ਦੋਸ਼ੀ ਵਲੋਂ ਜਾਨੋਂ ਮਾਰਨ ਦੀਆਂ ਦਿੱਤੀਆਂ ਜਾ ਰਹੀਆਂ ਸਨ ਧਮਕੀਆਂ
ਫ਼ਰੀਦਕੋਟ, 24 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਪੁਲਿਸ ਵਲੋਂ 2 ਲੱਖ ਰੁਪਏ ਦੀ ਫ਼ਿਰੌਤੀ ਮੰਗਣ ਦੇ ਮਾਮਲੇ 'ਚ ਮੁੱਖ ਦੋਸ਼ੀ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ਇਹ ਜਾਣਕਾਰੀ ਦਿੰਦਿਆਂ ਰਮਨਦੀਪ ਸਿੰਘ ਐਸ.ਪੀ (ਐਨ.ਡੀ.ਪੀ.ਐਸ) ਫ਼ਰੀਦਕੋਟ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਮੁੱਖ ਦੋਸ਼ੀ ਦੀ ਪਹਿਚਾਣ ਦੀਪਕ ਸ਼ਰਮਾ ਪੁੱਤਰ ਸੱਤਪਾਲ ਸ਼ਰਮਾ ਵਾਸੀ ਜੋਤਾ ਵਾਲੀ ਗਲੀ ਜੀਵਨ ਨਗਰ, ਕੋਟਕਪੂਰਾ ਵਜੋਂ ਹੋਈ ਹੈ | ਇਸ ਵਿਚ ਉਸ ਦਾ ਸਾਥ ਦੇਣ ਲਈ ਦੋਸ਼ੀ ਦੀਪਕ ਸ਼ਰਮਾ ਦੀ ਮਾਤਾ ਵੀਨਾ ਰਾਣੀ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਕੋਟਕਪੂਰਾ ਦੇ ਕਾਰੋਬਾਰੀ ਨੂੰ ਉਸ ਪਾਸ ਸਾਲ-2020 ਦੌਰਾਨ ਕੰਮ ਕਰਦੇ ਦੀਪਕ ਸ਼ਰਮਾ ਨਾਮ ਦੇ ਵਿਅਕਤੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਅਤੇ ਵੀਡੀਓ ਪਾ ਕੇ ਉਸ ਕਾਰੋਬਾਰੀ, ਉਸਦੇ ਪਿਤਾ ਅਤੇ ਉਸਦੇ ਜਾਣਕਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਬਾਰੇ ਸੂਚਨਾ ਹਾਸਿਲ ਹੋਈ ਸੀ | ਦੋਸ਼ੀ ਦੀਪਕ ਸ਼ਰਮਾ ਵਲੋਂ ਉਸ ਕਾਰੋਬਾਰੀ ਨੂੰ ਕਰੀਬ 6 ਮਹੀਨੇ ਪਹਿਲਾਂ ਵੀ ਵੱਟਸਅੱਪ ਕਾਲ ਰਾਹੀਂ 2 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ | ਜਿਸ ਤੋਂ ਬਾਅਦ ਦੋਸ਼ੀ ਦੀਪਕ ਸ਼ਰਮਾ ਦੀ ਮਾਤਾ ਵੀਨਾ ਰਾਣੀ ਵਲੋਂ ਵੀ ਉਸਦੇ ਲੜਕੇ ਨੂੰ ਫ਼ਿਰੌਤੀ ਦੀ ਰਕਮ ਦੇਣ ਲਈ ਧਮਕਾਇਆ ਗਿਆ ਸੀ | ਮਾਮਲੇ ਦੀ ਸੂਚਨਾ ਮਿਲਣ 'ਤੇ ਜੋਗੇਸ਼ਵਰ ਸਿੰਘ ਐਸ.ਪੀ (ਇੰਨਵੈਸਟੀਗੇਸ਼ਨ) ਦੇ ਦਿਸ਼ਾ ਨਿਰਦੇਸ਼ਾ ਹੇਠ ਸੰਜੀਵ ਕੁਮਾਰ ਡੀ.ਐਸ.ਪੀ (ਕੋਟਕਪੂਰਾ) ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ | ਟੈਕਨੀਕਲ ਇੰਨਪੁੱਟ ਅਤੇ ਹਿਊਮਨ ਇੰਟੈਲੀਜੈਂਸ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਇਸ ਮਾਮਲੇ ਦੋਸ਼ੀ ਵੀਨਾ ਰਾਣੀ ਨੂੰ ਮਿਤੀ 12 ਫ਼ਰਵਰੀ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਾ ਸੀ | ਜਿਸ ਉਪਰੰਤ ਮੁੱਕਦਮੇ ਦੇ ਮੁੱਖ ਦੋਸ਼ੀ ਦੀਪਕ ਸ਼ਰਮਾ ਨੂੰ ਮਹਾਰਾਸ਼ਟਰ ਦੇ ਮੁੰਬਈ ਤੋਂ ਮਿਤੀ 19 ਫ਼ਰਵਰੀ ਗਿ੍ਫ਼ਤਾਰ ਕਰਕੇ ਪੰਜਾਬ ਲਿਆਂਦਾ ਗਿਆ | ਜਿਸ ਨੂੰ ਮਿਤੀ 23 ਫ਼ਰਵਰੀ ਨੂੰ ਫ਼ਰੀਦਕੋਟ ਦੀ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਵਜ੍ਹਾ ਰੰਜਿਸ਼ ਇਹ ਸਾਹਮਣੇ ਆਈ ਹੈ ਕਿ ਮੁੱਖ ਦੋਸ਼ੀ ਦੀਪਕ ਸ਼ਰਮਾ ਕਾਰੋਬਾਰੀ ਕੋਲ ਪੈਟਰੋਲ ਪੰਪ 'ਤੇ ਬਤੌਰ ਸੇਲਜਮੈਨ ਲੱਗਾ ਹੋਇਆ ਸੀ, ਜਿਸ ਵਲੋਂ ਹਿਸਾਬ ਕਿਤਾਬ ਵਿਚ ਹੇਰਾਫੇਰੀ ਸਾਹਮਣੇ ਆਉਣ 'ਤੇ ਕੰਮ ਤੋਂ ਹਟਾ ਦਿੱਤਾ ਗਿਆ ਸੀ |
ਪੁਲਿਸ ਵਲੋਂ 2 ਲੱਖ ਦੀ ਫ਼ਿਰੌਤੀ ਮੰਗਣ ਵਾਲਾ ਮਾਸਟਰਮਾਈਾਡ ਮੁੰਬਈ ਤੋਂ ਕਾਬੂ
ਅਜੀਤ ਡੈਸਕ
25-02-2026