![]()
ਉਂਝ ਤਾਂ ਵਾਲਾਂ ਵਿਚ ਜੂੰਆਂ ਹੋਣਾ ਜ਼ਿਆਦਾ ਖ਼ਤਰਨਾਕ ਨਹੀਂ ਹੈ ਅਤੇ ਨਾ ਹੀ ਇਹ ਕਿਸੇ ਬਿਮਾਰੀ ਦਾ ਕਾਰਨ ਬਣਦੀ ਹੈ ਪਰ ਜਦੋਂ ਜੂੰਆਂ ਦੀ ਵਜ੍ਹਾ ਕਰਕੇ ਵਾਲਾਂ ਵਿਚ ਖਾਰਸ਼ ਹੁੰਦੀ ਹੈ ਤਾਂ ਬੱਚੇ ਪੜ੍ਹਾਈ ਵੱਲ ਪੂਰਾ ਧਿਆਨ ਲਗਾ ਕੇ ਨਹੀਂ ਕਰ ਪਾਉਂਦੇ ਅਤੇ ਨਾ ਹੀ ਢੰਗ ਨਾਲ ਸੌਂ ਪਾਉਂਦੇ ਹਨ | ਉਹ ਚਿੜਚਿੜੇ ਵੀ ਹੋ ਜਾਂਦੇ ਹਨ | ਜਦੋਂ ਇਹ ਖਾਰਸ਼ ਜ਼ਿਆਦਾ ਵਧ ਜਾਂਦੀ ਹੈ ਤਾਂ ਵਾਲਾਂ ਦੀਆਂ ਜੜ੍ਹਾਂ ਵਿਚ ਫਿਨਸੀਆਂ ਹੋਣ ਦੀ ਸੰਭਾਵਨਾ ਹੁੰਦੀ ਹੈ | ਜੇਕਰ ਛੇਤੀ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਅੱਗੇ ਚਲ ਕੇ ਇਹ ਭਿਅੰਕਰ ਰੂਪ ਧਾਰਨ ਕਰ ਸਕਦੀ ਹੈ |
ਹੁਣ ਨਵੇਂ ਜਨਮੇ ਬੱਚਿਆਂ ਵਿਚ ਵਾਲ ਡਿੱਗਣ ਦੀ ਸਮੱਸਿਆ ਦਾ ਵਾਧਾ ਹੁੰਦਾ ਜਾ ਰਿਹਾ ਹੈ, ਉਨ੍ਹਾਂ ਦੇ ਵਾਲ ਆਪਸ ਵਿਚ ਚੁੰਬੜ ਜਾਂਦੇ ਹਨ, ਤਾਂ ਸਿਰ 'ਚ ਦਰਦ ਆਦਿ ਦੀ ਸੰਭਾਵਨਾ ਬਣੀ ਰਹਿੰਦੀ ਹੈ | ਮਾਤਾਵਾਂ ਨੂੰ ਬੱਚਿਆਂ ਦੀ ਇਸ ਸਮੱਸਿਆ ਦਾ ਪਤਾ ਲਗਦਿਆਂ ਹੀ ਕਿਸੇ ਮਾਹਿਰ ਨੂੰ ਦਿਖਾਉਣਾ ਚਾਹੀਦਾ ਹੈ |
ਬੱਚਿਆਂ ਵਿਚ ਵਾਲਾਂ ਸੰਬੰਧੀ ਪਾਈ ਜਾਣ ਵਾਲੀਆਂ ਹੋਰ ਬਿਮਾਰੀਆਂ ਦਾ ਨਾਂਅ ਹੈ—ਐਲੋਪੀਸੀਆ ਅਰੀਟਾ | ਇਸ ਰੋਗ ਵਿਚ ਬੱਚਿਆਂ ਦੇ ਵਾਲ ਜੜ੍ਹਾਂ ਤੋਂ ਟੁੱਟਣ ਲਗਦੇ ਹਨ | ਉਨ੍ਹਾਂ ਦੇ ਨਹੁੰ ਕਮਜ਼ੋਰ ਤੇ ਦੱਬੇ-ਦੱਬੇ ਹੋ ਜਾਂਦੇ ਹਨ | ਇਹ ਬੱਚਿਆਂ ਵਿਚ ਸਰੀਰਕ ਜਾਂ ਮਾਨਸਿਕ ਦਬਾਅ ਦੇ ਕਾਰਨ ਹੋ ਸਕਦਾ ਹੈ | ਇਸ ਤਰ੍ਹਾਂ ਦੀ ਸਥਿਤੀ ਵਿਚ ਤੁਰੰਤ ਬੱਚਿਆਂ ਦਾ ਡਾਕਟਰ ਤੋਂ ਇਲਾਜ ਕਰਵਾਓ, ਤਾਂ ਕਿ ਸਥਿਤੀ ਨੂੰ ਸਮਾਂ ਰਹਿੰਦਿਆਂ ਸੰਭਾਲਿਆ ਜਾ ਸਕੇ |
-0-