ਫ਼ਰੀਦਕੋਟ, 9 ਅਪ੍ਰੈਲ (ਹਰਮਿੰਦਰ ਸਿੰਘ ਮਿੰਦਾ)-ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਫ਼ਰੀਦਕੋਟ ਦੇ ਸ਼ੈਸ਼ਨ 2023-25 ਦੇ 68 ਵਿਦਿਆਰਥੀਆਂ ਨੇ ਅਧਿਆਪਕ ਯੋਗਤਾ (ਟੈੱਟ) ਦਾ ਪੇਪਰ ਪਾਸ ਕੀਤਾ | ਪਿ੍ੰਸੀਪਲ ਭੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ 68 ਵਿਦਿਆਰਥੀਆਂ ਨੇ ਇਸ ਵਾਰ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਕੀਤੀ ਹੈ | ਉਨ੍ਹਾਂ ਇਸ ਸ਼ਾਨਦਾਰ ਪ੍ਰਾਪਤੀ 'ਤੇ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾ ਦੇ ਲੈਕਚਰਾਰ ਡਾ. ਸੰਜੀਵ ਕੁਮਾਰ ਕਟਾਰੀਆ, ਲੈਕਚਰਾਰ ਰਮਨਪ੍ਰੀਤ ਕੁਲਾਰ, ਲੈਕਚਰਾਰ ਰਾਜ ਕੁਮਾਰ ਸੱਚਦੇਵਾ, ਲੈਕਚਰਾਰ ਕੰਵਰਜੀਤ ਸਿੰਘ ਸੇਖੋਂ, ਰਣਜੀਤ ਸਿੰਘ ਸੇਖੋਂ, ਲੈਕਚਰਾਰ ਨਿਸ਼ਠਾ ਸ਼ਰਮਾ, ਸੀਨੀਅਰ ਸੇਵਾ ਮੁਕਤ ਲੈਕਚਰਾਰ ਸੁਖਬੀਰ ਇੰਦਰ ਸਿੰਘ ਹਨੀ, ਮੈਂਟਰ ਅਜੀਤ ਪਾਲ ਸਿੰਘ, ਰਵਿੰਦਰ ਕੁਮਾਰ, ਸਿਮਰਨਜੀਤ ਸਿੰਘ, ਵਿਕਰਮਜੀਤ ਕੌਂਸ਼ਲ ਅਤੇ ਸਫ਼ਲ ਵਿਦਿਆਰਥੀਆਂ ਨੂੰ ਵਧਾਈ ਦਿੱਤੀ |