02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਦੰਦ ਇੰਝ ਸਾਥ ਨਿਭਾਉਣਗੇ ਸਾਲਾਂਬੱਧੀ

ਦੰਦ ਇੰਝ ਸਾਥ ਨਿਭਾਉਣਗੇ ਸਾਲਾਂਬੱਧੀ

Ad Position 21
No active advertisement
ਅਜੀਤ ਡੈਸਕ 02-10-2026

 

ਦੰਦ ਸਾਡੇ ਸਰੀਰ ਦੇ ਰਖਵਾਲੇ ਹੁੰਦੇ ਹਨ | ਜੇਕਰ ਦੰਦ ਸਿਹਤਮੰਦ ਹਨ ਤਾਂ ਨਿਸਚਿਤ ਤੌਰ 'ਤੇ ਹੀ ਅਸੀਂ ਵੀ ਸਿਹਤਮੰਦ ਹਾਂ |
ਇਕ ਉਮਰ ਤੋਂ ਬਾਅਦ ਅਕਸਰ ਸੁਣਨ ਵਿਚ ਆਉਂਦਾ ਹੈ ਕਿ ਦੰਦ ਸੰਵੇਦਨਸ਼ੀਲ ਹੋ ਗਏ ਹਨ | ਸੰਵੇਦਨਸ਼ੀਲ ਦਾ ਮਤਲਬ ਹੁੰਦਾ ਹੈ ਕਿ ਠੰਢਾ-ਗਰਮ ਤੁਸੀਂ ਕੁਝ ਵੀ ਖਾਓ, ਦੰਦਾਂ ਨਾਲ ਲਗਦਿਆਂ ਹੀ ਦੰਦਾਂ ਵਿਚ ਦਰਦ ਦਾ ਅਹਿਸਾਸ ਹੋਣ ਲਗਦਾ ਹੈ | ਇਹ ਸਥਿਤੀ ਅਚਾਨਕ ਜਾਂ ਇਕਦਮ ਨਹੀਂ ਪੈਦਾ ਹੁੰਦੀ ਸਗੋਂ ਹੌਲੀ-ਹੌਲੀ ਪੈਦਾ ਹੁੰਦੀ ਹੈ | ਦੰਦਾਂ ਦੀ ਉੱਪਰਲੀ ਪਰਤ ਇਨੈਮਲ ਕਹਾਉਂਦੀ ਹੈ | ਇਸ ਦਾ ਕੰਮ ਅੰਦਰ ਦੀ ਸੰਵੇਦਨਸ਼ੀਲ ਡੈਂਟਾਈਨ ਦੀ ਰੱਖਿਆ ਕਰਨਾ ਹੁੰਦਾ ਹੈ | ਦੰਦਾਂ ਦਾ ਤੀਜਾ ਤੇ ਸਭ ਤੋਂ ਅੰਦਰੂਨੀ ਹਿੱਸਾ ਪਲਪ ਕਹਾਉਂਦਾ ਹੈ | ਦੰਦਾਂ ਦੇ ਡੈਂਟਾਈਨ ਹਿੱਸੇ ਵਿਚ ਨਾੜੀ ਤੰਤੂਆਂ ਦੇ ਕਿਨਾਰੇ ਪਾਏ ਜਾਂਦੇ ਹਨ | ਇਹ ਤੁਰੰਤ ਪਲਪ ਵੱਲ ਜਾਂਦੇ ਹਨ |
ਦੰਦਾਂ ਦੀ ਉੱਪਰੀ ਪਰਤ ਇਨੈਮਲ ਸਖ਼ਤ ਹੁੰਦੀ ਹੈ ਅਤੇ ਨਾੜੀ ਤੰਤੂਆਂ ਦੇ ਨਾ ਹੋਣ ਨਾਲ ਇਹ ਠੰਢਾ ਜਾਂ ਗਰਮ ਨਹੀਂ ਮਹਿਸੂਸ ਕਰ ਪਾਉਂਦੇ ਪਰ ਜੇਕਰ ਮਸੂੜੇ ਪਿੱਛੇ ਵੱਲ ਸਰਕਦੇ ਹਨ ਜਾਂ ਕਿਸੇ ਇਨੈਮਲ ਨੂੰ  ਨੁਕਸਾਨ ਪਹੁੰਚਾਉਂਦੇ ਹਨ, ਤਾਂ ਡੈਂਟਾਈਨ ਬਾਹਰ ਵੱਲ ਦਿਸਣ ਲਗਦਾ ਹੈ |
ਇਕ ਵਾਰ ਇਹ ਸਮੱਸਿਆ ਪੈਦਾ ਹੋ ਜਾਵੇ ਤਾਂ ਫਿਰ ਠੰਢ ਵਿਚ ਕੋਈ ਸਖ਼ਤ ਪਦਾਰਥ ਖਾਣ ਵਿਚ ਮੁਸ਼ਕਿਲ ਆਉਂਦੀ ਹੈ | ਸ਼ੱਕਰ ਵਾਲੀਆਂ ਚੀਜ਼ਾਂ ਵਿਸ਼ੇਸ਼ ਤੌਰ 'ਤੇ ਅਸਹਿਣਯੋਗ ਦਰਦ ਦਿੰਦੀਆਂ ਹਨ ਕਿਉਂਕਿ ਕੋਈ ਵੀ ਮਿੱਠਾ ਪਦਾਰਥ ਜਦੋਂ ਦੰਦਾਂ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਦੰਦ ਉਸ ਵਿਚੋਂ ਨਮੀ ਖਿੱਚਣ ਦੀ ਕੋਸ਼ਿਸ਼ ਕਰਦੇ ਹਨ | ਤੇਜ਼ ਸਰਦ ਹਵਾਵਾਂ ਦੇ ਟਕਰਾਉਣ ਨਾਲ ਵੀ ਇਕ ਤਿੱਖੀ ਦਰਦ ਹੁੰਦੀ ਹੈ ਜਾਂ ਦੰਦਾਂ ਵਿਚ ਦਰਦ ਸ਼ੁਰੂ ਹੋ ਜਾਂਦਾ ਹੈ |
ਸਮੱਸਿਆ ਦਾ ਕਾਰਨ : ਦੰਦਾਂ ਦੀ ਸਹੀ ਦੇਖਭਾਲ ਨਾ ਕਰਨਾ ਹੀ ਇਸ ਸਮੱਸਿਆ ਦਾ ਮੁੱਖ ਕਾਰਨ ਹੁੰਦਾ ਹੈ |
ਸਹੀ ਢੰਗ ਨਾਲ ਬਰੁਸ਼ ਨਾ ਕਰਨ 'ਤੇ ਬੈਕਟੀਰੀਆ ਦੀ ਪਰਤ (ਜਿਸ ਨੂੰ  ਪਲਾਕ ਵੀ ਕਹਿੰਦੇ ਹਨ) ਦੰਦਾਂ ਦੇ ਉੱਪਰ ਜੰਮ ਜਾਂਦੀ ਹੈ ਜੋ ਮਸੂੜਿਆਂ ਨੂੰ  ਨੁਕਸਾਨ ਪਹੁੰਚਾਉਂਦੀ ਹੈ |
ਸੰਵੇਦਨਸ਼ੀਲ ਦੰਦਾਂ ਦਾ ਇਲਾਜ : ਦੰਦਾਂ ਦੇ ਉੱਪਰ ਜੰਮੇ ਪਲੇਕ ਮੁਲਾਇਮ ਬਰੁਸ਼ ਦੀ ਮਦਦ ਨਾਲ ਸਾਫ਼ ਕਰਨੇ ਚਾਹੀਦੇ ਹਨ |
ਪੋਲੇ ਹੱਥਾਂ ਨਾਲ ਗੋਲਾਈ ਵਿਚ ਘੁਮਾਉਂਦੇ ਹੋਏ ਪਹਿਲਾਂ ਮਸੂੜਿਆਂ ਅਤੇ ਦੰਦਾਂ ਵਿਚ ਫਸੇ ਅੰਨ ਕਣ ਕੱਢਣੇ ਚਾਹੀਦੇ ਹਨ |
ਉਸ ਤੋਂ ਬਾਅਦ ਉੱਪਰ ਹੇਠਾਂ, ਆਲੇ-ਦੁਆਲੇ, ਅੰਦਰ-ਬਾਹਰ ਪੰਜ ਮਿੰਟ ਤੱਕ ਰੋਜ਼ ਦੰਦਾਂ ਦੀ ਸਫ਼ਾਈ ਕਰਨੀ ਚਾਹੀਦੀ ਹੈ |
ਦੰਦਾਂ ਦੀ ਸਫ਼ਾਈ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਟੁੱਥਪੇਸਟ ਜਿਸ ਵਿਚ ਫਲੋਰਾਈਡ ਦੀ ਮਾਤਰਾ ਵੀ ਹੁੰਦੀ ਹੈ, ਵਰਤੋਂ ਕਰਨਾ ਚਾਹੀਦਾ ਹੈ |
ਚੰਗੀ ਤਰ੍ਹਾਂ ਦੰਦਾਂ ਨੂੰ  ਬਰੁਸ਼ ਕਰਨ ਤੋਂ ਬਾਅਦ ਮਾਊਥਵਾਸ਼ ਨਾਲ ਕੁਰਲਾ ਕਰਨਾ ਲਾਭਕਾਰੀ ਹੁੰਦਾ ਹੈ |
ਭੋਜਨ ਦੇ ਵਕਫ਼ੇ ਵਿਚ ਵਾਰ-ਵਾਰ ਮਿੱਠੀਆਂ ਚੀਜ਼ਾਂ ਜਾਂ ਪਕਵਾਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ | ਇਸ ਤਰ੍ਹਾਂ ਕਰਨ ਨਾਲ ਜਾਂ ਖਾਣ ਨਾਲ ਬੈਕਟੀਰੀਆ ਨੂੰ  ਵਧਾਵਾ ਮਿਲਦਾ ਹੈ |
ਸ਼ਾਮ ਜਾਂ ਰਾਤ ਨੂੰ  ਸੌਣ ਤੋਂ ਪਹਿਲਾਂ ਦੰਦਾਂ ਨੂੰ  ਜ਼ਰੂਰ ਹੀ ਬਰੁਸ਼ ਕਰੋ |
ਅਮਲੀ ਪਦਾਰਥ ਜਾਂ ਰਸ, ਸ਼ਰਬਤ ਆਦਿ ਗ੍ਰਹਿਣ ਕਰਦੇ ਜਾਂ ਪੀਂਦੇ ਸਮੇਂ ਸਟ੍ਰਾ ਦੀ ਵਰਤੋਂ ਕਰਨੀ ਚਾਹੀਦੀ ਤਾਂ ਕਿ ਅਮਲ ਦੰਦਾਂ ਜਾਂ ਮਸੂੜਿਆਂ 'ਤੇ ਨਾ ਲੱਗੇ ਰਹਿਣ ਨਹੀਂ ਤਾਂ ਦੰਦਾਂ ਵਿਚ ਦਰਦ ਉੱਭਰ ਆਉਂਦਾ ਹੈ |
ਸਾਵਧਾਨੀ ਥੋੜ੍ਹੀ ਹੋਵੇ, ਪਰ ਇਸ ਦੇ ਫ਼ਾਇਦੇ ਬਹੁਤ ਸਾਰੇ ਹਨ | ਇਸ ਨਾਲ ਮੂੰਹ ਅਤੇ ਭੋਜਨ ਦੇ ਮਾਧਿਅਮ ਨਾਲ ਜਾਣ ਵਾਲੇ ਬੈਕਟੀਰੀਆ ਸਰੀਰ ਵਿਚ ਦਾਖਲ ਨਹੀਂ ਕਰ ਪਾਉਂਦੇ | ਇਸ ਨਾਲ ਭੋਜਨ ਨਾਲ ਸੰਬੰਧਿਤ ਅਤੇ ਭੋਜਨ ਨਲੀ ਨਾਲ ਸੰਬੰਧਿਤ ਬਿਮਾਰੀਆਂ ਦੇ ਹੋਣ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੋ ਜਾਂਦੀ ਹੈ | ਦੰਦਾਂ ਦੀ ਦੇਖਭਾਲ ਅਤੇ ਸੁਰੱਖਿਆ ਦੇ ਉਪਾਅ ਲਗਾਤਾਰ ਕੀਤੇ ਜਾਣ ਤਾਂ ਉਹ ਦੇਖਣ ਵਿਚ ਸੁੰਦਰ ਅਤੇ ਆਕਰਸ਼ਕ ਪ੍ਰਤੀਤ ਹੁੰਦੇ ਹਨ | ਉਨ੍ਹਾਂ ਦੀ ਉਮਰ ਵਧ ਜਾਂਦੀ ਹੈ |

Ad Position 22
No active advertisement
ਪਿਛਲੀ ਖ਼ਬਰ ਹਵਾ ਦੇ ਝੌਂਕਿਆਂ ਵਿਚ ਛੁਪੇ ਬਿਮਾਰੀਆਂ ਦੇ ਸੁਨੇਹੇ ਅਗਲੀ ਖ਼ਬਰ ਸੰਪੂਰਨ ਸਰੀਰ ਦਾ ਟਾਨਿਕ ਹੈ ਅੰਮਿ੍ਤਫਲ ਔਲਾ
Ad Position 24