12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਜ਼ਿਲ੍ਹਾ ਪੋ੍ਰਗਰਾਮ ਮੈਨੇਜਰ ਸੁਖਵਿੰਦਰ ਚੱਠਾ ਨੇ ਸ੍ਰੀ ਮੁਕਤਸਰ ਸਾਹਿਬ ਦਾ ਵਾਧੂ ਚਾਰਜ ਸੰਭਾਲਿਆ

Ad Position 21
No active advertisement
ਅਜੀਤ ਡੈਸਕ 10-04-2026
ਸ੍ਰੀ ਮੁਕਤਸਰ ਸਾਹਿਬ, 9 ਅਪ੍ਰੈਲ (ਹਰਮਹਿੰਦਰ ਪਾਲ)-ਪੰਜਾਬ ਰਾਜ ਦਿਹਾਤੀ ਆਜੀਵਕਾ ਮਿਸ਼ਨ ਦੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਮਣੀਕ ਸ਼ਰਮਾ ਦੀ ਜਗ੍ਹਾ 'ਤੇ ਸੁਖਵਿੰਦਰ ਸਿੰਘ ਚੱਠਾ ਜੋ ਕਿ ਆਪਣੀਆਂ ਸੇਵਾਵਾਂ ਬਠਿੰਡਾ ਵਿਖੇ ਨਿਭਾਅ ਰਹੇ ਹਨ, ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਵਾਧੂ ਚਾਰਜ ਦਿੱਤਾ ਗਿਆ ਹੈ | ਅੱਜ ਉਨ੍ਹਾਂ ਸਥਾਨਕ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ ਵਿਖੇ ਆਪਣਾ ਅਹੁਦਾ ਸੰਭਾਲਿਆ | ਇਸ ਮੌਕੇ ਸੰਕਲਪ ਐਜੂਕੇਸ਼ਨਲ ਵੈੱਲਫ਼ੇਅਰ ਸੁਸਾਇਟੀ (ਰਜਿ.) ਦੇ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਉਨ੍ਹਾਂ ਨਾਲ ਮਿਲਣੀ ਕਰਦਿਆਂ ਸਵਾਗਤ ਕੀਤਾ | ਸ. ਸੰਧੂ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਚੱਠਾ ਨੌਕਰੀ ਤੋਂ ਪਹਿਲਾਂ ਨੈਸ਼ਨਲ ਪੱਧਰ ਦੀਆਂ ਸਮਾਜ ਸੇਵੀ ਸੰਸਥਾਵਾਂ ਸਫ਼ਲਤਾਪੂਰਵਕ ਚਲਾ ਚੁੱਕੇ ਹਨ | ਇਸ ਮੌਕੇ ਭਵਕੀਰਤ ਸਿੰਘ ਸੰਧੂ, ਸ਼ਿਵਰਾਜ ਸਿੰਘ ਬੀ.ਪੀ.ਐੱਮ. ਤੇ ਜੋਨੀ ਕੁਮਾਰ ਐੱਮ.ਆਈ.ਐੱਸ. ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਮੁਲਾਜ਼ਮਾਂ ਵਲੋਂ ਕੇਂਦਰੀ ਮਾਡਰਨ ਜੇਲ੍ਹ ਦੀ ਅਚਨਚੇਤ ਚੈਕਿੰਗ ਅਗਲੀ ਖ਼ਬਰ ਸਿਹਤ ਖ਼ਬਰਨਾਮਾ
Ad Position 24