12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਮੱਝਾਂ ਦੇ ਵਪਾਰੀ ਪਾਸੋਂ ਪੈਸੇ ਚੋਰੀ ਕਰਨ ਵਾਲਾ ਡਰਾਈਵਰ ਕਾਬੂ

Ad Position 21
No active advertisement
ਅਜੀਤ ਡੈਸਕ 10-04-2026
ਫ਼ਰੀਦਕੋਟ, 9 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਪੁਲਿਸ ਵਲੋਂ ਚੋਰੀ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਦੋਸ਼ੀ ਡਰਾਇਵਰ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ਗਿ੍ਫਤਾਰ ਦੋਸ਼ੀ ਦੀ ਪਹਿਚਾਣ ਸੁਖਵਿੰਦਰ ਸਿੰਘ ਉਰਫ਼ ਕਾਲਾ ਵਾਸੀ ਪਿੰਡ ਘੁਮਿਆਰਾ ਜ਼ਿਲ੍ਹਾ ਫ਼ਰੀਦਕੋਟ ਦਾ ਰਹਿਣ ਵਾਲਾ ਹੈ | ਪੁਲਿਸ ਪਾਰਟੀ ਵਲੋਂ ਦੋਸ਼ੀ ਪਾਸੋਂ ਚੋਰੀ ਕੀਤੇ ਗਏ ਪੈਸਿਆਂ ਵਿਚੋਂ 98,500/- ਰੁਪਏ ਵੀ ਬਰਾਮਦ ਕੀਤੇ ਗਏ ਹਨ | ਮਿਲੀ ਜਾਣਕਾਰੀ ਮੁਤਾਬਿਕ ਮੱਝਾਂ ਦਾ ਵਪਾਰ ਕਰਨ ਵਾਲੇ ਵਪਾਰੀ ਅਨੀਸ਼ ਅਹਿਮਦ ਉਰਫ਼ ਨੀਟੂ ਨੇ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਦ ਉਹ ਮਿਤੀ 5 ਅਤੇ 6 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਕੈਂਟਰ ਦੇ ਡਰਾਇਵਰ ਸੁਖਵਿੰਦਰ ਸਿੰਘ ਉਰਫ਼ ਕਾਲਾ ਨਾਲ ਬੱਸੀ ਪਠਾਣਾ ਤੋਂ ਮੱਝਾਂ ਵੇਚ ਕੇ 8 ਲੱਖ ਰੁਪਏ ਲੈ ਕੇ ਫ਼ਰੀਦਕੋਟ ਵਾਪਸ ਆ ਰਿਹਾ ਸੀ ਤਾਂ ਅਨੀਸ਼ ਕੁਮਾਰ ਉਹ ਪੈਸਿਆਂ ਵਾਲਾ ਬੈਗ ਆਪਣੇ ਸਿਰ ਹੇਠ ਰੱਖ ਕੇ ਸੋ ਗਿਆ ਸੀ ਪਰ ਸੁਖਵਿੰਦਰ ਸਿੰਘ ਜਦ ਅਚਾਨਕ ਉਸਦੇ ਸਿਰ ਥੱਲੇ ਪਏ ਬੈਗ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਨੀਂਦ ਖੁੱਲ ਗਈ | ਜਿਸ ਨੂੰ ਪਤਾ ਲੱਗਾ ਕਿ ਉਹ ਪਿੱਪਲੀ ਪਿੰਡ ਆ ਗਏ ਹਨ | ਜਿਸ ਬਾਰੇ ਸੁਖਵਿੰਦਰ ਸਿੰਘ ਨੂੰ ਪੁੱਛਣ 'ਤੇ ਉਸਨੇ ਗੱਡੀ ਸਾਈਡ 'ਤੇ ਰੋਕ ਦਿੱਤੀ ਤੇ ਸਿਰ ਵਿਚ ਪਾਨਾ ਮਾਰ ਕੇ ਪੈਸਿਆਂ ਵਾਲਾ ਬੈਗ ਚੋਰੀ ਕਰਕੇ ਗੱਡੀ ਮੌਕਾ ਪਰ ਛੱਡ ਕੇ ਭੱਜ ਗਿਆ | ਜਿਸ ਦੀ ਸੂਚਨਾ ਮਿਲਣ 'ਤੇ ਥਾਣਾ ਸਦਰ ਫ਼ਰੀਦਕੋਟ ਵਿਖੇ ਮੁਕੱਦਮਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕੀਤੀ ਗਈ | ਜਿਸ ਦੌਰਾਨ ਪੁਲਿਸ ਟੀਮਾਂ ਵਲੋਂ ਟੈਕਨੀਕਲ ਇਨਪੁਟ ਅਤੇ ਹਿਊਮਨ ਇੰਟੈਲੀਜੈਂਸ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਛਾਪੇਮਾਰੀ ਕੀਤੀ ਗਈ | ਇਸ ਦੌਰਾਨ ਦੋਸ਼ੀ ਸੁਖਵਿੰਦਰ ਸਿੰਘ ਉਰਫ ਕਾਲਾ ਨੂੰ ਪਿੰਡ ਟਹਿਣਾ ਦੇ ਬੱਸ ਅੱਡੇ ਦੇ ਨੇੜੇ ਉਸ ਸਮੇਂ ਗਿ੍ਫ਼ਤਾਰ ਕੀਤਾ ਗਿਆ, ਜਦੋਂ ਉਹ ਕਿਸੇ ਪਾਸੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ | ਪੁਲਿਸ ਟੀਮਾਂ ਵਲੋਂ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਗਿ੍ਫ਼ਤਾਰ ਦੋਸ਼ੀ ਸੁਖਵਿੰਦਰ ਸਿੰਘ ਉਰਫ ਕਾਲਾ ਦੀ ਨਿਸ਼ਾਨਦੇਹੀ ਪਰ 98,500/- ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ | ਗਿ੍ਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ | ਰਿਮਾਡ ਹਾਸਿਲ ਕਰਨ ਉਪਰੰਤ ਦੋਸ਼ੀ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ 68 ਵਿਦਿਆਰਥੀਆਂ ਨੇ ਅਧਿਆਪਕ ਯੋਗਤਾ ਟੈਸਟ ਪਾਸ ਕੀਤਾ ਅਗਲੀ ਖ਼ਬਰ ਹੈਰੋਇਨ ਤੇ 1 ਲੱਖ ਤੋਂ ਜ਼ਿਆਦਾ ਡਰੱਗ ਮਨੀ ਸਮੇਤ 2 ਕਾਬੂ
Ad Position 24