲੋਂ ਧੰਨਵਾਦ ਪੇਸ਼ ਕਰਦਿਆਂ ਸਮੂਹ ਸਹਿਯੋਗੀਆਂ ਅਤੇ ਵਿਦਿਆਰਥੀਆਂ ਦੇ ਯੋਗਦਾਨ ਦੀ ਪ੍ਰਸੰਸਾ ਕੀਤੀ | ਇਸ ਮੌਕੇ ਡਾ. ਭਵਨਦੀਪ ਉੱਪਲ, ਪ੍ਰੋ. ਜਸ਼ਨਪ੍ਰੀਤ ਕੌਰ, ਪ੍ਰੋ. ਸੀਮਾ, ਪ੍ਰੋ. ਸ਼ੀਤਲ, ਪ੍ਰੋ. ਅਮਨਦੀਪ ਕÏਰ, ਡਾ. ਰਾਜੀਵ ਕਪੂਰ, ਪ੍ਰੋ. ਅਭਿਤ ਜਿੰਦਲ, ਕਰਮਜੀਤ ਸਿੰਘ ਜੇ.ਟੀ.ਏ., ਰੁਪਿੰਦਰ ਪਾਲ ਸਿੰਘ, ਸੁਸ਼ਮਾ, ਸੰਗੀਤਾ, ਡਾ. ਗੁਰਬਿੰਦਰ ਕੌਰ, ਡਾ. ਹਲਵਿੰਦਰ ਸਿੰਘ, ਰੀਨੂ, ਸੁਮਨ ਰਾਣੀ, ਡਾ. ਜਸਵਿੰਦਰ ਕੌਰ, ਡਾ. ਰਮਨਦੀਪ ਕੌਰ, ਮੋਹਿੰਦਰ ਕੌਰ, ਰਿਪਨਦੀਪ ਕੌਰ, ਰਮਨਪ੍ਰੀਤ ਕÏਰ, ਗੁਰਜੀਤ ਕੌਰ, ਈਸ਼ਾ, ਮੀਨਾਕਸ਼ੀ ਜੋਸ਼ੀ ਆਦਿ ਹਾਜ਼ਰ ਸਨ |