17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਬਾਬਾ ਬਚਿੱਤਰ ਸਿੰਘ ਦੀ 15ਵੀਂ ਬਰਸੀ 23 ਨੂੰ <br/>

Ad Position 21
No active advertisement
ਅਜੀਤ ਡੈਸਕ 22-04-2026
ਨਿਹਾਲ ਸਿੰਘ ਵਾਲਾ, 21 ਅਪ੍ਰੈਲ (ਪਲਵਿੰਦਰ ਸਿੰਘ ਟਿਵਾਣਾ)-ਸੱਚਖੰਡ ਵਾਸੀ ਬਾਬਾ ਬਚਿੱਤਰ ਸਿੰਘ ਦੀ ਪੰਦ੍ਹਰਵੀਂ ਬਰਸੀ ਪਿੰਡ ਦੀਪਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਈ ਜਾ ਰਹੀ ਹੈ | ਗੁਰੂਘਰ ਦੀ ਮੁੱਖ ਸੇਵਾਦਾਰ ਬੀਬੀ ਚਰਨਜੀਤ ਕੌਰ ਢਿੱਲੋਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਤੇ ਸੰਗਤ ਦੇ ਸਹਿਯੋਗ ਨਾਲ 21 ਅਪ੍ਰੈਲ ਨੂੰ ਪ੍ਰਕਾਸ਼ ਹੋਏ ਅਖੰਡ ਪਾਠਾਂ ਦੇ ਭੋਗ 23 ਅਪ੍ਰੈਲ ਨੂੰ ਦਸ ਵਜੇ ਪਾਏ ਜਾਣਗੇ ਜਿਸ ਵਿਚ ਇਲਾਕੇ ਭਰ ਵਿਚੋਂ ਸੰਗਤ ਵੱਡੀ ਗਿਣਤੀ ਵਿਚ ਹਾਜ਼ਰੀ ਭਰੇਗੀ | ਇਸ ਸਮੇਂ ਭਾਈ ਸੁਖਜਿੰਦਰ ਸਿੰਘ ਟੱਲੇਵਾਲ ਤੇ ਭਾਈ ਧਰਮ ਸਿੰਘ ਰਾਮਗੜ੍ਹ ਦੇ ਰਾਗੀ ਜਥੇ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ |
ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਅਮਰਜੀਤ ਸਿੰਘ ਨੇ ਦੱਸਿਆ ਕਿ ਰੱਬੀ ਰੂਹ ਬਾਬਾ ਬਚਿੱਤਰ ਸਿੰਘ ਨੇ ਲੰਬਾ ਸਮਾਂ ਦੀਪਗੜ੍ਹ ਦੇ ਗੁਰੂਘਰ ਵਿਚ ਵੱਖ-ਵੱਖ ਤਰ੍ਹਾਂ ਦੀਆਂ ਨਿਸ਼ਕਾਮ ਸੇਵਾਵਾਂ ਨਿਭਾਈਆਂ ਸਨ ਜਿਸ ਕਾਰਨ ਇਲਾਕੇ ਦੀ ਸੰਗਤ ਵਿਚ ਉਨ੍ਹਾਂ ਦਾ ਚੰਗਾ ਸਤਿਕਾਰ ਬਣਿਆ ਹੋਇਆ ਹੈ ਅਤੇ ਹਰ ਸਾਲ ਸੰਗਤ ਉਨ੍ਹਾਂ ਦੀ ਬਰਸੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਂਦੀ ਆ ਰਹੀ ਹੈ | ਇਸ ਮੌਕੇ ਬਾਬਾ ਜੀ ਦੇ ਜੀਵਨ ਅਤੇ ਨਿਸ਼ਕਾਮ ਸੇਵਾ ਬਾਰੇ ਬੁਲਾਰੇ ਰੌਸ਼ਨੀ ਪਾਉਣਗੇ |

Ad Position 22
No active advertisement
ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਨਰਸਰੀ ਤੋਂ ਦੂਸਰੀ ਜਮਾਤ ਤੱਕ ਕਰਵਾਈਆਂ ਰੋਚਕ ਗਤੀਵਿਧੀਆਂ <br/> ਅਗਲੀ ਖ਼ਬਰ ਗਾਜੀਆਣਾ ਵਿਖੇ 118 ਪ੍ਰਾਣੀਆਂ ਨੇ ਕੀਤਾ ਅੰਮਿ੍ਤਪਾਨ <br/>
Ad Position 24