26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

17ਵਾਂ ਸ੍ਰੀ ਸ਼ਿਆਮ ਸਾਲਾਨਾ ਮਹਾਂ ਉਤਸਵ ਮਨਾਇਆ ਮਿੰਨੀ ਲੱਖਾ ਨੇ ਭਜਨ ਗਾ ਕੇ ਸੰਗਤ ਨੂੰ ਨਿਹਾਲ ਕੀਤਾ

Ad Position 21
No active advertisement
ਅਜੀਤ ਡੈਸਕ 20-04-2026
ਜੈਤੋ, 19 ਅਪ੍ਰੈਲ (ਗੁਰਮੀਤਪਾਲ ਰੋੜੀਕਪੂਰਾ)-ਸ੍ਰੀ ਸ਼ਿਆਮ ਪ੍ਰਚਾਰ ਮੰਡਲ ਜੈਤੋ ਵਲੋਂ 17ਵਾਂ ਸ੍ਰੀ ਸ਼ਿਆਮ ਸਾਲਾਨਾ ਮਹਾਂ ਉਤਸਵ ਜਾਗਰਣ ਸਥਾਨਕ ਰਾਮ ਲੀਲਾ ਗਰਾਊਾਡ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸੰਤ ਰਿਸ਼ੀ ਰਾਮ ਜੀ ਪ੍ਰਧਾਨ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਤੇ ਹਲਕਾ ਵਿਧਾਇਕ ਅਮੋਲਕ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ | ਸਮਾਗਮ ਦੌਰਾਨ ਮੋਹਨ ਲਾਲ ਸਿੰਗਲਾ ਵਲੋਂ ਪੂਜਨ ਕੀਤਾ ਗਿਆ | ਜਦਕਿ ਦੀਪਕ ਗਰਗ ਐਮ.ਡੀ. ਏ.ਬੀ ਕਾਟ ਸਪਿੰਨ ਵਲੋਂ ਜੋਤੀ ਪ੍ਰਚੰਡ ਕੀਤੀ ਗਈ | ਅਸ਼ੋਕ ਕੁਮਾਰ ਮਿੱਤਲ ਤੇ ਕਿ੍ਸ਼ਨ ਮਿੱਤਲ ਵਲੋਂ ਝੰਡਾ ਪੂਜਨ ਕੀਤਾ ਗਿਆ, ਮੋਹਿਤ ਬਾਂਸਲ ਨੇ ਦਰਬਾਰ ਪੂਜਨ ਕੀਤਾ ਤੇ ਅੰਕੁਰ ਗਰਗ ਸਵਾਇਟ ਵਾਲਿਆਂ ਵਲੋਂ ਦਰਬਾਰ ਦਾ ਸ਼ਿੰਗਾਰ ਕੀਤਾ ਗਿਆ | ਜਾਗਰਣ ਦੌਰਾਨ ਪ੍ਰਸਿੱਧ ਭਜਨ ਗਾਇਕ ਦੀਪਕ ਮਿੰਨੀ ਲੱਖਾ, ਆਕਾਸ਼ ਸਾਗਰ ਤੇ ਕੁਮਾਰ ਨਿਤਿਨ ਵਲੋਂ ਸ੍ਰੀ ਸ਼ਿਆਮ ਪ੍ਰਭੂ ਖਾਟੂ ਵਾਲਿਆਂ ਦੇ ਭਜਨ ਗਾ ਕੇ ਸੰਗਤਾਂ ਨੂੰ ਭਾਵ-ਭਿੰਨੇ ਮਾਹੌਲ 'ਚ ਨਿਹਾਲ ਕੀਤਾ ਗਿਆ | ਇਸ ਮੌਕੇ ਸੰਗਤਾਂ ਲਈ ਅਤੁੱਟ ਲੰਗਰ ਵੀ ਵਰਤਾਇਆ ਗਿਆ | ਸਮਾਗਮ ਦੇ ਅੰਤ 'ਚ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨਾਂ ਤੇ ਹੋਰ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ | ਸ੍ਰੀ ਸ਼ਿਆਮ ਪ੍ਰਚਾਰ ਮੰਡਲ ਦੇ ਚੇਅਰਮੈਨ ਚੰਦਰ ਮੋਹਨ ਬਾਂਸਲ, ਸਕੱਤਰ ਸੰਧੀਰ ਬਰਗਾੜੀ, ਖਜ਼ਾਨਚੀ ਸੁਰੇਸ਼ ਕੁਮਾਰ ਚਾਂਦੀ, ਆਲ ਪ੍ਰਾਜੈਕਟ ਚੇਅਰਮੈਨ ਗੋਨੀ ਮਿੱਤਲ, ਗੋਲ੍ਹਾ ਅਗਰਵਾਲ, ਲਖਨ ਮਿੱਤਲ, ਅਜੈ ਬਾਂਸਲ, ਗੋਪਾਲ ਸੈਂਟੀ, ਪ੍ਰੇਮ ਨਾਥ ਪ੍ਰੇਮੀ ਤੇ ਸ਼ੈਰੀ ਗਰਗ ਨੇ ਸਮੂਹ ਸ਼ਹਿਰ ਨਿਵਾਸੀਆਂ ਵਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ | ਇਸ ਮੌਕੇ ਮਹੰਤ ਕਮਲ ਦਾਸ ਜੀ ਡੇਰਾ ਬਾਬਾ ਮੋਹਨ ਦਾਸ ਜੀ ਤੇ ਸੰਤ ਸੱਤ ਮੁਨੀ ਜੀ ਡੇਰਾ ਬਾਬਾ ਭਗਤੂ ਜੀ ਭਗਤੂਆਣਾ, ਐਡਵੋਕੇਟ ਹਰਸਿਮਰਨ ਮਲਹੋਤਰਾ ਪ੍ਰਧਾਨ ਟਰੱਕ ਯੂਨੀਅਨ ਡਾ. ਹਰੀਸ਼ ਚੰਦਰ ਗੋਇਲ ਪ੍ਰਧਾਨ ਨਗਰ ਕੌਂਸਲ, ਸੰਦੀਪ ਟੋਨੀ ਪਾਟਿਲ ਪ੍ਰਧਾਨ ਰਾਮਾ ਕਿ੍ਸ਼ਨਾ ਡਰਾਮਾਟਿਕ ਕਲੱਬ, ਪ੍ਰਦੀਪ ਸਿੰਗਲਾ ਪ੍ਰਧਾਨ ਲਾਇਨ ਆਈ ਕੇਅਰ ਸੈਂਟਰ, ਡਾ. ਰਮਨਦੀਪ ਸਿੰਘ ਸੀਨੀਅਰ ਬੀਜੇਪੀ ਨੇਤਾ, ਰਾਮ ਅਵਤਾਰ ਵਰਮਾ ਬੀ.ਸੀ. ਜ਼ਿਲ੍ਹਾ ਪ੍ਰਧਾਨ ਭਾਜਪਾ, ਚੇਅਰਮੈਨ ਗੋਬਿੰਦਰ ਸਿੰਘ ਆਹਲੂਵਾਲੀਆ, ਗੁਰਭੇਜ ਸਿੰਘ, ਜਤਿੰਦਰ ਸਿੰਘ ਰੰਧਾਵਾ ਭਾਜਪਾ ਆਗੂ, ਰਾਮ ਰਤਨ ਜਿੰਦਲ ਮੰਡਲ ਪ੍ਰਧਾਨ ਭਾਜਪਾ, ਸੁਰੇਸ਼ ਅਰੋੜਾ, ਨਵਲ ਸਿੰਗਲਾ ਸੀ.ਏ., ਕਨੱਈਆ ਲਾਲ ਗਰਗ, ਅਸ਼ੋਕ ਗਰਗ, ਸੁਰਿੰਦਰ ਗਰਗ, ਸੁਰਿੰਦਰ ਸ਼ਿੰਦੀ ਸੋਢੀ ਅਤੇ ਲਵਲੀ ਸੋਢੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੈਨਸ਼ਨਰਜ਼ ਯੂਨੀਅਨ ਸੂਬਾ ਕਮੇਟੀ ਦੀ ਮੀਟਿੰਗ 23 ਨੂੰ ਅਗਲੀ ਖ਼ਬਰ ਕਬਾੜ ਦੀਆਂ ਦੁਕਾਨਾਂ ਦਾ ਜ਼ਹਿਰੀਲਾ ਧੂੰਆਂ ਪਿੰਡ ਦੀ ਆਬਾਦੀ ਲਈ ਬਣਿਆ ਖ਼ਤਰਾ <br/>
Ad Position 24