08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਕੇਂਦਰ ਵਾਂਗ ਪੰਜਾਬ ਸਰਕਾਰ ਵੀ ਸਹੂਲਤਾਂ ਦੇਣ ਲਈ 60 ਸਾਲ ਉਮਰ ਨੂੰ ਲਾਗੂ ਕਰੇ : ਡਾ. ਭਗਤੂਆਣਾ

Ad Position 21
No active advertisement
ਅਜੀਤ ਡੈਸਕ 25-02-2026
ਜੈਤੋ, 24 ਫ਼ਰਵਰੀ (ਗੁਰਚਰਨ ਸਿੰਘ ਗਾਬੜੀਆ)-ਪੰਜਾਬ 'ਚ ਵਿਅਕਤੀ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਲਈ ਉਮਰ 65 ਸਾਲ ਰੱਖੀ ਗਈ ਹੈ ਜੋ ਕਾਫ਼ੀ ਵੱਧ ਹੈ | ਇਸ ਕਾਰਨ ਕਈ ਬਜ਼ੁਰਗ ਸਹੂਲਤਾਂ ਲੈਣ ਤੋਂ ਵਾਝੇਂ ਰਹਿ ਜਾਂਦੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵਕ ਅਤੇ ਯੂਥ ਐਵਾਰਡੀ ਡਾ. ਗੁਰਚਰਨ ਭਗਤੂਆਣਾ ਨੇ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ 'ਚ ਮਿਲ ਰਹੀ ਬੁਢਾਪਾ ਪੈਨਸ਼ਨ ਲਈ ਆਦਮੀ ਦੀ ਉਮਰ 65 ਸਾਲ ਅਤੇ ਔਰਤਾਂ ਲਈ 58 ਸਾਲ ਰੱਖੀ ਗਈ ਹੈ, ਉਕਤ ਪੈਨਸ਼ਨ ਸਬੰਧੀ 30 ਸਾਲ ਪਹਿਲਾਂ ਛਪਿਆ ਪੈਨਸ਼ਨ ਫ਼ਾਰਮ ਹੀ ਵਰਤਿਆ ਜਾ ਰਿਹਾ ਹੈ | ਡਾ. ਭਗਤੂਆਣਾ ਨੇ ਕਿਹਾ ਕਿ ਬੁਢਾਪਾ, ਵਿਧਵਾ, ਆਸ਼ਰਿਤ ਅਤੇ ਅਪੰਗ ਪੈਨਸ਼ਨ ਸਬੰਧੀ ਰੱਖੀਆਂ ਸ਼ਰਤਾਂ ਨਰਮ ਕੀਤੀਆਂ ਜਾਣ | ਅਪੰਗ ਵਿਅਕਤੀਆਂ ਲਈ ਸਰਟੀਫਿਕੇਟ ਉਨ ੍ਹਾਂ ਦੇ ਘਰ ਜਾ ਕੇ ਬਣਾਏ ਜਾਣ ਅਤੇ ਸਾਰੀਆਂ ਪੈਨਸ਼ਨਾਂ 2500 ਰੁਪਏ ਮਹੀਨਾ ਕੀਤੀਆਂ ਜਾਣ, ਇਹ ਐਲਾਨ ਮਾਰਚ ਮਹੀਨੇ ਪੇਸ਼ ਹੋਣ ਵਾਲੇ ਪੰਜਾਬ ਦੇ ਬਜਟ ਵਿਚ ਕੀਤਾ ਜਾਵੇ | ਉਨ੍ਹਾਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਕੇਂਦਰੀ ਸਹੂਲਤਾਂ ਲਈ ਸਿਟੀਜ਼ਨਾਂ ਦੀ ਉਮਰ 60 ਸਾਲ ਕੀਤੀ ਹੈ | ਉਸ ਤਰ੍ਹਾਂ ਪੰਜਾਬ ਸਰਕਾਰ ਵੀ 60 ਸਾਲ ਨੂੰ ਬੁਢਾਪਾ ਮੰਨੇ ਅਤੇ ਬੁਢਾਪਾ ਪੈਨਸ਼ਨ ਲਈ ਉਮਰ 60 ਸਾਲ ਕਰੇ |
Ad Position 22
No active advertisement
ਪਿਛਲੀ ਖ਼ਬਰ ਵਿਆਹ ਦਾ ਲਾਰਾ ਲਾ ਕੇ ਲੜਕੀ ਨੰੂ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਤਹਿਤ ਲੜਕੇ ਸਮੇਤ ਮਾਂ-ਬਾਪ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਪਿੰਡ ਝੋਕ ਸਰਕਾਰੀ ਵਿਖੇ ਤਿੰਨ ਦਿਨਾ ਮੜਾਣੇ ਦਾ ਮੇਲਾ 27 ਤੋਂ
Ad Position 24