ਸਾਦਿਕ, 24 ਫ਼ਰਵਰੀ (ਆਰ.ਐਸ.ਧੁੰਨਾ)-ਬਾਬਾ ਕਾਲਾ ਮਹਿਰ ਦੀ ਯਾਦ ਵਿਚ ਤਿੰਨ ਦਿਨਾ19ਵਾਂ ਮੜ੍ਹਾਣੇ ਦਾ ਮੇਲਾ ਅਤੇ ਕਬੱਡੀ ਟੂਰਨਾਮੈਂਟ ਬਾਬਾ ਕਾਲਾ ਮਹਿਰ ਮੇਲਾ ਕਮੇਟੀ ਪਿੰਡ ਝੋਕ ਸਰਕਾਰੀ ਵਲੋਂ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਅਤੇ ਐਨ. ਆਰ. ਆਈ ਭਰਾਵਾਂ ਦੇ ਸਹਿਯੋਗ ਨਾਲ 27 ਫ਼ਰਵਰੀ ਤੋਂ ਇਕ ਮਾਰਚ 2026 ਤੱਕ ਪਿੰਡ ਝੋਕ ਸਰਕਾਰੀ ਵਿਖੇ ਕਰਵਾਇਆ ਜਾ ਰਿਹਾ ਹੈ | ਕਮਟੀ ਮੈਂਬਰਾਂ ਵਲੋਂ ਮਿਲੀ ਜਾਣਕਾਰੀ ਅਨੁਸਾਰ 27 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਲੜਕੀਆਂ ਦੇ ਓਪਨ ਕਬੱਡੀ ਅਤੇ 60 ਕਿਲੋਗ੍ਰਾਮ ਵਰਗ ਕਬੱਡੀ ਲੜਕਿਆਂ ਦੇ ਮੁਕਾਬਲੇ ਕਰਵਾਏ ਜਾਣਗੇ | 28 ਫ਼ਰਵਰੀ ਸ਼ਨੀਵਾਰ ਨੂੰ ਓਪਨ ਕਬੱਡੀ (ਲੜਕੇ) ਦੇ ਮੁਕਾਬਲੇ ਹੋਣਗੇ ਅਤੇ 1 ਮਾਰਚ ਐਤਵਾਰ ਨੂੰ ਗਾਇਕ ਜੋੜੀ ਬਲਕਾਰ ਅਣਖੀਲਾ ਅਤੇ ਬੀਬਾ ਮਨਜਿੰਦਰ ਗੁਲਸ਼ਨ ਦਾ ਖੁੱਲ੍ਹਾ ਅਖਾੜਾ ਲੱਗੇਗਾ | ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ |