12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਖੰਘ ਦੂਰ ਕਰਦਾ ਹੈ ਸ਼ਲਗਮ

Ad Position 21
No active advertisement
ਅਜੀਤ ਡੈਸਕ 10-04-2026

ਖੰਘ ਹੋਣ 'ਤੇ ਸ਼ਲਗਮ ਨੂੰ ਪਾਣੀ ਵਿਚ ਉਬਾਲ ਕੇ ਪੀਓ।
ਗਲੇ ਦੇ ਰੋਗਾਂ ਨੂੰ ਠੀਕ ਕਰਨ ਲਈ ਸ਼ਲਗਮ ਨੂੰ ਗਾਜਰ ਦੇ ਨਾਲ ਚਬਾਓ। ਇਸ ਨਾਲ ਆਵਾਜ਼ ਵੀ ਸਾਫ਼ ਹੁੰਦੀ ਹੈ।
ਸ਼ਲਗਮ ਦੇ ਪੱਤੇ ਦਾ ਰਸ ਫੋੜਿਆਂ-ਫਿਨਸੀਆਂ 'ਤੇ ਲਗਾਉਣ ਨਾਲ ਲਾਭ ਹੁੰਦਾ ਹੈ।
ਪੈਰਾਂ ਦੀਆਂ ਅੱਡੀਆਂ ਫਟਣ 'ਤੇ ਉਨ੍ਹਾਂ 'ਤੇ ਸ਼ਲਗਮ ਨੂੰ ਰਗੜੋ।
ਪੁਰਾਣੇ ਜ਼ੁਕਾਮ ਵਿਚ ਸ਼ਲਗਮ ਦੇ ਸੁੱਕੇ ਪੱਤੇ ਸਾੜ ਕੇ ਸੁੰਘੋ। ਲਗਾਤਾਰ ਵਰਤੋਂ ਕਰਨ ਨਾਲ ਜ਼ਰੂਰ ਲਾਭ ਹੋਵੇਗਾ।
ਹਿਚਕੀ ਆਉਣ 'ਤੇ ਕੱਚੇ ਸ਼ਲਗਮ ਨੂੰ ਮਿਸ਼ਰੀ ਨਾਲ ਚਬਾਓ।
ਮੱਸੇ ਹੋਣ 'ਤੇ ਉਨ੍ਹਾਂ 'ਤੇ ਸ਼ਲਗਮ ਤੇ ਪਿਆਜ਼ ਦਾ ਰਸ ਮਲੋ।
ਬੱਚਿਆਂ ਦੇ ਪੇਟ ਵਿਚ ਕੀੜੇ ਹੋਣ 'ਤੇ ਉਨ੍ਹਾਂ ਨੂੰ ਸਵੇਰੇ-ਸ਼ਾਮ ਇਕ-ਇਕ ਚਮਚ ਦੀ ਮਾਤਰਾ ਵਿਚ ਸ਼ਲਗਮ ਦਾ ਰਸ ਪਿਲਾਓ।
ਸ਼ੂਗਰ ਰੋਗ ਵਿਚ ਸਰ੍ਹੋਂ ਦੇ ਤੇਲ ਵਿਚ ਸ਼ਲਗਮ ਦੀ ਸਬਜ਼ੀ ਬਣਾ ਕੇ ਖਾਓ।
ਸ਼ਲਗਮ ਦੀ ਸਬਜ਼ੀ ਦੀ 40 ਗ੍ਰਾਮ ਮਾਤਰਾ ਹਰ ਰੋਜ਼ ਵਰਤੋਂ ਕਰਨ ਨਾਲ ਦਿਲ ਦੇ ਰੋਗ ਵਿਚ ਲਾਭ ਹੁੰਦਾ ਹੈ।
-0-

Ad Position 22
No active advertisement
ਪਿਛਲੀ ਖ਼ਬਰ ਸੇਕੋ ਧੁੱਪ, ਲਾਭ ਮਿਲੇਗਾ ਬਹੁਤ ਅਗਲੀ ਖ਼ਬਰ ਰੱਸੀ ਟੱਪਣਾ ਇਕ ਸੁਵਿਧਾਜਨਕ ਕਸਰਤ ਹੈ
Ad Position 24