08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਵਜ਼ਨ ਘਟਾਉਣ ਲਈ...

ਵਜ਼ਨ ਘਟਾਉਣ ਲਈ...

Ad Position 21
No active advertisement
ਅਜੀਤ ਡੈਸਕ 09-10-2026

 

ਖਾਣ-ਪੀਣ ਦੀਆਂ ਗ਼ਲਤ ਆਦਤਾਂ ਦੇ ਨਤੀਜੇ ਨਾਲ ਪੇਟ ਦਾ ਆਕਾਰ ਅਤੇ ਵਜ਼ਨ ਵਧ ਜਾਂਦਾ ਹੈ | ਇਸ ਤਰ੍ਹਾਂ ਵਧੇ ਹੋਏ ਪੇਟ ਤੇ ਵਜ਼ਨ ਨੂੰ  ਘੱਟ ਕਰਨ ਲਈ ਖਾਣ-ਪੀਣ ਪ੍ਰਤੀ ਚੌਕਸੀ ਵਰਤਣੀ ਬੇਹੱਦ ਜ਼ਰੂਰੀ ਹੈ |
ਤੁਹਾਡਾ ਭੋਜਨ ਪੌਸ਼ਟਿਕ ਤੇ ਸਵਾਦੀ ਹੋਣਾ ਵੀ ਜ਼ਰੂਰੀ ਹੈ, ਕਿਉਂਕਿ ਭੋਜਨ ਸਵਾਦੀ ਨਹੀਂ ਹੋਵੇਗਾ ਤਾਂ ਤੁਸੀਂ ਭੁੱਖੇ ਤਾਂ ਰਹੋਗੇ ਹੀ, ਨਾਲ ਹੀ ਅਸੰਤੁਸ਼ਟ ਵੀ ਰਹੋਗੇ | ਭੋਜਨ ਨੂੰ  ਇਸ ਤਰ੍ਹਾਂ ਪਕਾਓ ਕਿ ਉਹ ਤੁਹਾਨੂੰ ਸੰਤੁਸ਼ਟੀ ਵੀ ਦੇਵੇ ਅਤੇ ਨਾਲ ਹੀ ਵਜ਼ਨ ਘੱਟ ਕਰਨ ਵਿਚ ਵੀ ਸਹਾਇਕ ਹੋਵੇ |
ਅਕਸਰ ਲੋਕ ਸਵੇਰ ਦਾ ਨਾਸ਼ਤਾ ਕਰਦੇ ਹੀ ਨਹੀਂ ਪਰ ਇਹ ਸਹੀ ਨਹੀਂ ਹੈ, ਕਿਉਂਕਿ ਸਵੇਰ ਦਾ ਨਾਸ਼ਤਾ ਨਾ ਕਰਨ ਨਾਲ ਦੁਪਹਿਰ ਨੂੰ  ਤੇਜ਼ ਭੁੱਖ ਲੱਗੇਗੀ, ਜਿਸ ਨਾਲ ਖਾਣੇ ਪ੍ਰਤੀ ਲਾਲਸਾ ਪੈਦਾ ਹੋਵੇਗੀ ਤੇ ਤੁਸੀਂ ਨਾ ਚਾਹੁੰਦੇ ਹੋਏ ਵੀ ਜ਼ਿਆਦਾ ਕੈਲੋਰੀ ਵਾਲਾ ਭੋਜਨ ਖਾ ਲਓਗੇ | ਇਸ ਲਈ ਜੇਕਰ ਤੁਸੀਂ ਸਚਮੁੱਚ ਹੀ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਸਹੀ ਢੰਗ ਨਾਲ ਨਾਸ਼ਤਾ ਕਰੋ |
ਜਦੋਂ ਅਸੀਂ ਜ਼ਰੂਰਤ ਤੋਂ ਜ਼ਿਆਦਾ ਕੈਲੋਰੀ ਵਾਲੇ ਭੋਜਨ ਖਾ ਲੈਂਦੇ ਹਾਂ ਤਾਂ ਇਹ ਵਾਧੂ ਕੈਲੋਰੀ ਸਾਡੇ ਪੇਟ, ਤੇ ਸਰੀਰ ਦੇ ਹੋਰ ਹਿੱਸਿਆਂ ਵਿਚ ਜੰਮ ਜਾਂਦੀ ਹੈ | ਇਸ ਲਈ ਵਜ਼ਨ ਘਟਾਉਣ ਲਈ ਇਹ ਅਤਿ ਜ਼ਰੂਰੀ ਹੈ ਕਿ ਤੁਸੀਂ ਆਪਣੇ ਭੋਜਨ ਵਿਚ ਕੈਲੋਰੀ ਦੀ ਮਾਤਰਾ ਨੂੰ  ਘੱਟ ਤੋਂ ਘੱਟ ਰੱਖੋ |
ਦਿਨ ਭਰ ਵਿਚ ਇਕ ਜਾਂ ਦੋ ਵਾਰ ਪੇਟ ਭਰ ਕੇ ਭੋਜਨ ਕਰਨ ਦੀ ਬਜਾਏ 4-5 ਵਾਰ ਥੋੜ੍ਹਾ-ਥੋੜ੍ਹਾ ਖਾਓ | ਇਹ ਯਕੀਨੀ ਰੂਪ ਨਾਲ ਤੁਹਾਡੇ ਵਜ਼ਨ ਨੂੰ  ਘੱਟ ਕਰਨ ਵਿਚ ਸਹਾਇਕ ਹੋਵੇਗਾ | ਇਸ ਨਾਲ ਸਾਡੇ ਸਰੀਰ ਦੀ ਹਜ਼ਮ ਕਰਨ ਦੀ ਕਿਰਿਆ ਤੇਜ਼ ਹੁੰਦੀ ਹੈ | ਦਿਨ ਵਿਚ 4-5 ਵਾਰ ਕੀਤਾ ਭੋਜਨ ਸਾਡੇ ਸਰੀਰ ਵਿਚ ਊਰਜਾ ਦੀ ਪੂਰਤੀ ਵੀ ਕਰਦਾ ਹੈ ਅਤੇ ਸਾਡੀ ਭੁੱਖ ਵੀ ਸ਼ਾਂਤ ਰਹਿੰਦੀ ਹੈ |
ਰੇਸ਼ੇ ਵੀ ਵਜ਼ਨ ਨੂੰ  ਘੱਟ ਕਰਨ ਵਿਚ ਸਹਾਇਕ ਹਨ | ਇਹ ਅੰਤੜੀਆਂ ਵਿਚ ਜੰਮੀ ਚਰਬੀ ਨੂੰ  ਸੋਖਦੇ ਹਨ | ਇਸ ਤਰ੍ਹਾਂ ਦੇ ਰੇਸ਼ੇ ਹਜ਼ਾਰਾਂ ਸੂਖਮ ਧਾਗਿਆਂ ਤੋਂ ਮਿਲ ਕੇ ਬਣੇ ਹੁੰਦੇ ਹਨ | ਜਦੋਂ ਅਸੀਂ ਰੇਸ਼ੇ ਵਾਲੇ ਭੋਜਨ ਖਾਂਦੇ ਹਾਂ ਤਾਂ ਇਹ ਧਾਗੇ ਸਾਡੇ ਚਰਬੀ ਕਣਾਂ ਵਿਚ ਆਲੇ-ਦੁਆਲੇ ਚਿੰਬੜ ਜਾਂਦੇ ਹਨ ਅਤੇ ਉਨ੍ਹਾਂ ਨੂੰ  ਪੂਰੀ ਤਰ੍ਹਾਂ ਹਜ਼ਮ ਨਹੀਂ ਹੋਣ ਦਿੰਦੇ | ਇਸ ਤਰ੍ਹਾਂ ਚਰਬੀ ਸਾਡੇ ਸਰੀਰ ਵਿਚ ਜਮ੍ਹਾਂ ਹੋਣ ਤੋਂ ਪਹਿਲਾਂ ਹੀ ਬਾਹਰ ਨਿਕਲ ਜਾਂਦੀ ਹੈ | ਰੇਸ਼ੇ ਵਾਲੇ ਭੋਜਨ ਦੇਰ ਨਾਲ ਹਜ਼ਮ ਹੁੰਦੇ ਹਨ ਤੇ ਇਸ ਨੂੰ  ਹਜ਼ਮ ਕਰਨ ਲਈ ਸਰੀਰ ਨੂੰ  ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਜਿਸ ਨਾਲ ਜ਼ਿਆਦਾ ਊਰਜਾ ਖ਼ਰਚ ਹੁੰਦੀ ਹੈ |
ਕਸਰਤ ਸਰੀਰ ਦੀ ਵਾਧੂ ਚਰਬੀ ਨੂੰ  ਘਟਾਉਣ ਦਾ ਕਾਰਗਰ ਨੁਸਖਾ ਹੈ | ਇਸ ਲਈ ਤੁਹਾਨੂੰ ਜਿੰਮ ਜਾਂ ਹੈਲਥ ਕਲੱਬ ਜਾਣ ਦੀ ਜ਼ਰੂਰਤ ਨਹੀਂ | ਮਾਹਿਰਾਂ ਅਨੁਸਾਰ ਇਕ ਦਿਨ ਵਿਚ 30 ਮਿੰਟ ਦੀ ਸਰੀਰਕ ਮਿਹਨਤ, ਜਿੰਮ ਵਿਚ ਹਫ਼ਤੇ ਵਿਚ ਪੰਜ ਦਿਨ 20 ਤੋਂ 60 ਮਿੰਟ ਲਗਾਤਾਰ ਕਸਰਤ ਕਰਨ ਦੇ ਬਰਾਬਰ ਹੁੰਦੀ ਹੈ | ਜ਼ਿਆਦਾ ਤੋਂ ਜ਼ਿਆਦਾ ਸਰੀਰਕ ਮਿਹਨਤ ਕਰਨ ਦੀ ਕੋਸ਼ਿਸ਼ ਕਰੋ | ਮੋਟਾਪੇ ਦੇ ਕਾਰਨ ਸਰੀਰ ਦੀ ਹਾਜ਼ਮਾ ਕਿਰਿਆ ਮੰਦੀ ਪੈ ਜਾਂਦੀ ਹੈ, ਜਿਸ ਵਿਚ ਤੁਸੀਂ ਕਸਰਤ ਨਾਲ ਵਾਧਾ ਕਰ ਸਕਦੇ ਹੋ |
ਆਪਣੇ ਖਾਣ-ਪੀਣ ਪ੍ਰਤੀ ਸਾਵਧਾਨ ਰਹਿ ਕੇ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਇਕ ਇਸ ਤਰ੍ਹਾਂ ਦਾ ਚਾਰਟ ਬਣਾਓ, ਜਿਸ ਵਿਚ ਤੁਹਾਡਾ ਦਿਨ ਭਰ ਦਾ ਭੋਜਨ ਸ਼ਾਮਿਲ ਹੋਵੇ | ਦਿਨ ਵਿਚ 4-5 ਵਾਰ ਜੋ ਵੀ ਖਾਓ ਉਹ ਇਸ ਚਾਰਟ 'ਤੇ ਨੋਟ ਕਰੋ | ਇਕ ਹਫ਼ਤੇ ਬਾਅਦ ਇਸ ਦੀ ਜਾਂਚ ਕਰੋ ਕਿ ਤੁਸੀਂ ਕਦੋਂ, ਕਿੰਨੀ ਮਾਤਰਾ ਵਿਚ ਕਿਸ ਤਰ੍ਹਾਂ ਦਾ ਭੋਜਨ ਖਾਧਾ, ਰੇਸ਼ੇ ਵਾਲਾ, ਕੈਲੋਰੀ ਵਾਲਾ, ਫਾਸਟ ਫੂਡ ਜਾਂ ਫਿਰ ਹੋਰ ਤਰ੍ਹਾਂ ਦਾ ਭੋਜਨ |
ਇਕ-ਇਕ ਹਫ਼ਤੇ ਬਾਅਦ ਚਾਰਟ ਨੂੰ  ਜਾਂਚ ਕਰਨ ਦੇ ਨਾਲ ਹੀ ਆਪਣਾ ਵਜ਼ਨ ਵੀ ਤੋਲੋ | ਇਸ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਸ ਤਰ੍ਹਾਂ ਦੇ ਭੋਜਨ ਨਾਲ ਤੁਹਾਡਾ ਵਜ਼ਨ ਘੱਟ ਹੁੰਦਾ ਹੈ | ਇਸ ਲਈ ਤੁਸੀਂ ਭੋਜਨ ਮਾਹਿਰਾਂ ਦੀ ਸਲਾਹ ਵੀ ਲੈ ਸਕਦੇ ਹੋ |

Ad Position 22
No active advertisement
ਪਿਛਲੀ ਖ਼ਬਰ ਕੁਝ ਬਦਲਾਅ ਅਪਣਾ ਕੇ ਘਟਾਓ ਆਪਣਾ ਵਜ਼ਨ ਅਗਲੀ ਖ਼ਬਰ ਰੇਲਵੇ ਰਿਟਾਇਰ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ
Ad Position 24