09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਕੁਝ ਬਦਲਾਅ ਅਪਣਾ ਕੇ ਘਟਾਓ ਆਪਣਾ ਵਜ਼ਨ

ਕੁਝ ਬਦਲਾਅ ਅਪਣਾ ਕੇ ਘਟਾਓ ਆਪਣਾ ਵਜ਼ਨ

Ad Position 21
No active advertisement
ਅਜੀਤ ਡੈਸਕ 09-10-2026

ਮੋਟਾਪਾ ਆਧੁਨਿਕ ਜ਼ਿੰਦਗੀ ਦਾ ਲੋਕਾਂ ਨੂੰ  ਮਿਲਿਆ ਸ਼ਰਾਪ ਹੈ | ਜੋ ਇਸ ਦੇ ਚੁੰਗਲ ਵਿਚ ਫਸ ਜਾਂਦਾ ਹੈ, ਫਿਰ ਨਿਕਲਣਾ ਮੁਸ਼ਕਿਲ ਤਾਂ ਹੁੰਦਾ ਹੈ, ਪਰ ਅਸੰਭਵ ਨਹੀਂ | ਜੇਕਰ ਮੋਟਾਪੇ ਦੀ ਸ਼ੁਰੂਆਤ ਹੁੰਦਿਆਂ ਹੀ ਉਸ 'ਤੇ ਕੰਟਰੋਲ ਦਾ ਸ਼ਿਕੰਜਾ ਕੱਸਿਆ ਜਾਵੇ ਤਾਂ ਬਚਾਅ ਹੋ ਸਕਦਾ ਹੈ | ਇਹ ਸੱਚ ਹੈ ਕਿ ਜ਼ਰੂਰਤ ਤੋਂ ਜ਼ਿਆਦਾ ਮੋਟਾਪਾ ਹੋਵੇ ਤਾਂ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ, ਜਿਵੇਂ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ ਆਦਿ |
ਇਸ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਪਹਿਲਾਂ ਆਪਣੀ ਰੁਟੀਨ ਨੂੰ  ਪੜ੍ਹਨਾ ਚਾਹੀਦਾ ਹੈ ਅਤੇ ਧਿਆਨ ਰੱਖਣਾ ਚਾਹੀਦਾ ਹੈ ਕਿ ਕਿੱਥੇ ਅਸੀਂ ਗ਼ਲਤ ਹਾਂ ਅਤੇ ਉਸ ਨੂੰ  ਕਿਸ ਤਰ੍ਹਾਂ ਸੁਧਾਰਿਆ ਜਾ ਸਕਦਾ ਹੈ | ਇਸ ਦਾ ਲਾਭ ਚਾਹੇ ਹੌਲੀ-ਹੌਲੀ ਹੋਵੇ ਪਰ ਲੰਮੇ ਸਮੇਂ ਤੱਕ ਮਿਲੇਗਾ | ਆਓ ਜਾਣੀਏ ਕੀ ਬਦਲਾਅ ਲਿਆ ਕੇ ਅਸੀਂ ਆਪਣੇ ਵਜ਼ਨ 'ਤੇ ਕਾਬੂ ਪਾ ਸਕਦੇ ਹਾਂ |
ਰਾਤ ਨੂੰ  ਛੇਤੀ ਸੌਂਵੋ : ਬਚਪਨ ਨੂੰ  ਜੇਕਰ ਅਸੀਂ ਯਾਦ ਕਰੀਏ ਤਾਂ ਮਾਤਾ-ਪਿਤਾ ਸਾਨੂੰ ਰਾਤ ਨੂੰ  ਛੇਤੀ ਸਵਾ ਦਿੰਦੇ ਸਨ ਤਾਂ ਕਿ ਸਾਡੀ ਨੀਂਦ ਪੂਰੀ ਹੋ ਸਕੇ ਅਤੇ ਅਗਲੀ ਸਵੇਰ ਅਸੀਂ ਨਵੀਂ ਊਰਜਾ ਨਾਲ ਉੱਠ ਸਕੀਏ ਅਤੇ ਸਕੂਲ ਚੁਸਤੀ ਨਾਲ ਜਾ ਸਕੀਏ | ਉਦੋਂ ਸਾਨੂੰ 10-12 ਘੰਟੇ ਦੀ ਨੀਂਦ ਚਾਹੀਦੀ ਹੁੰਦੀ ਸੀ | ਜਿਵੇਂ-ਜਿਵੇਂ ਵੱਡੇ ਹੁੰਦੇ ਜਾਂਦੇ ਹਾਂ, ਨੀਂਦ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ | ਉਦੋਂ 6 ਤੋਂ 8 ਘੰਟੇ ਦੀ ਨੀਂਦ ਵੀ ਸਾਨੂੰ ਸਹੀ ਹੁੰਦੀ ਹੈ | ਇਸ ਲਈ ਸਾਨੂੰ ਰਾਤ ਨੂੰ  10 ਤੋਂ 11 ਵਜੇ ਦੇ ਵਿਚਾਲੇ ਸੌਂ ਜਾਣਾ ਚਾਹੀਦਾ ਹੈ ਤਾਂ ਹੀ ਸਵੇਰੇ ਅਸੀਂ 6 ਜਾਂ 7 ਵਜੇ ਤੱਕ ਉੱਠ ਸਕਾਂਗੇ | ਨੀਂਦ ਪੂਰੀ ਹੋਣ 'ਤੇ ਸਾਡੇ ਹਾਰਮੋਨਜ਼ ਸਾਧਾਰਨ ਰਹਿੰਦੇ ਹਨ ਅਤੇ ਸਾਡਾ ਤਣਾਅ ਪੱਧਰ ਵੀ ਕਾਬੂ ਵਿਚ ਰਹਿੰਦਾ ਹੈ | ਕਾਰਟੀਸੋਲ ਨਾਮੀ ਹਾਰਮੋਨ ਦਾ ਸਰੀਰ ਵਿਚ ਜ਼ਿਆਦਾ ਜਾਂ ਘੱਟ ਹੋਣਾ ਠੀਕ ਨਹੀਂ ਹੁੰਦਾ ਕਿਉਂਕਿ ਇਹ ਸਰੀਰ ਦੀ ਸਰਗਰਮੀ 'ਤੇ ਸਿੱਧਾ ਪ੍ਰਭਾਵ ਪਾਉਂਦਾ ਹੈ | ਇਸ ਲਈ ਇਸ ਦਾ ਸਾਧਾਰਨ ਪੱਧਰ ਹੀ ਸਰੀਰ ਲਈ ਠੀਕ ਹੁੰਦਾ ਹੈ |
ਵਿਚਾਰਾਂ 'ਤੇ ਕਾਬੂ ਪਾਉਣਾ ਜ਼ਰੂਰੀ : ਸਾਡੇ ਦਿਮਾਗ਼ ਵਿਚ ਜ਼ਿਆਦਾਤਰ ਨਾਂਹਪੱਖੀ ਗੱਲਾਂ ਘੁੰਮਦੀਆਂ ਰਹਿੰਦੀਆਂ ਹਨ, ਜਿਸ ਨਾਲ ਸਾਡਾ ਤਣਾਅ ਦਾ ਪੱਧਰ ਵਧ ਜਾਂਦਾ ਹੈ | ਖੋਜਕਾਰਾਂ ਅਨੁਸਾਰ ਸਾਡੇ ਦਿਮਾਗ਼ ਵਿਚ 80 ਫ਼ੀਸਦੀ ਵਿਚਾਰ ਨਕਾਰਾਤਮਿਕ ਆਉਂਦੇ ਹਨ, ਜਿਸ ਨਾਲ ਸਾਡਾ ਕਾਰਟੀਸੋਲ ਦਾ ਪੱਧਰ ਵਧ ਜਾਂਦਾ ਹੈ ਅਤੇ ਵਿਚਾਰ ਬੇਲਗਾਮ ਭੱਜਦੇ ਹਨ | ਡੂੰਘੇ ਡੂੰਘੇ ਸਾਹ ਲੈ ਕੇ ਅਸੀਂ ਆਪਣੇ ਵਿਚਾਰਾਂ 'ਤੇ ਕਾਬੂ ਪਾ ਸਕਦੇ ਹਾਂ | ਦਿਨ ਵਿਚ ਜਦੋਂ ਵੀ ਯਾਦ ਆਉਣ ਵਿਸ਼ੇਸ਼ ਕਰਕੇ  ਤਿੰਨ ਵਾਰ ਡੂੰਘੇ ਸਾਹ ਭਾਵ ਡੀਪ ਬ੍ਰੀਥਿੰਗ ਦਾ ਅਭਿਆਸ ਕਰੋ | ਬਸ ਧਿਆਨ ਦਿਓ ਕਿ ਤੁਸੀਂ ਇਕ ਤੋਂ ਡੇਢ ਘੰਟਾ ਪਹਿਲਾਂ ਕੁਝ ਠੋਸ ਨਾ ਖਾਧਾ ਹੋਵੇ | ਇਸ ਤਰ੍ਹਾਂ ਦੇ ਅਭਿਆਸ ਨਾਲ ਤੁਹਾਨੂੰ ਬਹੁਤ ਲਾਭ ਮਿਲੇਗਾ |
ਖਾਣ-ਪੀਣ ਵਿਚ ਬਦਲਾਅ ਲਿਆਓ : ਆਪਣੇ ਖਾਣ-ਪੀਣ ਵਿਚ ਬਦਲਾਅ ਲਿਆਉਣਾ ਜ਼ਰੂਰੀ ਹੈ | ਖਾਣੇ ਵਿਚ ਸ਼ੂਗਰ ਅਤੇ ਕੈਲੋਰੀ ਦੀ ਮਾਤਰਾ ਘੱਟ ਹੋਵੇ ਜਿਵੇਂ ਡੱਬਾਬੰਦ, ਪੈਕੇਟ ਬੰਦ ਖਾਣ ਵਾਲੇ ਪਦਾਰਥ ਚਿਪਸ, ਨਮਕੀਨ, ਬਿਸਕੁਟ ਆਦਿ | ਇਸ ਤੋਂ ਇਲਾਵਾ  ਤਲੇ ਪਦਾਰਥਾਂ ਦੀ ਵਰਤੋਂ ਘੱਟ ਤੋਂ ਘੱਟ ਕਰੋ | ਇਨ੍ਹਾਂ ਵਿਚੋਂ ਚਾਈਨੀਜ਼ ਭੋਜਨ, ਬਰਗਰ, ਫ੍ਰੈਂਚ ਫ੍ਰਾਈ, ਸਮੋਸਾ, ਪਕੌੜੇ, ਪੂਰੀ, ਭਟੂਰਾ ਆਦਿ ਨਾ ਖਾਓ ਤਾਂ ਹੀ ਤੁਸੀਂ ਆਪਣੇ ਵਜ਼ਨ 'ਤੇ ਕਾਬੂ ਰੱਖ ਸਕਦੇ ਹੋ |
ਕੌਫ਼ੀ ਬਿਨਾਂ ਦੁੱਧ ਤੋਂ ਨਿੰਬੂ ਪਾ ਕੇ ਪੀਓ : ਸਭ ਜਾਣਦੇ ਹਨ ਕਿ ਨਿੰਬੂ ਸਾਡੇ ਸਰੀਰ ਦੇ ਫੈਟਸ ਨੂੰ  ਘੱਟ ਕਰਨ ਵਿਚ ਮਦਦ ਕਰਦਾ ਹੈ | ਇਸੇ ਤਰ੍ਹਾਂ ਕੌਫ਼ੀ ਵੀ ਫੈਟ ਬਰਨ ਕਰਨ ਵਾਲੇ ਤੰਤਰਾਂ ਨੂੰ  ਉਤੇਜਿਤ ਕਰਦੀ ਹੈ | ਜੇਕਰ ਅਸੀਂ ਦੋਵਾਂ ਨੂੰ  ਇਕੱਠਿਆਂ ਮਿਲਾ ਕੇ ਪੀਣਾ ਸ਼ੁਰੂ ਕਰੀਏ ਤਾਂ ਸਾਡਾ ਵਜ਼ਨ ਘੱਟ ਹੋਣ ਵਿਚ ਮਦਦ ਮਿਲੇਗੀ | ਕੌਫ਼ੀ ਸਰੀਰ ਨੂੰ  ਊਰਜਾ ਵੀ ਦਿੰਦੀ ਹੈ ਅਤੇ ਨਾੜੀ ਤੰਤਰ ਦੀ ਤਾਕਤ ਨੂੰ  ਵਧਾ ਕੇ ਫੈਟ ਵਾਲੇ ਸੈੱਲਾਂ ਨੂੰ  ਤੋੜਨ ਵਿਚ ਮਦਦ ਵੀ ਕਰਦੀ ਹੈ | ਇਸ ਦੀ ਵਰਤੋਂ ਅਣਚਾਹੇ ਫੈਟਸ ਨੂੰ  ਘੱਟ ਕਰਨ ਲਈ ਕੀਤੀ ਜਾ ਸਕਦੀ ਹੈ | ਧਿਆਨ ਰੱਖੋ ਦਿਨ 'ਚ ਇਕ ਜਾਂ ਦੋ ਕੱਪ ਕੌਫੀ ਤੋਂ ਜ਼ਿਆਦਾ ਨਾ ਪੀਓ |
ਚੰਗੀ ਨੀਂਦ ਵੀ ਜ਼ਰੂਰੀ : ਵਜ਼ਨ ਘੱਟ ਕਰਨ ਵਿਚ ਚੰਗੀ ਨੀਂਦ ਲੈਣਾ ਵੀ ਜ਼ਰੂਰੀ ਹੈ | ਨੀਂਦ ਨਾਲ ਜੁੜੀਆਂ ਆਦਤਾਂ ਵਜ਼ਨ ਘੱਟ ਕਰਨ ਦੀ ਮਿਹਨਤ ਨੂੰ  ਪ੍ਰਭਾਵਿਤ ਕਰਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਰੇਅ ਵੰਨ ਇੰਟਰਨੈਸ਼ਨਲ ਸੀਨੀ: ਸੈਕੰ: ਸਕੂਲ ਮਜੀਠਾ ਵਿਖੇ ਅਧਿਆਪਕਾਂ ਦਾ ਵਿਸ਼ੇਸ਼ ਸੈਮੀਨਾਰ ਅਗਲੀ ਖ਼ਬਰ ਵਜ਼ਨ ਘਟਾਉਣ ਲਈ...
Ad Position 24