ਤਪਾ ਮੰਡੀ, 19 ਅਪ੍ਰੈਲ (ਪ੍ਰਵੀਨ ਗਰਗ)-ਬਾਬਾ ਨਾਮਦੇਵ ਪ੍ਰਬੰਧਕ ਕਮੇਟੀ ਤਪਾ ਵਲੋਂ ਭਗਤ ਧੰਨਾ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਗੁਰਦੁਆਰਾ ਸਾਹਿਬ ਬਾਬਾ ਨਾਮਦੇਵ ਵਿਖੇ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਰਾਗੀ ਸਿੰਘਾਂ ਨੇ ਰਸਭਿੰਨਾ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ ਅਤੇ ਭਗਤ ਧੰਨਾ ਜੀ ਜੀਵਨੀ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਧਾਰਮਿਕ ਸਮਾਗਮ ਮੌਕੇ ਸੰਗਤ ਨੇ ਵੱਡੀ ਗਿਣਤੀ 'ਚ ਨਤਮਸਤਕ ਹੋ ਕੇ ਗੁਰੂਆਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮੋਗਾ ਨੇ ਸਮੁੱਚੀ ਕਮੇਟੀ ਸਮੇਤ ਆਏ ਪਤਵੰਤਿਆਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕਰਦਿਆਂ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਬਾਬਾ ਨਾਮਦੇਵ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮੋਗਾ, ਚਰਨਜੀਤ ਸਿੰਘ ਪੁਰਬਾ, ਸੁਰਜੀਤ ਸਿੰਘ ਪੁਰਬਾ, ਬਿੱਕਰ ਸਿੰਘ, ਬਲਦੇਵ ਸਿੰਘ, ਕੌਂਸਲਰ ਹਰਦੀਪ ਸਿੰਘ ਪੋਪਲ, ਹਰਜੀਤ ਪੁਰਬਾ, ਮਨਪ੍ਰੀਤ ਸਿੰਘ ਪੁਰਬਾ, ਗ੍ਰੰਥੀ ਗੁਰਮੀਤ ਸਿੰਘ, ਬਲਵੰਤ ਸਰੋਏ, ਨਾਜ਼ਰ ਸਿੰਘ, ਮਾਸਟਰ ਗਜਿੰਦਰ ਸਿੰਘ, ਸੁਖਵਿੰਦਰ ਸਿੰਘ ਰਾਜਸਥਾਨੀ, ਗੁਰਸੇਵਕ ਪੁਰਬਾ, ਜਗਤਾਰ ਜੇਠੂਕੇ ਤੋਂ ਇਲਾਵਾ ਬਾਬਾ ਮੋਹਨ ਦਾਸ, ਕਿ੍ਸ਼ਨ ਪੂਜਾ ਜਵੈਲਰਜ, ਟੀਟੂ ਦੀਕਸ਼ਤ, ਮਹਿਮਾ ਚੱਠਾ, ਡਾ: ਜਗਦੇਵ ਸਿੰਘ ਗੋਦੀ, ਭਗਵੰਤ ਚੱਠਾ, ਡਾ: ਗੁਰਪ੍ਰੀਤ ਸਿੰਘ ਸਿੱਧੂ, ਜੁਗਰਾਜ ਸਿੰਘ ਜ਼ੈਲਦਾਰ, ਜੀਵਨ ਔਜਲਾ, ਜੱਸੀ ਚੱਠਾ, ਡਾ: ਰਣਜੀਤ ਸਿੰਘ ਜਿਉਂਦਾ ਵਾਲੇ, ਰਾਜੂ ਬੈਟਰੀਆਂ ਵਾਲਾ, ਬਲਵੰਤ ਸਰੋਏ, ਰਮਨਦੀਪ ਸਿੰਘ ਰੰਜੂ ਆਦਿ ਮੌਜੂਦ ਸਨ |