08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸ਼ਬਦ-ਸਾਂਝ ਮੰਚ ਨੇ ਕੋਟਕਪੂਰਾ ਵਿਖੇ ਸਾਹਿਤਕ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 25-02-2026
ਕੋਟਕਪੂਰਾ, 24 ਫ਼ਰਵਰੀ (ਮੋਹਰ ਸਿੰਘ ਗਿੱਲ)-ਕਲਾ ਅਤੇ ਸਾਹਿਤ ਨੂੰ ਸਮਰਪਿਤ ਸ਼ਬਦ-ਸਾਂਝ ਮੰਚ ਕੋਟਕਪੂਰਾ ਵਲੋਂ ਸਥਾਨਕ ਬੀ.ਪੀ.ਈ.ਓ. ਦਫ਼ਤਰ ਵਿਖੇ ਇਕ ਸ਼ਾਨਦਾਰ ਸਾਹਿਤਕ ਸਮਾਰੋਹ ਕਰਵਾਇਆ ਗਿਆ | ਸਮਾਗਮ ਵਿਚ ਅਮਰੀਕਾ ਵਸਦੇ ਪ੍ਰਵਾਸੀ ਸ਼ਾਇਰ ਸੰਤੋਖ ਮਿਨਹਾਸ ਦੀ ਕਾਵਿ-ਪੁਸਤਕ 'ਸ਼ਬਦ ਹੀ ਜੀਉ ਹੈ' ਅਤੇ ਪੰਜਾਬੀ ਮੈਗਜ਼ੀਨ 'ਪੰਜਾਬੀਅਤ' ਦੇ ਤਾਜ਼ਾ ਅੰਕ ਨੂੰ ਪ੍ਰਧਾਨਗੀ ਮੰਡਲ ਵਲੋਂ ਲੋਕ ਅਰਪਣ ਕੀਤਾ ਗਿਆ | ਮੰਚ ਦੇ ਪ੍ਰਧਾਨ ਪ੍ਰੀਤ ਭਗਵਾਨ ਸਿੰਘ ਨੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ | ਕਿਤਾਬ ਉਪਰ ਪਰਚਾ ਡਾ. ਸਰਦੂਲ ਸਿੰਘ ਔਜਲਾ ਨੇ ਪੜਿ੍ਹਆ | ਚਿੰਤਕ ਅਤੇ ਉੱਘੇ ਕਵੀ ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਇਸ ਕਿਤਾਬ ਅਤੇ ਸੰਤੋਖ ਮਿਨਹਾਸ ਹੋਰਾਂ ਦੀ ਸ਼ਖ਼ਸੀਅਤ ਬਾਰੇ ਵਿਚਾਰ-ਚਰਚਾ ਕੀਤੀ | ਮੰਚ-ਸੰਚਾਲਨ ਸ਼ਾਇਰ ਕੁਲਵਿੰਦਰ ਵਿਰਕ ਨੇ ਕੀਤਾ | ਪੁਸਤਕ ਅਤੇ ਮੈਗਜ਼ੀਨ ਸਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਕਵੀ ਸੰਤੋਖ ਮਿਨਹਾਸ ਨੇ ਆਪਣੀ ਸਿਰਜਣ-ਪ੍ਰਕਿਰਿਆ, ਪ੍ਰਵਾਸੀ ਜ਼ਿੰਦਗੀ ਅਤੇ ਨਵੇਂ ਕਵੀਆਂ ਦੀ ਕਵਿਤਾ ਬਾਰੇ ਵਿਚਾਰ ਸਾਂਝੇ ਕਰਦਿਆਂ ਆਪਣੀਆਂ ਚੋਣਵੀਆਂ ਕਵਿਤਾਵਾਂ ਸੁਣਾਈਆਂ | ਸਮਾਗਮ ਦੀ ਪ੍ਰਧਾਨਗੀ ਨਾਵਲਕਾਰ ਜੀਤ ਸਿੰਘ ਸੰਧੂ ਅਤੇ ਕਹਾਣੀਕਾਰ ਹਰਜਿੰਦਰ ਸਿੰਘ ਸੂਰੇਵਾਲੀਆ ਨੇ ਕੀਤੀ | ਸਮਾਗਮ ਦੇ ਦੂਜੇ ਪੜਾਅ ਦੌਰਾਨ ਇਕ ਵਿਸ਼ਾਲ ਕਵੀ-ਦਰਬਾਰ ਕੀਤਾ ਗਿਆ, ਜਿਸ ਵਿਚ ਇਲਾਕੇ ਦੇ ਨਾਮਵਰ ਸ਼ਾਇਰਾਂ ਅਤੇ ਕਵੀਆਂ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਸੁਣਾ ਕੇ ਭਰਪੂਰ ਵਾਹ-ਵਾਹ ਖੱਟੀ | ਲੋਕ-ਗਾਇਕ ਜਗਸੀਰ ਜੀਦਾ ਨੇ ਆਪਣੀਆਂ ਬੋਲੀਆਂ ਰਾਹੀਂ ਸਮਾਗਮ ਨੂੰ ਸਿਖ਼ਰਾਂ 'ਤੇ ਪਹੁੰਚਾ ਦਿੱਤਾ | ਅਵਤਾਰ ਮੁਕਤਸਰੀ, ਕਰਨਜੀਤ ਦਰਦ, ਪ੍ਰੀਤ ਜੱਗੀ, ਨਾਹਰ ਸਿੰਘ ਗਿੱਲ, ਜਸਵੀਰ ਸ਼ਰਮਾ ਦੱਦਾਹੂਰ, ਮਾਸਟਰ ਲਾਭ ਸਿੰਘ ਡੋਡ, ਚਰਨਜੀਤ ਸਮਾਲਸਰ, ਬੂਟਾ ਪੈਰਿਸ, ਬਰਜਿੰਦਰ ਭਾਰਤੀ, ਭਿੰਦਰ ਘਣੀਏ ਵਾਲਾ, ਬਲਵਿੰਦਰ ਸਿੰਘ ਔਲਖ, ਗੁਰਬਚਨ ਸਿੰਘ ਬਰਾੜ, ਜਗਦੀਪ ਹਸਰਤ, ਪ੍ਰੋ. ਬੀਰਇੰਦਰ ਸਰਾਂ, ਸ਼ਿਵਨਾਥ ਦਰਦੀ, ਲੋਕ-ਗਾਇਕ ਗੁਰਸੇਵਕ ਮਾਨ, ਹਰਸੰਗੀਤ ਸਿੰਘ ਅਤੇ ਬੱਬਲ ਗਿੱਲ ਆਦਿ ਸ਼ਾਇਰ/ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ | ਅਖ਼ੀਰ ਵਿਚ ਨਾਵਲਕਾਰ ਜੀਤ ਸਿੰਘ ਸੰਧੂ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ | ਇਸ ਮੌਕੇ ਮੰਚ ਦੇ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ, ਸਲਾਹਕਾਰ ਰਜਿੰਦਰ ਡਿੰਪਾ, ਗੁਰਬਚਨ ਭੁੱਲਰ, ਤਿ੍ਲੋਕ ਸਿੰਘ ਮਿਨਹਾਸ, ਜਸਵੰਤ ਜੱਸ, ਕੁਲਵੰਤ ਸਿੰਘ ਚਾਨੀ, ਇਕਬਾਲ ਸਿੰਘ ਮੰਘੇੜਾ, ਰਾਜਕੁਮਾਰੀ ਅਕਸ਼ਪ੍ਰੀਤ ਕੌਰ ਰੰਸਾਹੀ ਆਦਿ ਸਾਹਿਤਕ ਸ਼ਖ਼ਸੀਅਤਾਂ ਹਾਜ਼ਰ ਸਨ | ਕੁੱਲ ਮਿਲਾ ਕੇ ਸਮੁੱਚਾ ਸਾਹਿਤਕ ਸਮਾਰੋਹ ਯਾਦਗਾਰੀ ਹੋ ਨਿਬੜਿਆ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ 2 ਲੱਖ ਦੀ ਫ਼ਿਰੌਤੀ ਮੰਗਣ ਵਾਲਾ ਮਾਸਟਰਮਾਈਾਡ ਮੁੰਬਈ ਤੋਂ ਕਾਬੂ ਅਗਲੀ ਖ਼ਬਰ ਮਨਰੇਗਾ ਨੂੰ ਬੰਦ ਕਰਕੇ ਕੇਂਦਰ ਨੇ ਮਜ਼ਦੂਰਾਂ ਦੇ ਹੱਕਾਂ 'ਤੇ ਡਾਕਾ ਮਾਰਿਆ- ਕਾਂਗਰਸੀ ਆਗੂ
Ad Position 24