02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਅਨੇਕ ਰੋਗਾਂ ਨੂੰ ਰੋਕਦਾ ਹੈ ਪਦਮ ਆਸਣ

ਅਨੇਕ ਰੋਗਾਂ ਨੂੰ ਰੋਕਦਾ ਹੈ ਪਦਮ ਆਸਣ

Ad Position 21
No active advertisement
ਅਜੀਤ ਡੈਸਕ 02-10-2026

 

'ਪਦਮ' ਦਾ ਮਤਲਬ ਹੈ ਕਮਲ | ਜਦੋਂ ਇਹ ਆਸਣ ਕੀਤਾ ਜਾਂਦਾ ਹੈ ਉਸ ਸਮੇਂ ਆਸਣ ਕਰਨ ਵਾਲਾ ਕਮਲ ਫੁੱਲ ਵਾਂਗ ਦਿਖਾਈ ਦਿੰਦਾ ਹੈ, ਇਸ ਲਈ ਇਸ ਨੂੰ  'ਪਦਮ ਆਸਣ' ਕਿਹਾ ਜਾਂਦਾ ਹੈ | ਇਸ ਆਸਣ ਨੂੰ  'ਕਮਲ ਆਸਣ' ਵੀ ਕਿਹਾ ਜਾਂਦਾ ਹੈ | ਇਸ ਆਸਣ ਨੂੰ  ਮਰਦ ਅਤੇ ਔਰਤਾਂ ਦੋਵੇਂ ਹੀ ਕਰ ਸਕਦੇ ਹਨ | ਪਦਮ ਆਸਣ ਨਾਲ ਦਮਾ, ਉਨੀਂਦਰਾ, ਹਿਸਟੀਰੀਆ, ਮੋਟਾਪਾ, ਦਿਲ ਦੇ ਰੋਗ, ਫੇਫੜੇ, ਜਠਰ, ਜਕੜਨ, ਬਦਹਜ਼ਮੀ, ਅਫਾਰਾ, ਰੀੜ੍ਹ ਦੀ ਹੱਡੀ, ਪੇਟ ਦਾ ਦਰਦ, ਅਜੀਰਣ, ਅੰਤੜੀਆਂ ਦੀ ਕਮਜ਼ੋਰੀ, ਕਬਜ਼, ਪੇਚਿਸ਼, ਉਨੀਂਦਰਾ ਆਦਿ ਬਿਮਾਰੀਆਂ ਦੂਰ ਹੁੰਦੀਆਂ ਹਨ ਅਤੇ ਹੱਥ ਦੇ ਸਭ ਜੋੜ ਅਤੇ ਮਾਸਪੇਸ਼ੀਆਂ, ਦੋਵੇਂ ਗੋਡੇ ਅਤੇ ਗਿੱਟਿਆਂ ਦੇ ਜੋੜਾਂ ਦਾ ਦਰਦ ਅਤੇ ਅੰਦਰੂਨੀ ਗ੍ਰੰਥੀਆਂ ਸਰਗਰਮ ਹੋ ਕੇ ਸੁਚਾਰੂ ਰੂਪ ਵਿਚ ਕੰਮ ਕਰਨ ਲੱਗ ਜਾਂਦੀਆਂ ਹਨ |
ਪਦਮ ਆਸਣ ਕਰਨ ਲਈ ਸਭ ਤੋਂ ਪਹਿਲਾਂ ਜ਼ਮੀਨ 'ਤੇ ਪੈਰ ਫੈਲਾ ਕੇ ਸਿੱਧੇ ਬੈਠ ਜਾਓ | ਇਸ ਤੋਂ ਬਾਅਦ ਸੱਜਾ ਪੈਰ ਖੱਬੇ ਪੈਰ ਦੇ ਪੱਟ ਅਤੇ ਖੱਬਾ ਪੈਰ ਸੱਜੇ ਪੈਰ ਦੇ ਪੱਟ 'ਤੇ ਰੱਖੋ | ਦੋਵਾਂ ਹੱਥਾਂ ਦੇ ਅੰਗੂਠਿਆਂ ਨੂੰ  ਤਰਜਨੀਆ ਦੇ ਨਾਲ ਮਿਲਾ ਕੇ ਖੱਬਾ ਹੱਥ ਸੱਜੇ ਪੈਰ ਦੇ ਗੋਡੇ 'ਤੇ ਅਤੇ ਸੱਜਾ ਹੱਥ ਖੱਬੇ ਪੈਰ ਦੇ ਗੋਟੇ 'ਤੇ ਰੱਖ ਲਓ | ਰੀੜ੍ਹ ਦੀ ਹੱਡੀ ਅਤੇ ਸਿਰ ਸਿੱਧੀ ਰੇਖਾ ਵਿਚ ਰੱਖੋ | ਅੱਖਾਂ ਨੂੰ  ਬੰਦ ਜਾਂ ਖੁੱਲ੍ਹਾ ਰੱਖੋ | ਸ਼ੁਰੂ ਵਿਚ ਇਸ ਆਸਣ ਨੂੰ  ਇਕ-ਦੋ ਮਿੰਟ ਤੱਕ ਕਰੋ ਅਤੇ ਹੌਲੀ-ਹੌਲੀ ਸਮਾਂ ਵਧਾਉਂਦੇ ਜਾਓ |
ਪਦਮ ਆਸਣ ਦਾ ਅਭਿਆਸ ਸਭ ਗ੍ਰੰਥੀਆਂ ਨੂੰ  ਮਜ਼ਬੂਤ ਬਣਾਉਂਦਾ ਹੈ | ਇਸ ਆਸਣ ਦੇ ਕਰਦੇ ਰਹਿਣ ਨਾਲ ਦਮਾ, ਉਨੀਂਦਰਾ, ਹਿਸਟੀਰੀਆ, ਲਿਊਕੋਰੀਆ ਆਦਿ ਬਿਮਾਰੀਆਂ ਠੀਕ ਹੁੰਦੀਆਂ ਹਨ | ਉਨੀਂਦਰਾ ਦੇ ਰੋਗੀਆਂ ਲਈ ਆਸਣ ਬਹੁਤ ਵਧੀਆ ਹੈ | ਇਹ ਆਸਣ ਸਰੀਰ ਦੀ ਸਥੂਲਤਾ ਨੂੰ  ਘੱਟ ਕਰਦਾ ਹੈ ਅਤੇ ਇਸ ਨਾਲ ਜੀਵਨ ਸ਼ਕਤੀ ਵਿਚ ਵਾਧਾ ਹੁੰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਸੰਪੂਰਨ ਸਰੀਰ ਦਾ ਟਾਨਿਕ ਹੈ ਅੰਮਿ੍ਤਫਲ ਔਲਾ ਅਗਲੀ ਖ਼ਬਰ ਇਕ ਦਿਨਾ ਵਿਸ਼ਵ ਕੱਪ 2027 ਦੀ ਸਮਾਂ-ਸਾਰਣੀ ਜਾਰੀ
Ad Position 24