08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਹੈਰੋਇਨ ਸਮੇਤ ਪੁਲਿਸ ਵਲੋਂ ਦੋ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 25-02-2026
ਕੋਟਕਪੂਰਾ, 24 ਫ਼ਰਵਰੀ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਭੁਪਿੰਦਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ 'ਚ ਫ਼ਰੀਦਕੋਟ ਰੋਡ ਉਪਰ ਬਣੇ ਫ਼ਲਾਈਓਵਰ ਦੇ ਹੇਠਾਂ ਫ਼ੋਕਲ ਪੁਆਇੰਟ ਕੋਲ ਪੁੱਜੇ ਤਾਂ ਦੋ ਮੋਨੇ ਨੌਜਵਾਨ ਖੜ੍ਹੇ ਦਿਖਾਈ ਦਿੱਤੇ | ਇਕ ਨੌਜਵਾਨ ਦੇ ਹੱਥ ਵਿਚ ਲਿਫ਼ਾਫ਼ੀ ਫੜ੍ਹੀ ਹੋਈ ਸੀ ਅਤੇ ਦੂਸਰਾ ਨੌਜਵਾਨ ਉਸ ਲਿਫਾਫੀ ਵਿਚੋਂ ਸੱਜੇ ਹੱਥ ਨਾਲ ਕੁਝ ਕੱਢ ਰਿਹਾ ਸੀ | ਜਿਨ੍ਹਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਆਪਣੇ ਹੱਥਾਂ ਵਿਚ ਫੜ੍ਹੀ ਪਾਰਦਰਸੀ ਮੋਮੀ ਲਿਫ਼ਾਫ਼ੀ ਹੇਠਾਂ ਸੁੱਟ ਦਿੱਤੀ ਅਤੇ ਆਪ ਖਿਸਕਣ ਲੱਗੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਨਾਮ-ਪਤਾ ਪੁੱਛਿਆ | ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 40 ਗਰਾਮ ਹੈਰੋਇਨ ਬਰਾਮਦ ਹੋਈ | ਇਸ ਸਬੰਧ 'ਚ ਪੁਲਿਸ ਨੇ ਜਰਮਨਜੀਤ ਸਿੰਘ ਵਾਸੀ ਪਿੰਡ ਨਵਾਂ ਕਿਲ੍ਹਾ ਅਤੇ ਅਮਨਦੀਪ ਸਿੰਘ ਉਰਫ਼ ਕਾਕਾ ਵਾਸੀ ਨੇੜੇ ਚੰਡੀਗੜ੍ਹ ਬੱਚਿਆਂ ਦਾ ਹਸਪਤਾਲ ਕੋਟਕਪੂਰਾ ਨੂੰ ਗਿ੍ਫ਼ਤਾਰ ਕਰਕੇ ਇਨ੍ਹਾਂ ਵਿਰੁੱਧ ਸ਼ਹਿਰੀ ਥਾਣਾ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਸੜਕਾਂ 'ਤੇ ਰੇਹੜੀਆਂ ਤੇ ਦੁਕਾਨਦਾਰਾਂ ਦੇ ਨਾਜਾਇਜ਼ ਕਬਜ਼ੇ ਬਣ ਰਹੇ ਟ੍ਰੈਫ਼ਿਕ ਸਮੱਸਿਆ ਦਾ ਕਾਰਨ <br/> ਅਗਲੀ ਖ਼ਬਰ ਜਨਤਕ ਸਥਾਨ 'ਤੇ ਨਸ਼ੇ ਵਿਚ ਵਿਅਕਤੀ ਕਾਬੂ
Ad Position 24