17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਨਰਸਰੀ ਤੋਂ ਦੂਸਰੀ ਜਮਾਤ ਤੱਕ ਕਰਵਾਈਆਂ ਰੋਚਕ ਗਤੀਵਿਧੀਆਂ <br/>

Ad Position 21
No active advertisement
ਅਜੀਤ ਡੈਸਕ 22-04-2026
ਮੋਗਾ, 21 ਅਪ੍ਰੈਲ (ਸੁਰਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਪ੍ਰੈਜ਼ੀਡੈਂਟ ਕੁਲਦੀਪ ਸਿੰਘ ਸਹਿਗਲ, ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ, ਮੁੱਖ ਸਲਾਹਕਾਰ ਮੈਡਮ ਹਰਪ੍ਰੀਤ ਕੌਰ, ਪਿ੍ੰਸੀਪਲ ਮੈਡਮ ਸਤਵਿੰਦਰ ਕੌਰ, ਵਾਈਸ ਪਿ੍ੰਸੀਪਲ ਅਮਨਦੀਪ ਗਿਰਧਰ ਤੇ ਕੋਆਰਡੀਨੇਟਰ ਮੈਡਮ ਰੋਮਿਲਾ ਸੂਦ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਰਸਰੀ ਤੋਂ ਦੂਸਰੀ ਜਮਾਤ ਤੱਕ ਦੇ ਨੰਨ੍ਹੇ ਵਿਦਿਆਰਥੀਆਂ ਲਈ ਵਿਸ਼ੇਸ਼ ਸਿਖਲਾਈ ਅਤੇ ਵਿਕਾਸ ਆਧਾਰਿਤ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ | ਖੇਡ ਖੇਡ ਵਿਚ ਸਿੱਖਣ ਦੇ ਸੰਕਲਪ ਤਹਿਤ ਕਰਵਾਈਆਂ ਇਨ੍ਹਾਂ ਗਤੀਵਿਧੀਆਂ ਵਿਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਨਰਸਰੀ ਜਮਾਤ ਦੇ ਨੰਨ੍ਹੇ ਮੁੰਨੇ ਬੱਚਿਆਂ ਦੀ ਲਿਖਣ ਦੀ ਯਾਤਰਾ ਸ਼ੁਰੂ ਕਰਾਉਣ ਲਈ ਫ਼ਰੀ ਸਕਿ੍ਬਲਿੰਗ ਗਤੀਵਿਧੀ ਕਰਵਾਈ ਗਈ | ਇਸ ਦੌਰਾਨ ਬੱਚਿਆਂ ਨੇ ਰੰਗਾਂ ਨਾਲ ਖੁੱਲ੍ਹ ਕੇ ਲਕੀਰਾਂ ਖਿੱਚੀਆਂ, ਜਿਸ ਨਾਲ ਉਨ੍ਹਾਂ ਦੀਆਂ ਹੱਥਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੋਣ ਅਤੇ ਪੈਨਸਿਲ ਫੜਨ ਦੀ ਜਕੜ ਬਣੀ | ਯੂ.ਕੇ.ਜੀ. ਤੇ ਪਹਿਲੀ ਕਲਾਸ ਦੇ ਵਿਦਿਆਰਥੀਆਂ ਨੂੰ ਨੰਬਰ ਲਾਈਨ ਦੀ ਮਦਦ ਨਾਲ ਜੋੜ ਦੇ ਸੰਕਲਪ ਸਮਝਾਏ ਗਏ | ਦੂਸਰੀ ਜਮਾਤ ਦੇ ਵਿਦਿਆਰਥੀਆਂ ਨੂੰ ਪਲੇਸ ਵੈਲਿਊ ਭਾਵ ਇਕਾਈ, ਦਹਾਈ, ਸੈਂਕੜਾ ਦੀ ਜਾਣਕਾਰੀ ਦਿਲਚਸਪ ਤਰੀਕੇ ਨਾਲ ਦਿੱਤੀ ਗਈ | ਇਸ ਦੌਰਾਨ ਸਕੂਲ ਦੇ ਪਿ੍ੰਸੀਪਲ ਮੈਡਮ ਸਤਵਿੰਦਰ ਕੌਰ ਨੇ ਕਿਹਾ ਕਿ ਨਰਸਰੀ ਤੋਂ ਦੂਸਰੀ ਜਮਾਤ ਤੱਕ ਦਾ ਸਮਾਂ ਬੱਚੇ ਦੇ ਬੁਨਿਆਦੀ ਵਿਕਾਸ ਦਾ ਸਮਾਂ ਹੁੰਦਾ ਹੈ | ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆਂ ਦਾ ਸਕੂਲ ਆਉਣ ਨੂੰ ਦਿਲ ਕਰਦਾ ਹੈ ਤੇ ਸਿੱਖਣ ਦੀ ਪ੍ਰਕਿਰਿਆ ਬੋਝ ਨਹੀਂ ਸਗੋਂ ਖੇਡ ਬਣ ਜਾਂਦੀ ਹੈ | ਸਾਡਾ ਟੀਚਾ ਬੱਚਿਆਂ ਨੂੰ ਸਕੂਲ ਨਾਲ ਜੋੜਨਾ ਹੈ ਤਾਂ ਜੋ ਉਨ੍ਹਾਂ ਲਈ ਸਿੱਖਣਾ ਇਕ ਖ਼ੁਸ਼ਗਵਾਰ ਅਨੁਭਵ ਬਣੇ ਨਾ ਕਿ ਬੋਝ |

Ad Position 22
No active advertisement
ਪਿਛਲੀ ਖ਼ਬਰ ਮਨਜੀਤ ਸਿੰਘ ਬਿਲਾਸਪੁਰ ਵਲੋਂ ਰੌਂਤਾ ਸਕੂਲ ਵਿਖੇ ਨਵੇਂ ਬਣੇ ਕਮਰੇ ਦਾ ਉਦਘਾਟਨ <br/> ਅਗਲੀ ਖ਼ਬਰ ਬਾਬਾ ਬਚਿੱਤਰ ਸਿੰਘ ਦੀ 15ਵੀਂ ਬਰਸੀ 23 ਨੂੰ <br/>
Ad Position 24