20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਦੀ ਜ਼ਿਲ੍ਹਾ ਪੱਧਰੀ ਮੀਟਿੰਗ

Ad Position 21
No active advertisement
ਅਜੀਤ ਡੈਸਕ 06-04-2026
ਸ੍ਰੀ ਮੁਕਤਸਰ ਸਾਹਿਬ, 5 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਚ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮੜਮੱਲੂ, ਚੇਅਰਮੈਨ ਅਵਤਾਰ ਸਿੰਘ ਜੰਡੋਕੇ, ਤਹਿਸੀਲ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਗੁਰਜੰਟ ਸਿੰਘ ਮਹੰਤ ਤੇ ਬਿੰਦਰਪਾਲ ਸਿੰਘ ਝਬੇਲਵਾਲੀ, ਜਗਸੀਰ ਸਿੰਘ ਸੁਖਨਾ ਦੋਵੇਂ ਮੈਂਬਰ ਸੂਬਾ ਕਮੇਟੀ ਦੀ ਅਗਵਾਈ ਵਿਚ ਹੋਈ | ਮੀਟਿੰਗ ਵਿਚ ਨੰਬਰਦਾਰ ਯੂਨੀਅਨ ਨੇ ਕਿਹਾ ਕਿ ਇਸ ਸਰਕਾਰ ਨੇ ਨੰਬਰਦਾਰਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਤੇ ਨੰਬਰਦਾਰਾਂ ਨੂੰ ਅੱਖੋ ਪਰੋਖੇ ਕੀਤਾ ਗਿਆ ਤੇ ਨਾਲ ਹੀ ਯੂਨੀਅਨ ਨੇ ਕਿਹਾ ਕਿ ਜੋ ਵੀ ਸਰਕਾਰ ਅੱਗੇ ਬਣੇਗੀ, ਉਹ ਨੰਬਰਦਾਰਾਂ ਦੀਆਂ ਜੋ ਕਿ ਜਾਇਜ਼ ਮੰਗਾਂ ਜਿਵੇਂ ਮਾਣ ਭੱਤਾ 10 ਹਜ਼ਾਰ ਪ੍ਰਤੀ ਮਹੀਨਾ ਕਰਨਾ, ਜੱਦੀ ਪੁਸ਼ਤੀ ਜਾਂ ਸਰਵਰਾ ਨੰਬਰਦਾਰ ਨੂੰ ਪਹਿਲ ਦੇਣੀ, ਪੰਚਾਇਤ 'ਚ ਨੰਬਰਦਾਰ ਦੀ ਨੁਮਾਇੰਦਗੀ, ਟੋਲ ਟੈਕਸ ਮੁਆਫ ਕਰਨਾ ਤੇ ਤਹਿਸੀਲ ਵਿਚ ਬੈਠਣ ਲਈ ਕਮਰਾ ਅਲਾਟ ਕਰਨਾ ਆਦਿ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣ | ਮੀਟਿੰਗ ਵਿਚ ਬਲਕਰਨ ਸਿੰਘ ਗੋਲਡੀ ਭਾਗਸਰ, ਗੁਰਪ੍ਰੀਤ ਸਿੰਘ ਜੱਸੇਆਣਾ, ਪੋਹਲਾ ਸਿੰਘ ਭਲਾਈਆਣਾ, ਜਲੌਰ ਸਿੰਘ ਨੰਦਗੜ੍ਹ, ਦਰਸ਼ਨ ਸਿੰਘ ਕਿਰਪਾਲ ਕੇ, ਹਰਦੀਪ ਸਿੰਘ ਖੁੱਡੀਆ, ਰਛਪਾਲ ਸਿੰਘ ਮਿੱਠੜੀ, ਵਕੀਲ ਸਿੰਘ ਬਧਾਈ, ਸਵਰਨਜੀਤ ਸਿੰਘ ਬਧਾਈ, ਬੂਟਾ ਸਿੰਘ ਸਾਹਿਬ ਚੰਦ, ਬਲਜਿੰਦਰ ਸਿੰਘ ਕੁਰਾਈਆਲਾ, ਸੁਖਦੇਵ ਸਿੰਘ ਖੱਪਿਆਂਵਾਲੀ, ਸੁਖਦੇਵ ਸਿੰਘ ਬੀੜ ਸਰਕਾਰ, ਆਲਮਜੀਤ ਸਿੰਘ ਕਾਨਿਆਂਵਾਲੀ, ਤੇਜਾ ਸਿੰਘ ਤਾਮਕੋਟ, ਬਲਰਾਜ ਸਿੰਘ ਖਿੜਕੀਆ ਵਾਲਾ, ਬਲਵਿੰਦਰ ਸਿੰਘ ਲਖਮੀਰੇਆਣਾ, ਚਮਕੌਰ ਸਿੰਘ ਤਾਮਕੋਟ, ਹਰਨੇਕ ਸਿੰਘ ਖੁੰਡੇਹਲਾਲ, ਪਾਲ ਸਿੰਘ ਸੀਰਵਾਲੀ, ਬਲਦੇਵ ਸਿੰਘ ਹਰੀ ਕੇ, ਲਾਭ ਸਿੰਘ ਛੱਤੇਆਣਾ, ਜਗਜੀਤ ਸਿੰਘ ਰਹੂੜਿਆਂਵਾਲੀ ਗੁਰਤੇਜ ਸਿੰਘ ਸਾਹਿਬ ਚੰਦ, ਰਣਜੀਤ ਸਿੰਘ ਫਤੂਹੀਵਾਲਾ, ਮਦਨ ਲਾਲ ਸ਼ੇਖਪੁਰਾ, ਹਰਮਿੰਦਰ ਸਿੰਘ ਦਬੜਾ, ਬਖਸ਼ੀਸ਼ ਸਿੰਘ ਰੱਤਾ ਖੇੜਾ, ਭੋਲਾ ਸਿੰਘ ਘੁਮਿਆਰਾ, ਸੁਖਦੇਵ ਸਿੰਘ ਮੰਡੀ ਕਿੱਲਿਆਂਵਾਲੀ, ਗੁਰਾਂਦਿੱਤਾ ਮੌੜ ਅਤੇ ਵੀਰ ਸਿੰਘ ਗੂੜ੍ਹੀ ਸੰਘਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਰਮਜੀਤ ਕੌਰ ਨੂਰਪੁਰ ਕਿ੍ਪਾਲਕੇ ਨਮਿਤ ਅੰਤਿਮ ਅਰਦਾਸ 8 ਨੂੰ <br/> ਅਗਲੀ ਖ਼ਬਰ ਐਚ.ਐਸ. ਹਾਈ ਸਕੂਲ ਵਿਖੇ ਲਿਖਣ ਅਭਿਆਸ ਸਮਾਗਮ
Ad Position 24