02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸੰਪੂਰਨ ਸਰੀਰ ਦਾ ਟਾਨਿਕ ਹੈ ਅੰਮਿ੍ਤਫਲ ਔਲਾ

ਸੰਪੂਰਨ ਸਰੀਰ ਦਾ ਟਾਨਿਕ ਹੈ ਅੰਮਿ੍ਤਫਲ ਔਲਾ

Ad Position 21
No active advertisement
ਅਜੀਤ ਡੈਸਕ 02-10-2026

 

ਔਲਾ ਸਸਤਾ ਅਤੇ ਗੁਣਕਾਰੀ ਫਲ ਹੈ | ਇਸ ਨੂੰ  ਸਿਹਤ ਲਈ ਅੰਮਿ੍ਤ ਫਲ ਮੰਨਿਆ ਜਾਂਦਾ ਹੈ | ਇਸ ਛੋਟੇ ਪਰ ਗੁਣਾਂ ਵਿਚ ਵੱਡੇ ਫਲ ਵਿਚ ਅਨੇਕ ਰੋਗਾਂ ਦਾ ਇਲਾਜ ਕਰਨ ਦੀ ਬੇਹੱਦ ਤਾਕਤ ਹੈ | ਚਰਕ ਸੰਹਿਤਾ ਅਨੁਸਾਰ ਔਲੇ ਦੀ ਤਾਸੀਰ ਠੰਢੀ ਹੈ | ਇਸ ਦੀ ਵਰਤੋਂ ਖੰਘ, ਜ਼ੁਕਾਮ, ਸਾਹ, ਬਦਹਜ਼ਮੀ, ਬਵਾਸੀਰ, ਸਿਆਟਿਕਾ, ਦਰਦ, ਸੋਜ, ਰਕਤਪਿਤ, ਦਿਲ ਦੇ ਰੋਗ, ਪਿਸ਼ਾਬ ਨੁਕਸ, ਅੱਖਾਂ ਦੀ ਬਿਮਾਰੀ, ਉਦਾਸੀ, ਸਰੀਰਕ ਕਮਜ਼ੋਰੀ, ਵਾਲ ਝੜਨੇ ਆਦਿ ਬਿਮਾਰੀਆਂ ਵਿਚ ਮੁੱਖ ਰੂਪ ਨਾਲ ਕੀਤੀ ਜਾਂਦੀ ਹੈ | ਇਹ ਹਾਜ਼ਮਾਕਾਰੀ, ਪੁਸ਼ਟੀਕਾਰਕ, ਉਮਰ ਵਧਾਊ, ਯਾਦ ਸ਼ਕਤੀ ਵਧਾਉਣ ਵਾਲਾ, ਬੁੱਧੀ ਵਰਧਕ, ਇੰਦਰੀਆਂ ਨੂੰ  ਤਾਕਤ ਦੇਣ ਵਾਲਾ ਅਤੇ ਸਭ ਰੋਗਾਂ ਨੂੰ  ਸ਼ਾਂਤ ਕਰਨ ਵਾਲਾ ਸਹੀ ਰਸਾਇਣ ਹੈ |
ਔਲਾ ਸ਼ਕਤੀ ਦੇਣ ਵਾਲਾ ਅਤੇ ਖੂਨ ਸਾਫ਼ ਕਰਨ ਵਾਲਾ ਹੁੰਦਾ ਹੈ | ਇਹ ਹੱਡੀਆਂ ਨੂੰ  ਮਜ਼ਬੂਤੀ ਦਿੰਦਾ ਹੈ | ਲੋਹੇ ਦੇ ਭਾਂਡੇ ਵਿਚ ਪੱਕੇ ਔਲੇ ਦੀ ਸਬਜ਼ੀ ਦੀ ਵਰਤੋਂ ਸਰੀਰ ਵਿਚ ਖੂਨ ਦੀ ਕਮੀ ਦੀ ਹਾਲਤ ਵਿਚ ਬਹੁਤ ਲਾਭਕਾਰੀ ਸਾਬਤ ਹੁੰਦੀ ਹੈ |
ਹਾਜ਼ਮਾ ਸ਼ਕਤੀ ਦੇ ਕਮਜ਼ੋਰ ਹੋਣ 'ਤੇ ਹੋਏ ਬੁਖਾਰ ਵਿਚ ਸੁੱਕੇ ਔਲੇ, ਚਿਤਰਮੂਲ ਅਤੇ ਸੇਂਧਾ ਨਮਕ ਦਾ 2 ਅਨੁਪਾਤ 1/2 ਦੀ ਮਾਤਰਾ ਵਿਚ ਤਿਆਰ ਮਿਸ਼ਰਨ ਨੂੰ  ਹਲਕੇ ਗਰਮ ਪਾਣੀ ਨਾਲ ਖਾਣ ਨਾਲ ਲਾਭ ਮਿਲਦਾ ਹੈ |
ਪਿਸ਼ਾਬ ਵਿਚ ਜਲਣ ਹੋਣ ਜਾਂ ਪਿਸ਼ਾਬ ਰੁਕ-ਰੁਕ ਕੇ ਆਉਣ 'ਤੇ ਔਲੇ ਦੇ ਚੂਰਨ ਵਿਚ ਮਿਸ਼ਰੀ ਮਿਲਾ ਕੇ ਸਵੇਰੇ-ਸ਼ਾਮ ਪਾਣੀ ਨਾਲ ਖਾਓ ਜਾਂ ਔਲੇ ਦਾ ਰਸ ਕੱਢ ਕੇ ਉਸ ਵਿਚ ਬਰਾਬਰ ਮਾਤਰਾ ਵਿਚ ਸ਼ਹਿਦ ਅਤੇ ਮਿਸ਼ਰੀ ਮਿਲਾ ਕੇ ਦਿਨ ਵਿਚ ਦੋ ਵਾਰ ਪੀਣਾ ਚਾਹੀਦਾ ਹੈ |
ਔਲੇ ਦੇ ਚੂਰਨ ਦੇ ਨਾਲ ਸ਼ਹਿਦ ਮਿਲਾ ਕੇ ਚੱਟਣ ਨਾਲ ਬੈਠਿਆ ਗਲਾ ਖੁਲ੍ਹ ਜਾਂਦਾ ਹੈ ਅਤੇ ਗਲੇ ਦੀਆਂ ਹੋਰ ਮੁਸ਼ਕਿਲਾਂ ਵੀ ਦੂਰ ਹੋ ਜਾਂਦੀਆਂ ਹਨ |
ਖੰਘ-ਜ਼ੁਕਾਮ ਅਤੇ ਸਾਹ ਦੇ ਰੋਗੀਆਂ ਦੇ ਗਲੇ ਅਤੇ ਛਾਤੀ ਵਿਚ ਰੇਸ਼ਾ ਜੰਮ ਜਾਂਦਾ ਹੈ | ਇਸ ਸਥਿਤੀ ਵਿਚ ਔਲੇ ਦੇ ਚੂਰਨ ਦੇ ਨਾਲ ਮੁਲੱਠੀ ਦਾ ਚੂਰਨ ਬਰਾਬਰ ਮਾਤਰਾ ਵਿਚ ਮਿਲਾ ਕੇ ਲੈਂਦੇ ਰਹਿਣ ਨਾਲ ਤੇ ਉੱਪਰੋਂ ਗਰਮ ਪਾਣੀ ਪੀ ਲੈਣ ਨਾਲ ਰੇਸ਼ਾ ਸਹਿਜ ਰੂਪ ਨਾਲ ਨਿਕਲਣ ਲਗਦਾ ਹੈ |
ਔਲੇ ਦਾ ਚੂਰਨ ਸ਼ਹਿਦ ਵਿਚ ਮਿਲਾ ਕੇ ਖਾਣ ਨਾਲ ਆਂਵ ਕੀ ਸ਼ਿਕਾਇਤ ਦੂਰ ਹੋ ਜਾਂਦੀ ਹੈ | ਸ਼ਹਿਦ ਦੀ ਥਾਂ ਜੇਕਰ ਲੱਸੀ ਦੀ ਵਰਤੋਂ ਕੀਤੀ ਜਾਵੇ ਤਾਂ ਪੇਚਿਸ਼, ਖੂਨੀ ਪੇਚਿਸ਼, ਖੂਨ ਰਿਸਾਅ ਅਤੇ ਕਬਜ਼  ਵਿਚ ਲਾਭ ਮਿਲਦਾ ਹੈ |
ਨੱਕ ਵਿਚੋਂ ਵਗਣ ਵਾਲੇ ਖੂਨ (ਨਕਸੀਰ) ਦੀ ਹਾਲਤ ਵਿਚ ਔਲੇ ਦੇ ਰਸ ਵਿਚ ਮਿਸ਼ਰੀ ਮਿਲਾ ਕੇ ਪਿਲਾਉਣੀ ਜਾਂ ਔਲੇ ਨੂੰ  ਬਾਰੀਕ ਪੀਸ ਕੇ (ਚਟਨੀ ਦੀ ਤਰ੍ਹਾਂ) ਗਾਂ ਜਾਂ ਬੱਕਰੀ ਦੇ ਦੁੱਧ ਵਿਚ ਮਿਲਾ ਕੇ ਸਿਰ 'ਤੇ ਲੇਪ ਕਰਨਾ ਲਾਭਕਾਰੀ ਹੁੰਦਾ ਹੈ |
ਸ਼ਹਿਦ ਅਤੇ ਮਿਸ਼ਰੀ ਦੇ ਨਾਲ ਔਲੇ ਦੇ ਚੂਰਨ ਦੀ ਵਰਤੋਂ ਕਰਨ ਨਾਲ ਉਲਟੀ ਦੀ ਸ਼ਿਕਾਇਤ ਦੂਰ ਹੁੰਦੀ ਹੈ |

Ad Position 22
No active advertisement
ਪਿਛਲੀ ਖ਼ਬਰ ਦੰਦ ਇੰਝ ਸਾਥ ਨਿਭਾਉਣਗੇ ਸਾਲਾਂਬੱਧੀ ਅਗਲੀ ਖ਼ਬਰ ਅਨੇਕ ਰੋਗਾਂ ਨੂੰ ਰੋਕਦਾ ਹੈ ਪਦਮ ਆਸਣ
Ad Position 24