ਜੈਤੋ, 7 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)-ਸਮਾਜ ਸੇਵਕ ਤੇ ਯੂਥ ਐਵਾਰਡੀ ਡਾ. ਗੁਰਚਰਨ ਭਗਤੂਆਣਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਔਰਤ ਸਨਮਾਨ ਯੋਜਨਾ ਦੇ ਐਲਾਨ ਹੁੰਦਿਆਂ ਹੀ ਐਸ. ਸੀ/ ਬੀ. ਸੀ. ਔਰਤਾਂ ਵਿਚ ਭੱਜ-ਦੌੜ ਸ਼ੁਰੂ ਹੋ ਗਈ ਹੈ, ਕਿਉਂਕਿ ਸਰਕਾਰੀ ਐਲਾਨ ਮੁਤਾਬਿਕ ਜਰਨਲ ਵਰਗ ਨਾਲ ਸਬੰਧਿਤ ਔਰਤਾਂ ਨੂੰ ਇਕ ਹਜ਼ਾਰ ਰੁਪਏ ਤੇ ਐਸ.ਸੀ., ਬੀ.ਸੀ. ਭਾਈਚਾਰੇ ਦੀਆਂ ਅÏਰਤਾਂ ਨੂੰ 1500 ਰੁਪਏ ਦਿੱਤੇ ਜਾਣੇ ਹਨ, ਜਿਸ ਲਈ ਐਸ.ਸੀ/ਬੀ.ਸੀ ਵਰਗ ਨਾਲ ਸੰਬੰਧਿਤ ਔਰਤਾਂ ਨੂੰ ਜਾਤੀ ਸਰਟੀਫਿਕੇਟ ਦੀ ਜ਼ਰੂਰਤ ਹੈ, ਪਰ ਉਨ੍ਹਾਂ ਨੂੰ ਸਰਟੀਫਿਕੇਟ ਬਣਾਉਣ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਐਸ.ਸੀ./ਬੀ.ਸੀ. ਸਰਟੀਫਿਕੇਟ ਬਣਾਉਣ ਲਈ ਸਬੰਧਿਤ ਔਰਤਾਂ ਕੋਲ ਆਪਣੇ ਪੇਕੇ ਪਰਿਵਾਰ 'ਚੋਂ ਮਾਤਾ-ਪਿਤਾ ਜਾਂ ਭਰਾ ਦੇ ਬਣੇ ਸਰਟੀਫਿਕੇਟ ਦੀ ਫੋਟੋ ਕਾਪੀ ਹੋਵੇਗੀ ਤਾਂ ਹੀ ਉਨ੍ਹਾਂ ਦਾ ਸਰਟੀਫਿਕੇਟ ਬਣੇਗਾ | ਇਸ ਸ਼ਰਤ ਨਾਲ ਉਕਤ ਅÏਰਤਾਂ ਨੂੰ ਕਾਫੀ ਮੁਸ਼ਕਿਲਾਂ ਆ ਰਹੀਆਂ ਹਨ | ਡਾ. ਭਗਤੂਆਣਾ ਨੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਐਸ.ਸੀ./ਬੀ. ਸੀ. ਔਰਤਾਂ ਨੂੰ ਸਰਟੀਫਿਕੇਟ ਪਿੰਡ ਦੇ ਸਰਪੰਚ ਦੀ ਤਸਦੀਕ 'ਤੇ ਜਾਰੀ ਕੀਤਾ ਜਾਵੇ |