ਮਮਦੋਟ, 5 ਅਪ੍ਰੈਲ (ਰਾਜਿੰਦਰ ਸਿੰਘ ਹਾਂਡਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨਰਦੇਵ ਸਿੰਘ ਬੌਬੀ ਮਾਨ ਵਲੋਂ ਸਰਕਲ ਲੱਖੋਂ ਕੇ ਬਹਿਰਾਮ ਦੇ ਪਿੰਡਾਂ ਹਾਮਦ, ਬੁੱਟਰ,ਜੰਗ, ਪੀਰ ਕੇ ਖਾਨਗੜ੍ਹ, ਤਾਰਾ ਸਿੰਘ ਵਾਲਾ ਅਤੇ ਕੜਮਾ ਵਿਖੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ | ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਅਤੇ ਐਸ.ਜੀ.ਪੀ.ਸੀ.ਮੈਂਬਰ ਜਥੇਦਾਰ ਪ੍ਰੀਤਮ ਸਿੰਘ ਮਲਸੀਆਂ ਵੀ ਉਹਨਾਂ ਦੇ ਨਾਲ ਸਨ | ਇਹਨਾਂ ਮੀਟਿੰਗਾਂ ਵਿਚ ਹਾਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ 2027 ਦੀਆਂ ਵਿਧਾਨਸਭਾ ਚੋਣਾਂ ਸਿਰ 'ਤੇ ਆ ਗਈਆਂ ਹਨ | ਇਸ ਹਲਕੇ ਤੋਂ ਵਰਦੇਵ ਸਿੰਘ ਨੋਨੀ ਮਾਨ ਹੀ ਚੋਣ ਲੜਨਗੇ | ਉਹਨਾਂ ਨੇ ਵਰਕਰਾਂ ਨੂੰ ਪਾਰਟੀ ਵਲੋਂ ਆਪਣੀ ਸਰਕਾਰ ਮੌਕੇ ਚਲਾਈਆਂ ਗਈਆਂ ਲੋਕ ਭਲਾਈ ਸਕੀਮਾਂ ਅਤੇ ਕੀਤੇ ਗਏ ਵਿਕਾਸ ਕਾਰਜਾਂ ਨੂੰ ਕਿਸਾਨਾਂ ਤੱਕ ਅਤੇ ਘਰ-ਘਰ ਲੈ ਕੇ ਜਾਣ ਦੀ ਅਪੀਲ ਕੀਤੀ | ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਲਖਵਿੰਦਰ ਸਿੰਘ ਮਹਿਮਾ, ਸੁਖਦੇਵ ਸਿੰਘ ਢਿੱਲੋਂ ਕੜਮਾ,ਸੁਖਜੀਤ ਸਿੰਘ ਢਿੱਲੋਂ ਕੜਮਾ,ਦੇਸ਼ਬੀਰ ਸਿੰਘ ਲਹੌਰੀਆ, ਗੁਰਸਾਹਿਬ ਸਿੰਘ ਲੱਖੋ ਕੇ,ਸੰਪੂਰਨ ਸਿੰਘ ਮਲਸੀਆਂ, ਸਰਕਲ ਪ੍ਰਧਾਨ ਮੇਜਰ ਸਿੰਘ ਸੋਢੀ ਵਾਲਾ, ਸਰਕਲ ਪ੍ਰਧਾਨ ਗੁਰਸੇਵਕ ਸਿੰਘ ਸੰਧੂ, ਸੁਖਮਿੰਦਰ ਸਿੰਘ ਬੁੱਟਰ, ਸਤਨਾਮ ਸਿੰਘ ਪੰਨੂੰ ਕਰੀ ਕਲਾਂ, ਕੁਲਤਾਰਜੀਤ ਸਿੰਘ ਢਿੱਲੋਂ, ਗੁਰਬਾਜ਼ ਸਿੰਘ ਰੱਤੇ ਵਾਲਾ,ਬਲਜੀਤ ਸਿੰਘ ਕੜਮਾ, ਐਸ.ਸੀ.ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਲੱਖੋ ਕੇ,ਜਤਿੰਦਰ ਸਿੰਘ ਹੁੰਦਲ ਕੜਮਾ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ |