ਨੱਥੂਵਾਲਾ ਗਰਬੀ, 23 ਅਪ੍ਰੈਲ (ਨਵਦੀਪ ਸਿੰਘ)-ਕੇਂਦਰ ਸਰਕਾਰ ਵਲੋਂ ਨੈਸ਼ਨਲ ਹਾਈਵੇ 'ਤੇ ਬਣੇ ਹੋਏ ਟੋਲ ਪਲਾਜ਼ਿਆਂ ਨੂੰ ਬਿਨਾਂ ਆਦਮੀਆਂ ਦੇ ਕਰਨ ਵਾਸਤੇ ਬਣਾਈ ਗਈ ਰਣਨੀਤੀ ਨਾਲ ਭਾਰਤ ਦੇ ਹਜ਼ਾਰਾਂ/ਲੱਖਾਂ ਟੋਲ ਪਲਾਜ਼ਿਆਂ 'ਤੇ ਕੰਮ ਕਰਦੇ ਵਰਕਰਾਂ ਦਾ ਰੋਜ਼ਗਾਰ ਖ਼ਤਮ ਹੋਵੇਗਾ ਤੇ ਹਜ਼ਾਰਾਂ ਘਰਾਂ ਦੇ ਚੁੱਲਿ੍ਹਆਂ ਦੀ ਅੱਗ ਬੁਝੇਗੀ | ਇਹ ਪ੍ਰਗਟਾਵਾ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ-ਮਜਦੂਰ ਜਥੇਬੰਦੀ ਦੇ ਕੌਮੀ ਪ੍ਰਧਾਨ ਹਰਨੇਕ ਸਿੰਘ ਲਾਦੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ | ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜਥੇਬੰਦੀ ਟੋਲ ਪਲਾਜ਼ਿਆਂ 'ਤੇ ਕੰਮ ਕਰਨ ਵਾਲਿਆਂ ਦੇ ਹੱਕ 'ਚ ਖੜੇਗੀ | ਜਿੱਥੇ ਕਿਤੇ ਵੀ ਟੋਲ ਯੂਨੀਅਨ ਵਲੋਂ ਧਰਨਾ ਪ੍ਰਦਰਸ਼ਨ ਕਰਨਾ ਹੋਵੇਗਾ, ਉਨ੍ਹਾਂ ਦੀ ਜਥੇਬੰਦੀ ਦੇ ਵਰਕਰ ਡਟ ਕੇ ਸਾਥ ਦੇਣਗੇ | ਪ੍ਰਧਾਨ ਲਾਦੀਆਂ ਨੇ ਕਿਹਾ ਕਿ ਪਿਛਲੇ ਦਿਨੀਂ ਉਕਤ ਯੂਨੀਅਨ ਵਲੋਂ ਤਿੰਨ ਘੰਟੇ ਟੋਲ ਪਲਾਜ਼ੇ ਮੁਫ਼ਤ ਕਰਕੇ ਪ੍ਰਦਰਸ਼ਨ ਕੀਤੇ ਗਏ ਸਨ | ਜਿਸ ਦੌਰਾਨ ਉਹ ਖ਼ੁਦ ਲੁਧਿਆਣਾ ਜ਼ਿਲੇ੍ਹ ਦੇ ਸੈਂਕੜੇ ਵਰਕਰਾਂ ਨਾਲ ਲਾਡੋ ਵਾਲ ਟੋਲ ਪਲਾਜ਼ੇ 'ਤੇ ਪਹੰੁਚ ਕੇ ਸਾਰਾ ਦਿਨ ਹਾਜ਼ਰ ਰਹੇ | ਉਨ੍ਹਾਂ ਕਿਹਾ ਕਿ ਜੇਕਰ ਅੱਗੇ ਵੀ ਜ਼ਰੂਰਤ ਪਈ ਤਾਂ ਪੂਰੇ ਪੰਜਾਬ 'ਚ ਉਹ ਟੋਲ ਯੂਨੀਅਨ ਦਾ ਸਾਥ ਦੇਣਗੇ |