07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਬਾਬਾ ਫ਼ਰੀਦ ਪਬਲਿਕ ਸਕੂਲ 'ਚ ਨਵੇਂ ਸ਼ੈਸਨ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 03-04-2026
ਫ਼ਰੀਦਕੋਟ, 2 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਪਬਲਿਕ ਸਕੂਲ 'ਚ ਨਵੇਂ ਅਕਾਦਮਿਕ ਸੈਸ਼ਨ ਦੇ ਪਹਿਲੇ ਦਿਨ ਦੀ ਸ਼ੁਰੂਆਤ ਅਧਿਆਤਮਿਕ ਤੇ ਸ਼ਰਧਾ ਭਾਵਨਾ ਨਾਲ ਕੀਤੀ ਗਈ | ਸਕੂਲ 'ਚ ਸ੍ਰੀ ਜਪੁਜੀ ਸਾਹਿਬ ਜੀ, ਅਨੰਦ ਸਾਹਿਬ ਦਾ ਪਾਵਨ ਪਾਠ ਤੇ ਕੀਰਤਨ ਸਰਵਨ ਕੀਤਾ ਗਿਆ | ਜਿਸ 'ਚ ਮੈਨੇਜਮੈਂਟ ਕਮੇਟੀ ਵਲੋਂ ਸੁਰਿੰਦਰ ਸਿੰਘ ਰੋਮਾਣਾ, ਨਰਿੰਦਰਪਾਲ ਸਿੰਘ ਬਰਾੜ, ਕਾ. ਪਿ੍ੰਸੀਪਲ ਸੁਖਦੀਪ ਕੌਰ, ਕਾ. ਵਾਈਸ-ਪਿ੍ੰਸੀਪਲ ਹਰਸਿਮਰਨਜੀਤ ਕੌਰ, ਕੋਆਰਡੀਨੇਟਰਜ਼, ਸਕੂਲ ਦੇ ਸਮੂਹ ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਨੇ ਸ਼ਰਧਾ ਨਾਲ ਹਿੱਸਾ ਲਿਆ | ਇਸ ਪਾਵਨ ਸਮਾਗਮ ਦੌਰਾਨ ਸਾਰੇ ਹਾਜ਼ਰੀਨਾਂ ਵਲੋਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ ਕਿ ਨਵਾਂ ਸੈਸ਼ਨ ਸਕੂਲ ਲਈ ਖੁਸ਼ਹਾਲੀ, ਤਰੱਕੀ ਤੇ ਸਫਲਤਾਵਾਂ ਲੈ ਕੇ ਆਵੇ ਤੇ ਵਿਦਿਆਰਥੀਆਂ ਦੇ ਸਿਰ 'ਤੇ ਮਿਹਰ ਬਣਾਈ ਰੱਖਣ ਤਾਂ ਜੋ ਭਵਿੱਖ ਵਿਚ ਉਚੇਰੀਆਂ ਬੁਲੰਦੀਆਂ ਹਾਸਿਲ ਕਰਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਢਾਬ ਸ਼ੇਰ ਸਿੰਘ ਵਾਲਾ ਵਿਖੇ ਇਨਾਮ ਵੰਡ ਸਮਾਗਮ ਅਗਲੀ ਖ਼ਬਰ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਧਾਲੀਵਾਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
Ad Position 24