07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਤਕਨਾਲੋਜੀ ਵਿਸ਼ੇ 'ਤੇ ਦਾ ਬਲੂਮਿੰਗਡੇਲ ਸਕੂਲ 'ਚ ਡੀਬੇਟ ਕਰਵਾਈ <br/>

Ad Position 21
No active advertisement
ਅਜੀਤ ਡੈਸਕ 26-04-2026
ਕੋਟਕਪੂਰਾ, 25 ਅਪ੍ਰੈਲ (ਮੋਹਰ ਸਿੰਘ ਗਿੱਲ)-ਦਾ ਬਲੂਮਿੰਗਡੇਲ ਸਕੂਲ ਵਿਚ ਪਿ੍ੰਸੀਪਲ ਹਰਜਿੰਦਰ ਸਿੰਘ ਟੁਰਨਾ ਦੀ ਅਗਵਾਈ ਹੇਠ 'ਤਕਨਾਲੋਜੀ ਅਤੇ ਵਿਦਿਆਰਥੀ' ਵਿਸ਼ੇ 'ਤੇ ਇਕ ਰੌਚਿਕਤਾ ਭਰਪੂਰ ਡਿਬੇਟ (ਬਹਿਸ) ਕਰਵਾਈ ਗਈ | ਇਸ ਚਰਚਾ ਵਿਚ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਭਾਗ ਲਿਆ ਅਤੇ ਆਪਣੇ ਵਿਚਾਰ ਪ੍ਰਗਟ ਕੀਤੇ | ਡਿਬੇਟ ਦੇ ਹੱਕ ਵਿਚ ਬੋਲਦੇ ਵਿਦਿਆਰਥੀਆਂ ਨੇ ਕਿਹਾ ਕਿ ਮੋਬਾਈਲ ਫ਼ੋਨ, ਇੰਟਰਨੈਟ ਅਤੇ ਵੀਡੀਓ ਗੇਮਾਂ ਕਾਰਨ ਵਿਦਿਆਰਥੀ ਜ਼ਿਆਦਾ ਸਮਾਂ ਸਕਰੀਨਾਂ 'ਤੇ ਬਿਤਾਉਂਦੇ ਹਨ | ਇਸ ਨਾਲ ਉਨ੍ਹਾਂ ਦੀ ਪੜ੍ਹਾਈ 'ਚ ਧਿਆਨ ਘਟਦਾ ਹੈ ਅਤੇ ਉਹ ਸਰੀਰਕ ਗਤੀਵਿਧੀਆਂ ਤੋਂ ਵੀ ਦੂਰ ਹੋ ਜਾਂਦੇ ਹਨ, ਜਿਸ ਨਾਲ ਸੁਸਤੀ ਵਧਦੀ ਹੈ | ਦੂਜੇ ਪਾਸੇ ਵਿਰੋਧ ਵਿਚ ਬੋਲਣ ਵਾਲੇ ਵਿਦਿਆਰਥੀਆਂ ਨੇ ਦਲੀਲ ਦਿੱਤੀ ਕਿ ਤਕਨਾਲੋਜੀ ਸਹੀ ਢੰਗ ਨਾਲ ਵਰਤੀ ਜਾਵੇ ਤਾਂ ਇਹ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਹੈ | ਆਨਲਾਈਨ ਕਲਾਸਾਂ, ਸਿੱਖਿਆਤਮਕ ਐਪਾਂ ਅਤੇ ਡਿਜੀਟਲ ਸਰੋਤਾਂ ਨਾਲ ਸਿੱਖਣ ਦੀ ਪ੍ਰਕਿਰਿਆ ਆਸਾਨ ਅਤੇ ਰੌਚਕ ਬਣਦੀ ਹੈ | ਅਧਿਆਪਕਾਂ ਨੇ ਕਿਹਾ ਕਿ ਤਕਨਾਲੋਜੀ ਆਪਣੇ ਆਪ ਵਿਚ ਨਾ ਚੰਗੀ ਹੈ ਨਾ ਮਾੜੀ, ਇਹ ਇਸ ਦੀ ਵਰਤੋਂ 'ਤੇ ਨਿਰਭਰ ਕਰਦੀ ਹੈ | ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਤਕਨਾਲੋਜੀ ਦਾ ਸੰਤੁਲਿਤ ਅਤੇ ਸਮਝਦਾਰੀ ਨਾਲ ਇਸਤੇਮਾਲ ਕਰਨ | ਅੰਤ ਵਿਚ ਪਿ੍ੰਸੀਪਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਡਿਬੇਟ ਦਾ ਮਕਸਦ ਵਿਦਿਆਰਥੀਆਂ ਵਿਚ ਤਰਕ ਕਰਨ ਦੀ ਸਮਰੱਥਾ ਵਿਕਸਿਤ ਕਰਨਾ, ਆਤਮ-ਵਿਸ਼ਵਾਸ ਅਤੇ ਸਟੇਜ 'ਤੇ ਬੋਲਣ ਦੀ ਹਿੰਮਤ ਵਧਾਉਣਾ ਕਿਸੇ ਵੀ ਵਿਸ਼ੇ ਨੂੰ ਦੋਨੋਂ ਪੱਖਾਂ ਤੋਂ ਸਮਝਣ ਦੀ ਯੋਗਤਾ ਪੈਦਾ ਕਰਨਾ, ਸੋਚਣ ਅਤੇ ਵਿਸ਼ਲੇਸ਼ਣ ਕਰਨ ਦੀ ਕਾਬਲੀਅਤ ਨੂੰ ਮਜ਼ਬੂਤ ਕਰਨਾ, ਵਿਦਿਆਰਥੀਆਂ ਨੂੰ ਸਮਾਜਿਕ ਅਤੇ ਆਧੁਨਿਕ ਮੁੱਦਿਆਂ ਬਾਰੇ ਜਾਗਰੂਕ ਕਰਨਾ, ਸਹੀ ਅਤੇ ਪ੍ਰਭਾਵਸ਼ਾਲੀ ਭਾਸ਼ਾ ਦੇ ਇਸਤੇਮਾਲ ਦਾ ਅਭਿਆਸ (ਪ੍ਰੈਕਟਿਸ) ਕਰਵਾਉਣਾ ਹੈ |

Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਨੇ ਲੋੜਵੰਦ ਪਰਿਵਾਰਾਂ ਨੂੰ ਕਣਕ ਭੇਜੀ <br/> ਅਗਲੀ ਖ਼ਬਰ ਲੋਕ ਮੋਰਚਾ ਪੰਜਾਬ ਇਕਾਈ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ <br/>
Ad Position 24