08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਗਾਇਕ ਰਿਸ਼ੀ ਰਛਪਾਲ ਦਾ ਵਿਸ਼ੇਸ਼ ਸਨਮਾਨ ਅੱਜ

Ad Position 21
No active advertisement
ਅਜੀਤ ਡੈਸਕ 25-02-2026
ਕੋਟਕਪੂਰਾ, 24 ਫ਼ਰਵਰੀ (ਮੋਹਰ ਸਿੰਘ ਗਿੱਲ)-ਸਥਾਨਕ ਗੁੱਡ ਮੌਰਨਿੰਗ ਵੈਲਫ਼ੇਅਰ ਕਲੱਬ ਕੋਟਕਪੂਰਾ ਵਲੋਂ ਦੁਨੀਆ ਭਰ ਵਿਚ ਸਥਾਨਕ ਸ਼ਹਿਰ ਦਾ ਨਾਮ ਰੁਸ਼ਨਾਉਣ ਵਾਲੇ ਹੋਣਹਾਰ ਨੌਜਵਾਨ ਗਾਇਕ 'ਰਿਸ਼ੀ ਰਛਪਾਲ' ਦਾ ਵਿਸ਼ੇਸ਼ ਸਨਮਾਨ 25 ਫ਼ਰਵਰੀ ਦਿਨ ਬੁੱਧਵਾਰ ਨੂੰ ਸਵੇਰੇ ਠੀਕ 7:30 ਵਜੇ ਕਲੱਬ ਦੇ ਮੰਚ 'ਤੇ ਕੀਤਾ ਜਾ ਰਿਹਾ ਹੈ | ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਅਤੇ ਚੇਅਰਮੈਨ ਪੱਪੂ ਲਹੋਰੀਆ ਨੇ ਦੱਸਿਆ ਕਿ ਰਿਸ਼ੀ ਰਛਪਾਲ ਨੇ 'ਵਾਇਸ ਆਫ਼ ਪੰਜਾਬ' ਦੇ ਮੁਕਾਬਲਿਆਂ ਵਿਚ ਦੂਜਾ ਸਥਾਨ ਹਾਸਿਲ ਕੀਤਾ ਹੈ | ਪੋ੍ਰ. ਐਚ.ਐਸ.ਪਦਮ, ਜਸਕਰਨ ਸਿੰਘ ਭੱਟੀ, ਠੇਕੇਦਾਰ ਪੇ੍ਰਮ ਮੈਣੀ, ਸੁਰਿੰਦਰ ਸਿੰਘ ਸਦਿਉੜਾ, ਮੁਖਤਿਆਰ ਸਿੰਘ ਮੱਤਾ, ਦੇਵ ਰਾਜ ਅਤੇ ਓਮ ਪ੍ਰਕਾਸ਼ ਗੁਪਤਾ ਨੇ ਰਿਸ਼ੀ ਰਛਪਾਲ ਨੂੰ ਮੁਬਾਰਕਾਂ ਦਿੰਦਿਆਂ ਆਸ ਪ੍ਰਗਟਾਈ ਕਿ ਇਹ ਨੌਜਵਾਨ ਪੰਜਾਬੀ ਸੰਗੀਤਕ ਖੇਤਰ 'ਚ ਹੋਰ ਮਿਹਨਤ ਕਰਕੇ ਬੁਲੰਦੀਆਂ ਨੂੰ ਸਰ ਕਰੇਗਾ |
Ad Position 22
No active advertisement
ਪਿਛਲੀ ਖ਼ਬਰ ਪਿੰਡ ਝੋਕ ਸਰਕਾਰੀ ਵਿਖੇ ਤਿੰਨ ਦਿਨਾ ਮੜਾਣੇ ਦਾ ਮੇਲਾ 27 ਤੋਂ ਅਗਲੀ ਖ਼ਬਰ ਸੁੱਖ ਸਾਗਰ ਕੰਪਲੈਕਸ 'ਚ ਵਾਤਾਰਵਨ ਦੀ ਸੰਭਾਲ ਲਈ ਬੂਟੇ ਲਗਾਏ
Ad Position 24