17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਦਰਸ਼ਨ ਸਿੰਘ ਢਿੱਲਵਾਂ ਦੀ ਅਗਵਾਈ 'ਚ ਵਫ਼ਦ ਨੇ ਐਸ. ਡੀ. ਐਮ. ਜੈਤੋ ਨੂੰ ਮੰਗ ਪੱਤਰ ਸੌਂਪਿਆ

Ad Position 21
No active advertisement
ਅਜੀਤ ਡੈਸਕ 24-04-2026
ਜੈਤੋ, 23 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)-ਕਾਂਗਰਸ ਕਮੇਟੀ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਦੀ ਅਗਵਾਈ 'ਚ ਇਕ ਵਫ਼ਦ ਐਸ.ਡੀ.ਐਮ ਜੈਤੋ ਨੂੰ ਮਿਲਿਆ ਤੇ ਸ਼ਹਿਰ ਦੇ ਸਾਰੇ ਹੀ ਵੱਖ-ਵੱਖ ਵਾਰਡਾਂ ਦੇ ਵੋਟਰਾਂ ਦੀ ਸੂਚੀ ਨੂੰ ਦਰੁਸਤ ਕਰਨ ਲਈ ਮੁੜ ਤੋਂ ਵੋਟਰ ਸੂਚੀਆਂ ਨੂੰ ਵਾਚਿਆ ਜਾਵੇ ਸਬੰਧੀ ਇਕ ਮੰਗ ਪੱਤਰ ਸੌਂਪਿਆ ਗਿਆ | ਦਰਸ਼ਨ ਸਿੰਘ ਢਿੱਲਵਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਵੋਟਰਾਂ ਨੂੰ ਮਿਲੇ ਤਾਂ ਪਤਾ ਲੱਗਿਆ ਕਿ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੀਆਂ ਵੋਟਰਾਂ ਸੂਚੀਆਂ ਵਿਚੋਂ ਵੋਟਰਾਂ ਦੀਆਂ ਵੋਟਾਂ ਕੱਟੀਆਂ ਗਈਆਂ ਹਨ | ਜਿਸ ਕਰਕੇ ਵੋਟਾਂ ਕੱਟੀਆਂ ਹੋਣ 'ਤੇ ਵੋਟਰ ਆਪਣੀ ਵੋਟ ਦੇ ਇਸਤੇਮਾਲ ਕਰਨ ਤੋਂ ਵਾਂਝਾ ਹੋ ਜਾਵੇਗਾ | ਜਦ ਕਿ ਵੋਟ ਪਾਉਣ ਦਾ ਸੰਵਿਧਾਨਕ ਅਧਿਕਾਰ ਹਰ ਇਕ ਵੋਟਰ ਨੂੰ ਮਿਲਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀਆਂ ਆ ਰਹੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਦੇ ਇਸ਼ਾਰੇ 'ਤੇ ਵੋਟਾਂ ਕੱਟੀਆਂ ਜਾ ਰਹੀਆਂ ਹਨ ਤਾਂ ਜੋ ਕਿ ਵੋਟਰ ਆਪਣੀ ਵੋਟ ਦਾ ਇਸਤੇਮਾਲ ਨਾ ਕਰ ਸਕੇ | ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਵੋਟਾਂ ਨੂੰ ਜ਼ਰੂਰ ਚੈੱਕ ਕਰ ਲੈਣ | ਉਨ੍ਹਾਂ ਚੋਣ ਕਮਿਸ਼ਨ ਤੋਂ ਵੀ ਮੰਗ ਕੀਤੀ ਹੈ ਕਿ ਸ਼ਹਿਰ ਦੇ ਸਾਰੇ ਹੀ ਵੱਖ-ਵੱਖ ਵਾਰਡਾਂ ਦੇ ਵੋਟਰਾਂ ਦੀ ਸੂਚੀ ਨੂੰ ਦਰੁਸਤ ਕਰਨ ਲਈ ਮੁੜ ਤੋਂ ਵੋਟਰ ਸੂਚੀਆਂ ਨੂੰ ਵਾਚਿਆ ਜਾਵੇ ਅਤੇ ਜਿਸ ਵਾਰਡ ਦੇ ਰਹਿਣ ਵਾਲਾ ਵਿਅਕਤੀ ਹੈ ਉਸ ਵਾਰਡ ਵਿਚ ਵਿਅਕਤੀ ਦੀ ਵੋਟ ਬਣਾਈ ਜਾਵੇ | ਇਸ ਮੌਕੇ ਸਾਬਕਾ ਸਰਪੰਚ ਭਗਵੰਤ ਸਿੰਘ ਚੈਨਾ, ਸੁਨੀਲ ਕੁਮਾਰ ਗਰਗ, ਰਾਜਵਿੰਦਰ ਸਿੰਘ ਰਾਜ ਭੁੱਲਰ ਰੋੜੀਕਪੂਰਾ, ਜਗਦੀਸ਼ ਘਣੀਆ, ਜਗਜੀਤ ਸਿੰਘ ਪ੍ਰਧਾਨ, ਸੱਤਾ ਭਾਊ ਕਾਸਮ ਭੱਟੀ, ਰਣਬੀਰ ਸਿੰਘ ਸਾਬਕਾ ਕੌਂਸਲਰ, ਪਾਲ ਸਿੰਘ ਅਤੇ ਗਰੀਬ ਦਾਸ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਵਿਦੇਸ਼ ਆਧਾਰਿਤ ਡਰੱਗ ਨੈੱਟਵਰਕ ਦਾ ਪਰਦਾਫਾਸ਼, ਅੱਧਾ ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ
Ad Position 24