ਜੈਤੋ, 9 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)-ਸੀ.ਆਈ.ਏ ਸਟਾਫ਼ ਜੈਤੋ ਵਲੋਂ ਨਸ਼ੇ ਦੀ ਤਸਕਰੀ ਵਿਚ ਸ਼ਾਮਿਲ 2 ਦੋਸ਼ੀਆਂ ਨੂੰ 106 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤੇ ਜਾਣ ਦਾ ਪਤਾ ਲੱਗਿਆ ਹੈ¢ ਗਿ੍ਫ਼ਤਾਰ ਦੋਸ਼ੀਆਂ ਦੀ ਪਛਾਣ ਅਨਿਤ ਵਾਸੀ ਫ਼ਿਰੋਜ਼ਪੁਰਾ ਅਤੇ ਹਰਪ੍ਰੀਤ ਸਿੰਘ ਉਰਫ਼ ਲਵੀ ਵਾਸੀ ਜੈਤੋ ਵਜੋਂ ਹੋਈ | ਸਬ ਡਵੀਜਨ ਜੈਤੋ ਦੇ ਡੀ.ਐਸ.ਪੀ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਜੈਤੋ ਪੁਲਿਸ ਪਾਰਟੀ ਸਮੇਤ ਗਸ਼ਤ ਤੇ ਚੈਕਿੰਗ ਦੇ ਸਬੰਧ ਵਿਚ ਜੈਤੋ ਤੋਂ ਹੁੰਦੇ ਪਿੰਡ ਸਰਾਵਾਂ ਆਦਿ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਪੁਲ ਸੂਆ 'ਤੇ ਪਹੁੰਚੀ ਤਾਂ 2 ਨੌਜਵਾਨ ਸਰਾਵਾਂ ਲਿੰਕ ਰੋਡ ਸੂਏ ਦੇ ਨਾਲ ਜਾਂਦੀ ਕੱਚੀ ਪਟੜੀ ਪਾਸ ਬੋਹੜ ਦੇ ਦਰੱਖਤ ਹੇਠ ਬਣੀ ਥੜੀ 'ਤੇ ਮੋਟਰਸਾਈਕਲ ਪਾਸ ਬੈਠੇ ਦਿਖਾਈ ਦਿੱਤੇ | ਜਿਨ੍ਹਾਂ ਨੇ ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਮੋਟਰਸਾਈਕਲ 'ਤੇ ਬੈਠ ਕੇ ਮੌਕਾ ਤੋਂ ਖਿਸਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇੇ ਤਲਾਸ਼ੀ ਕੀਤੀ ਤਾਂ ਦੋਸ਼ੀਆਂ ਪਾਸੋਂ 106 ਗ੍ਰਾਮ ਹੈਰੋਇਨ, 1 ਲੱਖ 17 ਹਜ਼ਾਰ ਰੁਪਏ ਡਰੱਗ ਮਨੀ, 1 ਮੋਬਾਈਲ ਫੋਨ ਵੀ ਬਰਾਮਦ ਹੋਇਆ | ਇਸ ਸਬੰਧੀ ਥਾਣਾ ਜੈਤੋ ਵਿਖੇ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਮੁੱਢਲ਼ੀ ਪੁੱਛਗਿੱਛ ਦÏਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਨਸ਼ੇ ਦੀ ਖੇਪ ਨੂੰ ਇਨ੍ਹਾਂ ਵਲੋਂ ਸਰਹੱਦੀ ਏਰੀਆ ਵਿਚੋਂ ਲੈ ਕੇ ਆਏ ਸੀ, ਜਿਸ ਨੂੰ ਕਿ ਇਨ੍ਹਾਂ ਵਲੋਂ ਅੱਗੇ ਸਪਲਾਈ ਕੀਤਾ ਜਾਣਾ ਸੀ |