29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਵਿਦਿਆਰਥਣ ਜਸਮੀਨ ਦੀ ਜਵਾਹਰ ਨਵੋਦਿਆ ਵਿਦਿਆਲਿਆ ਲਈ ਚੋਣ

Ad Position 21
No active advertisement
ਅਜੀਤ ਡੈਸਕ 28-03-2026
ਦੋਦਾ, 27 ਮਾਰਚ (ਰਵੀਪਾਲ)-ਸਰਕਾਰੀ ਪ੍ਰਾਇਮਰੀ ਸਕੂਲ ਦੋਦਾ ਮੇਨ (ਬੋਹੜਾਂ ਵਾਲਾ) ਦੀ ਵਿਦਿਆਰਥਣ ਜਸਮੀਨ ਪੁੱਤਰੀ ਗੋਪਾ ਸਿੰਘ ਵਾਸੀ ਪਿੰਡ ਦੋਦਾ ਦੀ ਜਵਾਹਰ ਨਵੋਦਿਆ ਵਿਦਿਆਲਿਆ ਵਿਚ ਛੇਵੀਂ ਜਮਾਤ ਦੇ ਦਾਖ਼ਲੇ ਲਈ ਚੋਣ ਹੋਈ | ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮਨੋਜ ਕੁਮਾਰ, ਸੈਂਟਰ ਮੁੱਖ ਅਧਿਆਪਕਾ ਸੰਤੋਸ਼ ਕੁਮਾਰੀ, ਜਮਾਤ ਇੰਚਾਰਜ ਗੁਲਦੀਪ ਕੌਰ ਤੇ ਸਮੂਹ ਸਕੂਲ ਸਟਾਫ਼ ਨੇ ਵਿਦਿਆਰਥਣ ਦੀ ਹੌਂਸਲਾ ਅਫ਼ਜਾਈ ਕੀਤੀ ਤੇ ਪਰਿਵਾਰ ਨੂੰ ਵਧਾਈ ਦਿੱਤੀ | ਸੀ.ਐੱਚ.ਟੀ. ਸੰਤੋਸ਼ ਕੁਮਾਰੀ ਨੇ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਲਈ ਟੈੱਸਟ ਹੋਇਆ ਸੀ, ਜਿਸ 'ਚੋਂ ਵਿਦਿਆਥਣ ਜਸਮੀਨ ਨੇ ਚੰਗੇ ਅੰਕ ਲੈ ਕੇ ਦਾਖ਼ਲਾ ਲਿਆ ਹੈ, ਜਿਸ ਦੀ ਸਾਰੀ ਸਿੱਖਿਆ ਆਦਿ ਖ਼ਰਚ ਮੁਫ਼ਤ ਹੋਵੇਗਾ | ਇਸ ਮੌਕੇ ਸਮੂਹ ਸਟਾਫ਼ ਨੇ ਵਿਦਿਆਰਥਣ ਜਸਮੀਨ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਗੁਰਪ੍ਰੀਤ ਸਿੰਘ ਨੂੰ ਸਦਮਾ, ਮਾਤਾ ਦਾ ਦਿਹਾਂਤ ਅਗਲੀ ਖ਼ਬਰ ਯੰਗਰ ਸੋਸ਼ਲ ਵੈੱਲਫੇਅਰ ਕਲੱਬ ਵਲੋਂ 151 ਕੰਜਕਾਂ ਦਾ ਪੂਜਨ ਕੀਤਾ <br/>
Ad Position 24