ਮੋਗਾ, 2 ਅਪ੍ਰੈਲ (ਸੁਰਿੰਦਰਪਾਲ ਸਿੰਘ)-ਮੋਗਾ ਵਿਚ ਏਕ ਆਸ ਆਸ਼ਰਮ ਸੇਵਾ ਸੁਸਾਇਟੀ ਵਲੋਂ ਰਾਉਲੀ ਰੋਡ 'ਤੇ ਸੁਸਾਇਟੀ ਵਲੋਂ ਚਲਾਏ ਜਾ ਰਹੇ ਬਿਰਧ ਆਸ਼ਰਮ ਦੇ ਬਜ਼ੁਰਗਾਂ ਨੂੰ ਘਰੇਲੂ ਰਾਸ਼ਨ ਵੰਡਣ ਲਈ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਮਾਜ ਸੇਵੀ ਜਸਬੀਰ ਕੌਰ ਜੱਸੀ ਰਾਏ, ਮਨਜੀਤ ਕੌਰ, ਪ੍ਰੀਤ ਸੰਧੂ, ਐਨ.ਆਰ.ਆਈ. ਸਭਾ ਦੀ ਪ੍ਰਧਾਨ ਹਰਚਰਨਜੀਤ ਕੌਰ ਗਿੱਲ, ਮਨਜੀਤ ਕੌਰ ਬਾਵਾ ਰਣ ਸਿੰਘ ਕਲਾਂ, ਵੀਰਪਾਲ ਕੌਰ, ਨਿਰਮਲ ਕੌਰ, ਭੁਪਿੰਦਰ ਕੌਰ, ਕੁਲਦੀਪ ਕੌਰ, ਗੌਰਵ ਕੁਮਾਰ ਤੇ ਗੁਰਮੀਤ ਸਿੰਘ ਨੇ ਸਾਂਝੇ ਤੌਰ 'ਤੇ ਏਕ ਆਸ ਆਸ਼ਰਮ ਸੇਵਾ ਸੁਸਾਇਟੀ ਵਿਖੇ ਫਲ, ਸਬਜ਼ੀਆਂ ਤੇ ਹੋਰ ਚੀਜ਼ਾਂ ਵੰਡੀਆਂ ਅਤੇ ਬਜ਼ੁਰਗਾਂ ਦਾ ਹਾਲ-ਚਾਲ ਪੁੱਛਿਆ | ਇਸ ਮੌਕੇ ਬੋਲਦਿਆਂ ਜਸਬੀਰ ਸਿੰਘ ਬਾਵਾ ਬਿਰਧ ਆਸ਼ਰਮ ਦੇ ਪ੍ਰਬੰਧਕ ਤੇ ਇਸ ਦੀ ਪ੍ਰਧਾਨ ਠੇਕੇਦਾਰ ਮੀਤਾ ਬਾਵਾ ਨੇ ਹਾਜ਼ਰ ਸਾਰਿਆਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਬਜ਼ੁਰਗ ਨਿਵਾਸੀਆਂ ਦੀ ਭਲਾਈ ਦਾ ਪਤਾ ਲਗਾਉਣ ਲਈ ਅਕਸਰ ਆਸ਼ਰਮ ਦਾ ਦੌਰਾ ਕਰਦੀਆਂ ਹਨ |