17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਪਿੰਡ ਮਿਸ਼ਰੀਵਾਲਾ ਦੀ ਗਰਾਮ ਪੰਚਾਇਤ ਵਲੋਂ 10 ਲੱਖ ਦੀ ਗਰਾਂਟ ਸੰਬੰਧੀ ਸਪੱਸ਼ਟੀਕਰਨ

Ad Position 21
No active advertisement
ਅਜੀਤ ਡੈਸਕ 24-04-2026
ਕੋਟਕਪੂਰਾ, 23 ਅਪ੍ਰ੍ਰੈਲ (ਮੋਹਰ ਸਿੰਘ ਗਿੱਲ)-ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡ ਮਿਸ਼ਰੀਵਾਲਾ ਦੀ ਗਰਾਮ ਪੰਚਾਇਤ ਨੇ ਵਿੱਤ ਕਮਿਸ਼ਨ ਵਲੋਂ ਪਿੰਡ ਨੂੰ ਜਾਰੀ ਕੀਤੀ ਗਈ 10 ਲੱਖ ਰੁਪਏ ਦੀ ਗ੍ਰਾਂਟ ਸਬੰਧੀ ਆਪਣਾ ਸਪੱਸ਼ਟੀਕਰਨ ਜਨਤਕ ਕੀਤਾ ਹੈ | ਇਸ ਸੰਬੰਧ 'ਚ ਅੱਜ ਸਵੇਰੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਦੀ ਸਰਪੰਚ ਸੁਖਪ੍ਰੀਤ ਕੌਰ ਪਤਨੀ ਬੇਅੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ 'ਚ ਪੰਚ ਜਸਕਰਨ ਸਿੰਘ, ਜਗਰੂਪ ਸਿੰਘ ਤੇ ਮਨਪ੍ਰੀਤ ਕੌਰ ਪਤਨੀ ਸਰਬਜੀਤ ਸਿੰਘ, ਸਾਬਕਾ ਸਰਪੰਚ ਹਰਦੀਪ ਸਿੰਘ, ਸਾਬਕਾ ਪੰਚ ਬੂਟਾ ਸਿੰਘ, ਚੱਗੜ ਸਿੰਘ, ਗੁਰਸ਼ਰਨ ਸਿੰਘ ਸਮੇਤ ਨਗਰ ਨਿਵਾਸੀਆਂ ਅਤੇ ਪਤਵੰਤੇ ਵਿਅਕਤੀ ਨੇ ਹਿੱਸਾ ਲਿਆ | ਇਸ ਦੌਰਾਨ ਮੁੱਖ ਤੌਰ 'ਤੇ ਉਕਤ ਗਰਾਂਟ ਰਾਸ਼ੀ ਸਬੰਧੀ ਚਰਚਾ ਕੀਤੀ ਗਈ | ਇਸ ਮੌਕੇ ਸਾਬਕਾ ਸਰਪੰਚ ਹਰਦੀਪ ਸਿੰਘ ਨੇ ਕਿਹਾ ਕਿ ਗਰਾਮ ਪੰਚਾਇਤ ਵਲੋਂ ਕੇਵਲ 2 ਲੱਖ 20 ਹਜ਼ਾਰ ਰੁਪਏ ਦਾ ਸਮਾਨ ਦੀ ਖ਼ਰੀਦ ਕੀਤੀ ਗਈ ਹੈ | 7 ਲੱਖ 80 ਹਜ਼ਾਰ ਰੁਪਏ ਦੀ ਰਾਸ਼ੀ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ | ਉਹ ਇਸ ਗਰਾਂਟ ਦੀ ਜਾਂਚ ਕਰਵਾਏ ਜਾਣ ਦੀ ਮੰਗ ਕਰਦੇ ਹਨ | ਉਨ੍ਹਾਂ ਕਿਹਾ ਕਿ ਉਹ ਸਰਪੰਚ ਸੁਖਪ੍ਰੀਤ ਕੌਰ ਦੇ ਹਮਾਇਤੀ ਤੇ ਸਹਿਯੋਗੀ ਹਨ | ਜੇਕਰ ਉਨ੍ਹਾਂ ਦੇ ਸਮੁੱਚੇ ਕਾਰਜਕਾਲ ਦੌਰਾਨ ਦਸ ਹਜ਼ਾਰ ਰੁਪਏ ਦਾ ਵੀ ਕੋਈ ਸਰਕਾਰੀ ਗਬਨ ਸਿੱਧ ਹੁੰਦਾ ਹੈ ਤਾਂ ਉਹ ਆਪਣੇ ਪੱਧਰ 'ਤੇ ਦਸ ਗੁਣਾ ਯਾਨੀ ਇਕ ਲੱਖ ਰੁਪਿਆ ਪੰਚਾਇਤ ਵਿਭਾਗ ਦੇ ਖ਼ਾਤੇ 'ਚ ਜਮ੍ਹਾਂ ਕਰਵਾਉਣਗੇ |
ਇਸ ਮੌਕੇ ਪੁੱਜੇ ਪੰਚਾਇਤ ਸਕੱਤਰ ਸੁਖਚੈਨ ਸਿੰਘ ਨੇ ਕਿਹਾ ਕਿ ਇਸ ਵਿਚ ਸਮੁੱਚੀ ਗਰਾਮ ਪੰਚਾਇਤ ਦਾ ਕੋਈ ਕਸੂਰ ਨਹੀਂ ਹੈ | ਉਨ੍ਹਾਂ ਵਲੋਂ 7 ਲੱਖ 80 ਹਜ਼ਾਰ ਰੁਪਏ ਦੀ ਰਾਸ਼ੀ ਵੱਖ-ਵੱਖ ਫ਼ਰਮਾਂ ਦੇ ਖਾਤੇ 'ਚ ਜਮ੍ਹਾਂ ਕਰਵਾਈ ਗਈ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਉਪਰ ਵਰਕਲੋਡ ਜ਼ਿਆਦਾ ਹੋਣ ਕਾਰਨ ਸਰਪੰਚ ਨੂੰ ਉਕਤ ਗਰਾਂਟ ਸੰਬੰਧੀ ਜਾਣੂ ਨਹੀਂ ਕਰਵਾਇਆ ਜਾ ਸਕਿਆ | ਵਿਭਾਗੀ ਤੌਰ 'ਤੇ ਵੀ ਇਹ ਉਪਰੋਂ ਦਬਾਅ ਸੀ ਕਿ ਪਹਿਲਾਂ ਪਈਆਂ ਗਰਾਂਟਾਂ ਨੂੰ ਵਰਤੋਂ ਵਿਚ ਲਿਆਂਦਾਂ ਜਾਵੇ ਤਾਂ ਹੀ ਨਵੀਂ ਗਰਾਂਟ ਰਾਸ਼ੀ ਜਾਰੀ ਹੋ ਸਕੇਗੀ | ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਉਕਤ ਰਾਸ਼ੀ ਦਾ ਇਕ-ਇਕ ਰੁਪਿਆ ਸਹੀ ਢੰਗ ਨਾਲ ਖ਼ਰਚਿਆ ਜਾਵੇਗਾ | ਇਥੇ ਇਹ ਦੱਸਣਾ ਬਣਦਾ ਹੈ ਕਿ ਹਲਕਾ ਕੋਟਕਪੂਰਾ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਜੇਪਾਲ ਸਿੰਘ ਸੰਧੂ ਵਲੋਂ ਬੁੱਧਵਾਰ ਨੂੰ ਪਿੰਡ ਮਿਸ਼ਰੀਵਾਲਾ ਵਿਖੇ ਇਕ ਵਰਕਰ ਦੇ ਘਰ ਸਾਧਾਰਨ ਮਿਲਣੀ ਦੌਰਾਨ ਪਿੰਡ ਨੂੰ ਵਿਕਾਸ ਕਾਰਜਾਂ ਲਈ 10 ਲੱਖ ਰੁਪਿਆ ਮਿਲਣ ਤੇ ਉਸ ਦਾ ਵੱਖ-ਵੱਖ ਖ਼ਾਤਿਆਂ 'ਚ ਜਮ੍ਹਾਂ ਹੋਣ ਦਾ ਮਸਲਾ ਉਠਾਇਆ ਗਿਆ ਸੀ | ਉਕਤ ਰਾਸ਼ੀ ਪਿੰਡ ਦੇ ਵਿਕਾਸ ਕਾਰਜਾਂ ਉਪਰ ਨਾ ਖ਼ਰਚੇ ਜਾਣ ਕਾਰਨ ਉਨ੍ਹਾਂ ਮੁੱਖ ਮੰਤਰੀ ਪੰਜਾਬ ਪਾਸੋਂ ਇਸ ਮਾਮਲੇ ਦੀ ਜਾਂਚ ਕਰਵਾਏ ਜਾਣ ਦੀ ਮੰਗ ਵੀ ਕੀਤੀ ਸੀ |
Ad Position 22
No active advertisement
ਪਿਛਲੀ ਖ਼ਬਰ ਟੋਲ ਪਲਾਜ਼ਿਆਂ 'ਤੇ ਕੰਮ ਕਰਦੇ ਹਜ਼ਾਰਾਂ ਵਰਕਰਾਂ ਦਾ ਰੋਜ਼ਗਾਰ ਖੋਹਣਾ ਮੰਦਭਾਗਾ ਅਗਲੀ ਖ਼ਬਰ ਟਰੈਕਟਰ ਤੇ ਕੈਂਟਰ 'ਚ ਹੋਈ ਟੱਕਰ 'ਚ ਟਰੈਕਟਰ ਚਾਲਕ ਦੀ ਮੌਤ
Ad Position 24