12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਸੇਕੋ ਧੁੱਪ, ਲਾਭ ਮਿਲੇਗਾ ਬਹੁਤ

Ad Position 21
No active advertisement
ਅਜੀਤ ਡੈਸਕ 10-04-2026

ਸਮੇਂ ਦੇ ਨਾਲ ਧੁੱਪ ਤੇਜ਼ ਅਤੇ ਘੱਟ ਹੋ ਜਾਂਦੀ ਹੈ। ਗਰਮੀ ਦੀ ਧੁੱਪ ਤੇਜ਼ ਹੁੰਦੀ ਹੈ। ਬਰਸਾਤਾਂ ਵਿਚ ਧੁੱਪ ਘੱਟ ਨਿਕਲਦੀ ਹੈ, ਫਿਰ ਵੀ ਤੇਜ਼ ਹੁੰਦੀ ਹੈ। ਠੰਢ ਦੀ ਧੁੱਪ ਪਿਆਰੀ ਹੁੰਦੀ ਹੈ। ਸਰਦੀਆਂ ਵਿਚ ਸੂਰਜ ਨਿਕਲਣ ਦੇ ਸ਼ੁਰੂਆਤੀ ਤਿੰਨ ਘੰਟੇ ਦੀ ਧੁੱਪ ਸਰਬੋਤਮ ਹੁੰਦੀ ਹੈ। ਇਸ ਨਾਲ ਸਰੀਰ ਨੂੰ ਬਹੁਤ ਲਾਭ ਮਿਲਦਾ ਹੈ। ਧੁੱਪ ਤੇਜ਼, ਹਲਕੀ ਜਾਂ ਕੋਮਲ ਹੋਵੇ, ਕਦੀ ਵੀ 15-20 ਮਿੰਟ ਤੋਂ ਜ਼ਿਆਦਾ ਧੁੱਪ ਵਿਚ ਨਹੀਂ ਰਹਿਣਾ ਚਾਹੀਦਾ। ਧੁੱਪ ਵਿਚ ਏਨਾ ਸਮਾਂ ਰਹਿਣ ਨਾਲ ਭਰਪੂਰ ਲਾਭ ਮਿਲ ਜਾਂਦਾ ਹੈ। ਇਹ ਵਿਟਾਮਿਨ 'ਡੀ' ਦਾ ਸਰਬੋਤਮ ਅਤੇ ਕੁਦਰਤੀ ਸਰੋਤ ਹੈ। ਇਸ ਨਾਲ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਇਸ ਨਾਲ ਬਲੱਡ ਪ੍ਰੈੱਸ਼ਰ ਕੰਟਰੋਲ ਵਿਚ ਰਹਿੰਦਾ ਹੈ ਅਤੇ ਹਾਜ਼ਮਾਤੰਤਰ ਸੁਧਰਦਾ ਹੈ। ਜੋੜਾਂ ਦਾ ਦਰਦ ਦੂਰ ਹੁੰਦਾ ਹੈ।
ਧੁੱਪ ਵਿਚ ਬੈਠਣ ਨਾਲ ਸ਼ੂਗਰ ਦਾ ਪੱਧਰ ਵੀ ਕੰਟਰੋਲ ਵਿਚ ਰਹਿੰਦਾ ਹੈ। ਔਰਤ ਮਰਦ ਦੋਵਾਂ ਦੀ ਪ੍ਰਜਣਨ ਤਾਕਤ ਵਿਚ ਵਾਧਾ ਹੁੰਦਾ ਹੈ। ਮਰਦ ਦੇ ਸ਼ੁਕਰਾਣੂਆਂ ਦੀ ਗਿਣਤੀ ਵਧਦੀ ਹੈ, ਜਦ ਕਿ ਔਰਤਾਂ ਦੀ ਗਰਭ ਧਾਰਨ ਕਰਨ ਦੀ ਤਾਕਤ ਵਧ ਜਾਂਦੀ ਹੈ। ਸੂਰਜ ਦੀ ਧੁੱਪ ਤੋਂ ਲਾਭ ਹਾਸਿਲ ਕਰਨ ਦੀ ਇੱਛਾ ਰੱਖਣ ਵਾਲੇ ਧੁੱਪ ਵਿਚ ਅੱਖਾਂ ਬੰਦ ਰੱਖਣ। ਸਰੀਰ ਦੇ ਹਰੇਕ ਅੰਗ 'ਤੇ ਧੁੱਪ ਦਾ ਸੇਕ ਪਵੇ, ਇਸ ਦੀ ਕੋਸ਼ਿਸ਼ ਕਰੋ।
-0-

Ad Position 22
No active advertisement
ਪਿਛਲੀ ਖ਼ਬਰ ਸਿਹਤ ਖ਼ਬਰਨਾਮਾ ਅਗਲੀ ਖ਼ਬਰ ਖੰਘ ਦੂਰ ਕਰਦਾ ਹੈ ਸ਼ਲਗਮ
Ad Position 24