12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਸਿਹਤ ਖ਼ਬਰਨਾਮਾ

Ad Position 21
No active advertisement
ਅਜੀਤ ਡੈਸਕ 10-04-2026

ਭੋਜਨ ਕਿਸ ਤਰ੍ਹਾਂ ਕੀਤਾ ਜਾਵੇ, ਇਹ ਵੀ ਮਹੱਤਵਪੂਰਨ ਹੈ
ਮਾਹਿਰਾਂ ਅਨੁਸਾਰ ਤੁਹਾਡੀ ਸਿਹਤ ਨੂੰ ਇਹ ਤਾਂ ਪ੍ਰਭਾਵਿਤ ਕਰਦਾ ਹੀ ਹੈ ਕਿ ਤੁਸੀਂ ਕੀ ਖਾਂਦੇ ਹੋ ਪਰ ਤੁਸੀਂ ਕਿਸ ਤਰ੍ਹਾਂ ਖਾਂਦੇ ਹੋ, ਇਹ ਵੀ ਮਹੱਤਵਪੂਰਨ ਹੈ। ਭੋਜਨ ਨੂੰ ਹਮੇਸ਼ਾ ਚਬਾ-ਚਬਾ ਕੇ ਖਾਓ ਅਤੇ ਭੋਜਨ ਦੇ ਕਣਾਂ ਨੂੰ ਨਿਗਲੋ ਨਾ ਜਿਵੇਂ ਕਿ ਜ਼ਿਆਦਾਤਰ ਲੋਕ ਕਰਦੇ ਹਨ। ਜੇਕਰ ਭੋਜਨ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਧਾ ਜਾਵੇ ਤਾਂ ਲਾਰ ਇੰਜਾਈਮਸ ਦਾ ਨਿਰਮਾਣ ਜ਼ਿਆਦਾ ਮਾਤਰਾ ਵਿਚ ਹੁੰਦਾ ਹੈ ਅਤੇ ਦੰਦ ਸਾਫ਼ ਤੇ ਨੁਕੀਲੇ ਰਹਿੰਦੇ ਹਨ। ਜੇਕਰ ਤੁਸੀਂ ਭੋਜਨ ਚੰਗੀ ਤਰ੍ਹਾਂ ਚਬਾ ਕੇ ਨਹੀਂ ਖਾਂਦੇ ਤਾਂ ਤੁਹਾਡਾ ਹਾਜ਼ਮਾਤੰਤਰ 'ਤੇ ਜ਼ਿਆਦਾ ਜ਼ੋਰ ਪੈਂਦਾ ਹੈ ਅਤੇ ਬਦਹਜ਼ਮੀ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
ਜ਼ਰੂਰਤ ਤੋਂ ਜ਼ਿਆਦਾ ਭੋਜਨ ਨਾ ਕਰੋ। ਇਕੋ ਸਮੇਂ ਜ਼ਿਆਦਾ ਖਾਣ ਨਾਲੋਂ ਚੰਗਾ ਹੈ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਕੁਝ ਨਾ ਕੁਝ ਖਾਂਦੇ ਰਹੋ। ਖਾਣਾ ਖਾਂਦੇ ਸਮੇਂ ਠੀਕ ਢੰਗ ਨਾਲ ਬੈਠੋ ਤਾਂ ਕਿ ਪੇਟ ਦੱਬੇ ਨਾ। ਖਾਣਾ ਖਾਂਦੇ ਸਮੇਂ ਵਿਚਾਲੇ ਜਿਹੇ ਪਾਣੀ ਨਾ ਪੀਓ। ਬਿਹਤਰ ਹੋਵੇਗਾ ਕਿ ਖਾਣੇ ਤੋਂ ਅੱਧਾ ਘੰਟਾ ਪਹਿਲਾਂ ਜਾਂ ਬਾਅਦ ਵਿਚ ਪਾਣੀ ਪੀਓ। ਮਾਹਿਰਾਂ ਅਨੁਸਾਰ ਭੋਜਨ ਨੂੰ ਹਜ਼ਮ ਕਰਨ ਵਿਚ 2 ਘੰਟੇ ਤੋਂ ਲੈ ਕੇ 36 ਘੰਟੇ ਤੱਕ ਲਗ ਸਕਦੇ ਹਨ ਅਤੇ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦਾ ਭੋਜਨ ਲਿਆ ਹੈ, ਉਸ ਵਿਚ ਰੇਸ਼ੇ ਦੀ ਮਾਤਰਾ ਕਿੰਨੀ ਹੈ, ਕਿੰਨਾ ਪਾਣੀ ਪੀਤਾ ਹੈ ਆਦਿ। ਨਾਲ ਹੀ ਹਰ ਵਿਅਕਤੀ ਦੀ ਹਾਜ਼ਮਾ ਕਿਰਿਆ ਵੱਖਰੀ ਹੁੰਦੀ ਹੈ।
ਦਿਲ ਦੇ ਰੋਗੀ ਚਿੰਤਾ ਤੋਂ ਰਹਿਣ ਦੂਰ
'ਚਿੰਤਾ ਚਿਖਾ ਸਮਾਨ ਹੈ।' ਜੇਕਰ ਤੁਸੀਂ ਦਿਲ ਦੇ ਰੋਗੀ ਹੋ ਤਾਂ ਇਸ ਗੱਲ ਨੂੰ ਪੱਲੇ ਬੰਨ੍ਹ ਲਓ ਕਿਉਂਕਿ ਜੇਕਰ ਦਿਲ ਦੇ ਰੋਗੀ ਛੋਟੀ-ਛੋਟੀ ਗੱਲ ਦੀ ਚਿੰਤਾ ਕਰਨਗੇ ਤਾਂ ਇਹ ਉਨ੍ਹਾਂ ਦੀ ਸਿਹਤ ਲਈ ਬਿਲਕੁਲ ਸਹੀ ਨਹੀਂ ਹੋਏਗਾ। ਹਾਲ ਹੀ ਵਿਚ ਕੀਤੀ ਗਈ ਇਕ ਖੋਜ ਵਿਚ ਸਾਹਮਣੇ ਆਇਆ ਹੈ ਕਿ ਜੋ ਦਿਲ ਦੇ ਰੋਗੀ ਚਿੰਤਾ ਅਤੇ ਤਣਾਅ ਵਿਚ ਰਹਿੰਦੇ ਹਨ, ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਉਨ੍ਹਾਂ ਲੋਕਾਂ ਤੋਂ ਤਿੰਨ ਗੁਣਾ ਜ਼ਿਆਦਾ ਹੁੰਦਾ ਹੈ ਜੋ ਚਿੰਤਾ ਅਤੇ ਤਣਾਅ ਤੋਂ ਦੂਰ ਰਹਿੰਦੇ ਹਨ। ਖੋਜਕਾਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਇਸ ਲਈ ਹੁੰਦਾ ਹੈ ਕਿਉਂਕਿ ਚਿੰਤਾ ਅਤੇ ਤਣਾਅ ਵਿਚ ਅਕਸਰ ਅਸੀਂ ਓਵਰ ਈਟਿੰਗ (ਵਾਧੂ ਖਾਣਾ) ਜਾਂ ਫਿਰ ਬਿਲਕੁਲ ਹੀ ਖਾਣ-ਪੀਣ ਵੱਲ ਧਿਆਨ ਨਹੀਂ ਦਿੰਦੇ। ਤਣਾਅ ਵਿਚ ਕੁਝ ਲੋਕਾਂ ਦਾ ਰੁਝਾਨ ਨਸ਼ੇ ਵੱਲ ਵਧ ਜਾਂਦਾ ਹੈ। ਇਹ ਸਭ ਆਦਤਾਂ ਦਿਲ ਦੇ ਰੋਗੀਆਂ ਲਈ ਬਹੁਤ ਹੀ ਖ਼ਤਰਨਾਕ ਹੁੰਦੀਆਂ ਹਨ। ਜੇਕਰ ਤੁਹਾਡੇ ਘਰ ਵਿਚ ਕੋਈ ਇਸ ਤਰ੍ਹਾਂ ਦੀ ਬਿਮਾਰੀ ਦਾ ਸ਼ਿਕਾਰ ਹੈ ਤਾਂ ਉਸ ਦਾ ਥੋੜ੍ਹਾ ਜਿਹਾ ਵਾਧੂ ਖਿਆਲ ਰੱਖਣਾ ਸ਼ੁਰੂ ਕਰ ਦਿਓ।

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੋ੍ਰਗਰਾਮ ਮੈਨੇਜਰ ਸੁਖਵਿੰਦਰ ਚੱਠਾ ਨੇ ਸ੍ਰੀ ਮੁਕਤਸਰ ਸਾਹਿਬ ਦਾ ਵਾਧੂ ਚਾਰਜ ਸੰਭਾਲਿਆ ਅਗਲੀ ਖ਼ਬਰ ਸੇਕੋ ਧੁੱਪ, ਲਾਭ ਮਿਲੇਗਾ ਬਹੁਤ
Ad Position 24