ਜੈਤੋ, 7 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)-ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਨਵੋਦਿਆ ਵਿਦਿਆਲਿਆ ਸਕੂਲ ਵਿਚ ਬੱਚੇ ਦਾਖ਼ਲ ਕਰਵਾ ਕੇ ਸਰਕਾਰੀ ਪ੍ਰਾਈਮਰੀ ਸਕੂਲ ਸੇਢਾ ਸਿੰਘ ਵਾਲਾ ਨੇ ਫ਼ਰੀਦਕੋਟ ਜ਼ਿਲ੍ਹੇ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਲਈ ਹੈ | ਹਰ ਸਾਲ ਨਵੋਦਿਆ ਵਿਦਿਆਲਿਆ ਵਿਚ ਦਾਖਲਾ ਲੈਣ ਲਈ ਪੰਜਾਬ ਭਰ ਤੋਂ ਪੰਜਵੀਂ ਜਮਾਤ ਦੇ ਬੱਚੇ ਨਵੋਦਿਆ ਦਾ ਪੇਪਰ ਦਿੰਦੇ ਹਨ | ਪਾਸ ਹੋਏ ਵਿਦਿਆਰਥੀਆਂ ਨੂੰ ਨਵੋਦਿਆ ਵਿਦਿਆਲਿਆ ਵਲੋਂ ਵਧੀਆ ਅਤੇ ਮੁਫ਼ਤ ਵਿਚ ਪੜ੍ਹਾਈ ਕਰਨ ਦਾ ਮੌਕਾ ਸਰਕਾਰ ਵਲੋਂ ਦਿੱਤਾ ਜਾਂਦਾ ਹੈ | ਇਸ ਕੜੀ ਦੇ ਤਹਿਤ ਹਰ ਸਾਲ ਦੀ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਸੇਢਾ ਸਿੰਘ ਵਾਲਾ ਦੇ ਜੈਤੋ ਬਲਾਕ ਵਿਚੋਂ ਸਭ ਤੋਂ ਵੱਧ ਪੰਜ ਬੱਚਿਆਂ ਦੀ ਚੋਣ ਹੋਈ ਹੈ, ਜਿਨ੍ਹਾਂ ਵਿਚ ਬਖਸ਼ਵੀਰ ਕੌਰ, ਮਨਜੋਤ ਕੌਰ, ਤਨਵੀਰ ਸਿੰਘ, ਮੋਹਿਤ ਕੁਮਾਰ ਅਤੇ ਤਾਨਿਸ਼ ਕੁਮਾਰ ਸ਼ਾਮਿਲ ਹਨ | ਗਾਈਡ ਅਧਿਆਪਕ ਰੇਨੂੰ ਗੋਇਲ ਨੇ ਦੱਸਿਆ ਕਿ ਇਨ੍ਹਾਂ ਪੰਜਾਂ ਬੱਚਿਆਂ ਸਮੇਤ ਹੁਣ ਤੱਕ 81 ਬੱਚੇ ਨਵੋਦਿਆ ਵਿਚ ਦਾਖ਼ਲ ਕਰਵਾਉਣ ਦਾ ਸਿਹਰਾ ਸਰਕਾਰੀ ਪ੍ਰਾਇਮਰੀ ਸਕੂਲ ਸੇਢਾ ਸਿੰਘ ਵਾਲਾ ਦੇ ਨਾਮ ਹੈ | ਇਸ ਵੱਡੀ ਪ੍ਰਾਪਤੀ 'ਤੇ ਬੀ.ਪੀ.ਓ ਸੁਸ਼ੀਲ ਕੁਮਾਰ ਅਹੂਜਾ, ਸਰਪੰਚ ਅੰਮਿ੍ਤਪਾਲ ਸਿੰਘ, ਬੀ.ਐਮ.ਟੀ ਅਸ਼ੀਸ਼ ਕੁਮਾਰ, ਸੁਖਪਿੰਦਰ ਸਿੰਘ, ਨਿਰਮਲ ਸਿੰਘ, ਮਾਸਟਰ ਰੁਪਿੰਦਰ ਸਿੰਘ, ਕਰਨੈਲ ਸਿੰਘ ਖਾਲਸਾ, ਰਾਮ ਸਿੰਘ, ਸਪੋਰਟਸ ਕੋਚ ਗੁਰਪੰਥ ਸਿੰਘ ਅਤੇ ਸਕੂਲ ਮੁਖੀ ਕਿਰਨਪ੍ਰੀਤ ਕÏਰ ਬਰਾੜ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |