12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਸੇਵੇਵਾਲਾ ਕਾਂਡ ਦੇ ਸ਼ਹੀਦਾਂ ਦੀ 35ਵੀਂ ਬਰਸੀ ਮੌਕੇ ਲੋਕ ਮੁਕਤੀ ਲਈ ਸਾਂਝੇ ਸੰਘਰਸ਼ਾਂ ਦਾ ਹੋਕਾ

Ad Position 21
No active advertisement
ਅਜੀਤ ਡੈਸਕ 10-04-2026
ਜੈਤੋ, 9 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)-ਸੇਵੇਵਾਲਾ ਕਾਂਡ ਦੇ ਸ਼ਹੀਦਾਂ ਦੀ 35ਵੀਂ ਬਰਸੀ ਮੌਕੇ ਲੋਕ ਮੁਕਤੀ ਦੇ ਕਾਰਜ ਲਈ ਜਾਤਪਾਤ ਤੇ ਫਿਰਕੂ ਵੰਡੀਆਂ ਤੋਂ ਉੱਪਰ ਉੱਠ ਕੇ ਵਿਸ਼ਾਲ ਸਾਂਝੇ ਤੇ ਦਿਰੜ ਖਾੜਕੂ ਘੋਲਾਂ ਦੇ ਮੋਰਚੇ ਭਖਾਉਣ ਦਾ ਸੱਦਾ ਦਿੱਤਾ ਗਿਆ | ਸ਼ਹੀਦੀ ਯਾਦਗਾਰ ਕਮੇਟੀ ਦੇ ਸੱਦੇ ਤਹਿਤ ਪਿੰਡ ਸੇਵੇਵਾਲਾ ਵਿਖੇ ਫ਼ਿਰਕੂ ਤੇ ਹਕੂਮਤੀ ਦਹਿਸਤਗਰਦੀ ਖਿਲਾਫ਼ ਜੂਝ ਕੇ ਜਾਨਾਂ ਕੁਰਬਾਨ ਕਰਨ ਵਾਲੇ ਸੇਵੇਵਾਲਾ ਕਾਂਡ ਦੇ ਸ਼ਹੀਦ ਮੇਘਰਾਜ ਭਗਤੂਆਣਾ, ਜਗਪਾਲ ਸੇਲਬਰਾਹ, ਗੁਰਜੰਟ ਸਿੰਘ ਢਿੱਲਵਾਂ ਤੇ ਮਾਤਾ ਸਦਾ ਕੌਰ ਸਮੇਤ 18 ਸ਼ਹੀਦਾਂ ਦੀ 35ਵੀਂ ਬਰਸੀ ਮਨਾਈ ਗਈ | ਸਮਾਗਮ ਦੀ ਸ਼ੁਰੂਆਤ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਵਲੋਂ ਸ਼ਹੀਦਾਂ ਨੂੰ ਯਾਦ 'ਚ ਸੂਹਾ ਪਰਚਮ ਲਹਿਰਾਉਣ ਨਾਲ਼ ਕੀਤੀ ਗਈ | ਬੁਲਾਰਿਆਂ ਨੇ ਦੱਸਿਆ ਕਿ ਇਸ ਕਾਂਡ ਦੌਰਾਨ ਉਪਰੋਕਤ ਮੁੱਖ ਆਗੂਆਂ ਸਮੇਤ ਕਰਮ ਸਿੰਘ ਰਾਮਪੁਰਾ, ਗੁਰਨਾਮ ਸਿੰਘ ਜੀਦਾ, ਪਿੰਡ ਭਗਤੂਆਣਾ ਦੇ ਜੰਮਪਲ ਤੇਜਿੰਦਰ ਸਿੰਘ, ਬੱਗਾ ਸਿੰਘ ਤੇ ਪੱਪੀ ਸਿੰਘ, ਪਿੰਡ ਸੇਵੇਵਾਲਾ ਦੇ ਵਸਨੀਕ ਬੂਟਾ ਸਿੰਘ, ਜਸਵੀਰ ਸਿੰਘ, ਜਗਦੇਵ ਸਿੰਘ, ਲਖਵੀਰ ਸਿੰਘ, ਮੱਖਣ ਸਿੰਘ, ਹਰਪਾਲ ਸਿੰਘ ਤੇ ਬਲਦੇਵ ਸਿੰਘ ਤੋਂ ਇਲਾਵਾ ਮਾਸੂਮ ਵਿਦਿਆਰਥੀ ਚਰਨਜੀਤ ਸਿੰਘ ਤੇ ਮਨਜੀਤ ਸਿੰਘ ਫ਼ਿਰਕੂ ਦਹਿਸ਼ਤਗਰਦਾਂ ਵਲੋਂ ਕੀਤੇ ਕਾਤਲੀ ਹਮਲੇ ਦੌਰਾਨ ਸ਼ਹੀਦ ਹੋ ਗਏ ਸਨ | ਸਮਾਗਮ ਨੂੰ ਕਮੇਟੀ ਦੀ ਕਨਵੀਨਰ ਤੇ ਸ਼ਹੀਦ ਮੇਘਰਾਜ ਭਗਤੂਆਣਾ ਦੀ ਬੇਟੀ ਹਰਿੰਦਰ ਬਿੰਦੂ, ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਮੁੰਬਈ ਤੋਂ ਪਹੁੰਚੇ ਇਨਕਲਾਬੀ ਜਮਹੂਰੀ ਲਹਿਰ ਦੇ ਸਮਰਥਕ ਹਰਸ਼ ਠਾਕੁਰ, ਬੀਕੇਯੂ ਏਕਤਾ ਉਗਰਾਹਾਂ ਦੇ ਜੈਤੋ ਬਲਾਕ ਦੇ ਆਗੂ ਛਿੰਦਾ ਸਿੰਘ ਦਲ ਸਿੰਘ ਵਾਲਾ ਅਤੇ ਹਰਪ੍ਰੀਤ ਸਿੰਘ ਦਲ ਸਿੰਘ ਵਾਲਾ ਨੇ ਸੰਬੋਧਨ ਕੀਤਾ | ਇਸ ਮੌਕੇ ਲੋਕ ਸੰਗੀਤ ਮੰਡਲੀ ਜੀਦਾ ਦੇ ਕਲਾਕਾਰਾਂ ਵਲੋਂ ਇਨਕਲਾਬੀ ਗੀਤਾਂ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ, ਮੇਜਰ ਸਿੰਘ ਕਾਲੇਕੇ ਤੇ ਗੁਰਪਾਲ ਸਿੰਘ ਨੰਗਲ, ਬੀ.ਕੇ.ਯੂ ਏਕਤਾ ਉਗਰਾਹਾਂ ਦੇ ਆਗੂ ਬਲੌਰ ਸਿੰਘ ਘਾਲੀ, ਹਰਬੰਸ ਸਿੰਘ ਕੋਟਲੀ, ਗੁਰਭਗਤ ਸਿੰਘ ਭਲਾਈਆਣਾ, ਨੱਥਾ ਸਿੰਘ ਰੋੜੀਕਪੂਰਾ, ਜਸਪਾਲ ਸਿੰਘ ਕੋਠਾਗੁਰੂ, ਅਮਰੀਕ ਸਿੰਘ ਸਿਵੀਆਂ ਤੇ ਐਡਵੋਕੇਟ ਸੁਦੀਪ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਅਨਾਜ ਮੰਡੀ ਜੈਤੋ ਵਿਖੇ ਕਣਕ ਦੀ ਆਮਦ ਸ਼ੁਰੂ ਅਗਲੀ ਖ਼ਬਰ ਹਰੀਨੌਂ ਸੜਕ 'ਤੇ ਗ਼ੰਦੇ ਪਾਣੀ ਤੋਂ ਲੋਕ ਔਖੇ, ਨਹੀਂ ਹੋ ਰਹੀ ਕਿਤੇ ਸੁਣਵਾਈ!
Ad Position 24