18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਭਾਜਪਾ ਨੇ ਕਾਂਗਰਸ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ

Ad Position 21
No active advertisement
ਅਜੀਤ ਡੈਸਕ 24-02-2026
ਫ਼ਰੀਦਕੋਟ, 23 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਭਾਜਪਾ ਦੀ ਜ਼ਿਲ੍ਹਾ ਇਕਾਈ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਦੀ ਅਗਵਾਈ ਵਿਚ ਏ.ਆਈ. ਸੰਮੇਲਨ ਦੀ ਆਲੋਚਨਾਂ ਕਰਨ 'ਤੇ ਕਾਂਗਰਸ ਪਾਰਟੀ ਦਾ ਵਿਰੋਧ ਕਰਦਿਆਂ ਸ੍ਰੀ ਰਾਹੁਲ ਗਾਂਧੀ ਦਾ ਪੁਤਲਾ ਫ਼ੂਕਿਆ | ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਗੌਰਵ ਕੱਕੜ ਨੇ ਕਿਹਾ ਕਿ ਦੇਸ਼ ਗਲੋਬਲ ਏ.ਆਈ. ਸੰਮੇਲਨ ਰਾਹੀਂ ਵਿਸ਼ਵ ਪੱਧਰ 'ਤੇ ਮਾਣ ਖੱਟ ਰਿਹਾ ਹੈ, ਪਰ ਕਾਂਗਰਸੀ ਆਪਣੀਆਂ ਮਾੜੀਆਂ ਹਰਕਤਾਂ ਨਾਲ ਦੇਸ਼ ਦਾ ਅਕਸ ਵਿਗਾੜ ਰਹੇ ਹਨ | ਰਾਹੁਲ ਗਾਂਧੀ ਦੇ ਇਹ ਕਾਰਕੁਨ ਸਿਰਫ਼ ਮੋਦੀ ਦਾ ਨਹੀਂ, ਸਗੋਂ ਸਿੱਧੇ ਤੌਰ 'ਤੇ ਹਿੰਦੁਸਤਾਨ ਦੀ ਤਰੱਕੀ ਦਾ ਵਿਰੋਧ ਕਰਕੇ ਆਪਣੀ ਦੇਸ਼-ਵਿਰੋਧੀ ਮਾਨਸਿਕਤਾ ਸਾਬਤ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਸਿਹਤ ਬੀਮਾ ਯੋਜਨਾ ਤਹਿਤ 24 ਤੋਂ ਪਹਿਲੀ ਮਾਰਚ ਤੱਕ ਕੈਂਪ ਲਗਾਏ ਜਾਣਗੇ: ਡਿਪਟੀ ਕਮਿਸ਼ਨਰ ਅਗਲੀ ਖ਼ਬਰ ਫ਼ੌਜਦਾਰੀ ਕਾਨੂੰਨਾਂ 'ਚ ਬਦਲਾਅ ਦੇ ਵਿਰੋਧ 'ਚ ਵਕੀਲਾਂ ਨੇ ਕੀਤੀ ਹੜਤਾਲ
Ad Position 24