07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਫ਼ਰੀਦਕੋਟ ਦੀਆਂ ਮੰਡੀਆਂ 'ਚ ਕਣਕ ਦੀ ਖਰੀਦ ਦੇ ਵਿਆਪਕ ਪ੍ਰਬੰਧ-ਅਮਨਦੀਪ ਸਿੰਘ ਬਾਬਾ

Ad Position 21
No active advertisement
ਚੇਅਰਮੈਨ ਅਮਨਦੀਪ ਸਿੰਘ ਬਾਬਾ <br/> 03-04-2026
ਫ਼ਰੀਦਕੋਟ, 2 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਵਲੋਂ ਸੂਬੇ ਦੀਆਂ ਅਨਾਜ ਮੰਡੀਆਂ 'ਚ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ | ਖਰੀਦ ਪ੍ਰਬੰਧਾਂ ਦੀ ਤਿਆਰੀ ਪਹਿਲਾਂ ਹੀ ਕੀਤੀ ਜਾ ਚੁੱਕੀ ਸੀ | ਇਹ ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਫ਼ਰੀਦਕੋਟ ਦੇ ਚੇਅਰਮੈਨ ਅਮਨਦੀਪ ਸਿੰਘ ਬਾਬਾ ਨੇ ਦੱਸਿਆ ਕਿ ਨਵੀਂ ਅਨਾਜ ਮੰਡੀ ਵਿਖੇ ਚਾਰ ਨਵੇਂ 4 ਸ਼ੈਡ ਤਿਆਰ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਮੌਸਮ ਦੀ ਖਰਾਬੀ ਕਾਰਨ ਫ਼ਰੀਦਕੋਟ ਦੀਆਂ ਮੰਡੀਆਂ ਵਿਚ ਅਜੇ ਕਿਸਾਨਾਂ ਵਲੋਂ ਕਣਕ ਨਹੀਂ ਲਿਆਂਦੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਹਰ ਸਾਲ ਪਹਿਲੀ ਤਰੀਕ ਨੂੰ ਸਰਕਾਰੀ ਖਰੀਦ ਹੁੰਦੀ ਹੈ ਕਿਸਾਨ ਖੁਸ਼ੀ ਖੁਸ਼ੀ ਆਪਣੀ ਫ਼ਸਲ ਲੈ ਕੇ ਆਉਂਦੇ ਹਨ ਸਹੀ ਭਾਅ ਵੇਚ ਕੇ ਵਾਪਸ ਜਾਂਦੇ ਹਨ | ਉਨ੍ਹਾਂ ਦੱ ਸਿਆ ਕਿ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ ਇਸ ਲਈ ਸਫ਼ਾਈ, ਪਾਣੀ, ਲਾਈਟਾਂ, ਬਾਥਰੂਮ ਆਦਿ ਦੇ ਸਾਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਸਾਰੀਆਂ ਖਰੀਦ ਏਜੰਸੀਆਂ ਵਲੋਂ ਖਰੀਦ ਦੇ ਸਾਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ, ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਵੇਗੀ |

Ad Position 22
No active advertisement
ਪਿਛਲੀ ਖ਼ਬਰ ਜਬਰੀ ਘਰ 'ਚ ਵੜ ਕੇ ਪੁਲਿਸ ਮੁਲਾਜ਼ਮ 'ਤੇ ਰਿਵਾਲਵਰ ਤਾਣਨ ਵਾਲਾ ਕਾਬੂ ਅਗਲੀ ਖ਼ਬਰ ਦਿੱਲੀ ਇੰਟਰਨੈਸ਼ਨਲ ਸਕੂਲ ਨੇ ਸਾਲਾਨਾ ਨਤੀਜਾ ਐਲਾਨਿਆ
Ad Position 24